ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸੀ ਆਗੂ ਮਨੀਸ਼ੰਕਰ ਅਈਅਰ ਨੇ ਪਾਕਿ ’ਚ ਦਿੱਤਾ ‘ਵਿਵਾਦਗ੍ਰਸਤ’ ਬਿਆਨ

ਕਾਂਗਰਸੀ ਆਗੂ ਮਨੀਸ਼ੰਕਰ ਅਈਅਰ ਨੇ ਪਾਕਿ ’ਚ ਦਿੱਤਾ ‘ਵਿਵਾਦਗ੍ਰਸਤ’ ਬਿਆਨ

ਕਾਂਗਰਸ ਦੇ ਆਗੂ ਮਨੀਸ਼ੰਕਰ ਅਈਅਰ ਨਾਲ ਵੀ ਵਿਵਾਦ ਅਕਸਰ ਜੁੜ ਹੀ ਜਾਂਦੇ ਹਨ। ਹੁਣ ਉਨ੍ਹਾਂ ਪਾਕਿਸਤਾਨ ’ਚ ਜਾ ਕੇ ਅਜਿਹਾ ਬਿਆਨ ਦਿੱਤਾ ਹੈ ਕਿ ਜਿਸ ਨਾਲ ਹੰਗਾਮਾ ਖੜ੍ਹਾ ਹੋਣਾ ਤੈਅ ਹੈ। ਦਰਅਸਲ, ਸ੍ਰੀ ਅਈਅਰ ਨੇ ਲਾਹੌਰ ’ਚ ਭਾਰਤ ਦੇ ਅੰਦਰੂਨੀ ਮਾਮਲਿਆਂ ਦੀ ਚਰਚਾ ਕੀਤੀ ਹੈ।

 

 

ਸ੍ਰੀ ਅਈਅਰ ਨੇ ਲਾਹੌਰ ’ਚ ਇੱਕ ਪੈਨਲ ਚਰਚਾ ਦੌਰਾਨ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਾਲੇ NPR ਤੇ NRC ਨੂੰ ਲੈ ਕੇ ਮੱਤਭੇਦ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦੇਸ਼ ਵਿੱਚ ਹਿੰਦੂਤਵ ਦਾ ਚਿਹਰਾ ਹੈ ਪਰ NPR ਤੇ NCR ਨੂੰ ਲੈ ਕੇ ਦੋਵਾਂ ਵਿਚਾਲੇ ਆਪਸੀ ਮਤਭੇਦ ਹਨ।

 

 

ਸ੍ਰੀ ਮਨੀਸ਼ੰਕਰ ਅਈਅਰ ਨੇ ਕਿਹਾ ਕਿ ਰਾਸ਼ਟਰੀ ਆਬਾਦੀ ਰਜਿਸਟਰ (NPR) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਦੇ ਨਹੀਂ ਮੰਨਿਆ ਕਿ ਇਹ ਰਾਸ਼ਟਰੀ ਨਾਗਰਿਕ ਰਜਿਸਟਰ (NRC) ਦਾ ਉੱਤਰ–ਅਧਿਕਾਰੀ ਹੈ। ਸੰਸਦ ਵਿੰਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਐੱਨਪੀਆਰ ਐੱਨਆਰਸੀ ਦਾ ਹੀ ਰੂਪ ਹੋਵੇਗਾ। ਦਰਅਸਲ NPR ਹੀ NRC ਹੈ।

 

 

ਸ੍ਰੀ ਅਈਅਰ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਹਿੰਦੂਤਵ ਦੇ ਦੋ ਵਿਅਕਤੀਆਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਵਿਚਾਲੇ ਮਤਭੇਦ ਹਨ। ਸ੍ਰੀ ਅਈਅਰ ਸੋਮਵਾਰ ਨੂੰ ਪਾਕਿਸਤਾਨ ਦੇ ਲਾਹੌਰ ਵਿਖੇ ਇੱਕ ਪ੍ਰੋਗਰਾਮ ’ਚ ਸਨ; ਜਿਸ ਵਿੱਚ ਪੱਤਰਕਾਰ ਨਜਮ ਸੇਠੀ ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹਿਯੋਗੀ ਵੀ ਮੌਜੂਦ ਸਨ।

 

 

ਇੱਥੇ ਵਰਨਣਯੋਗ ਹੈ ਕਿ ਕਾਂਗਰਸੀ ਆਗੂ ਮਨੀਸ਼ੰਕਰ ਅਈਅਰ ਮੰਗਲਵਾਰ ਨੂੰ ਦਿੱਲੀ ਦੇ ਸ਼ਾਹੀਨ ਬਾਗ਼ ਇਲਾਕੇ ’ਚ CAA ਅਤੇ NRC ਵਿਰੋਧੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਸਨ। ਇਸ ਦੌਰਾਨ ਵੀ ਉਨ੍ਹਾਂ ਵਿਵਾਦਗ੍ਰਸਤ ਬਿਆਨ ਦਿੱਤਾ।

 

 

ਉਨ੍ਹਾਂ ਕੱਲ੍ਹ ਕਿਹਾ ਸੀ ਕਿ – ਮੈਂ ਵਿਅਕਤੀਗਤ ਤੌਰ ’ਤੇ ਸਭ ਕੁਝ ਕਰਨ ਲਈ ਤਿਆਰ ਹਾਂ, ਜਿਹੜੀਆਂ ਵੀ ਕੁਰਬਾਨੀਆਂ ਦੇਣੀਆਂ ਹੋਣ, ਉਨ੍ਹਾਂ ਲਈ ਵੀ ਤਿਆਰ ਹਾਂ। ਹੁਣ ਵੇਖਦੇ ਹਾਂ ਕਿ ਕਿਸ ਦਾ ਹੱਥ ਮਜ਼ਬੂਤ ਹੈ, ਸਾਡਾ ਜਾਂ ਉਸ ਕਾਤਲ ਦਾ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress Leader Manishankar Aiyar gives controversial statement in Pakistan