ਰਾਜਨੀਤੀ ਦੇ ਨਸ਼ੇ 'ਚ ਨੇਤਾ ਕਦੇ-ਕਦੇ ਆਪਣੇ ਆਪਾਂ ਗੁਆ ਦਿੰਦੇ ਹਨ 'ਤੇ ਫਿਰ ਦੂਜਿਆਂ ਦੀ ਪਰਵਾਹ ਨਹੀਂ ਕਰਦੇ। ਆਏ ਦਿਨੀਂ ਲੀਡਰਾਂ ਵੱਲੋਂ ਗਲਤ ਭਾਸ਼ਾ ਵਰਤੀ ਜਾਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆ ਹਨ। ਇਸ ਵਾਰ ਬੰਗਲੌਰ ਦੇ ਕਾਂਗਰਸੀ ਨੇਤਾ ਨੇ ਘਮੰਡ ਦਿਖਾ ਕੇ ਪੁਲਿਸ ਵਾਲਿਆਂ ਨੂੰ ਅਪਸ਼ਬਦ ਬੋਲੇ।
ਬੰਗਲੌਰ ਤੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ 'ਚ ਡਿਊਟੀ 'ਤੇ ਤਾਇਨਾਤ ਇਕ ਪੁਲਿਸ ਕਰਮਚਾਰੀ ਕਾਂਗਰਸੀ ਆਗੂ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਉਸੇ ਸਮੇਂ ਨੇਤਾ ਉਸਨੂੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੰਦਾ। ਨਿਊਜ਼ ਏਜੰਸੀ ਐਨ.ਆਈ.ਏ. ਅਨੁਸਾਰ, ਇਸ ਵੀਡੀਓ 'ਚ ਜੋ ਲੀਡਰ ਨਜ਼ਰ ਆ ਰਿਹਾ ਉਹ ਹੈ ਕਾਂਗਰਸੀ ਲੀਡਰ ਪੀ.ਐੱਨ ਕ੍ਰਿਸ਼ਨਾਮੂਰਤੀ।
ਵੀਡੀਓ ਵੇਖੋ
#WATCH Congress leader PN Krishnamurthy argues with a traffic policeman in Bengaluru, calls the policeman an 'idiot' and says 'You don't know who you are speaking to' (4.7.18) pic.twitter.com/JPWZErlHEX
— ANI (@ANI) July 5, 2018
ਪੁਲਿਸ ਮੁਲਾਜ਼ਮਾਂ ਨੇ ਪੀ ਐੱਨ ਕ੍ਰਿਸ਼ਨਾਮੂਰਤੀ ਦੀ ਕਾਰ ਨੂੰ ਰੋਕ ਦਿੱਤਾ ਤਾਂ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋਈ। ਪੁਲਿਸ ਵਾਲਾ ਅਤੇ ਨੇਤਾ ਇਕ ਦੂਜੇ ਨਾਲ ਗੱਲਬਾਤ ਕਰਨ ਲਈ ਕੰਨੜ ਭਾਸ਼ਾ ਵਿਚ ਬੋਲ ਰਹੇ ਹਨ।ਇਸ ਦੌਰਾਨ ਆਗੂ ਨੇ ਪੁਲਿਸ ਕਰਮਚਾਰੀ ਨੂੰ ਬੇਫਕੂਫ ਕਿਹਾ ਅਤੇ ਆਪਣੀ ਪਛਾਣ ਜਿਤਾਉਣ ਦੀ ਕੋਸ਼ਿਸ਼ ਕੀਤੀ। ਕ੍ਰਿਸ਼ਨਾਮੂਰਤੀ ਕਰਨਾਟਕ ਵਿਧਾਨ ਸਭਾ ਚੋਣਾਂ 'ਚ ਦਸ਼ਰਹਾਲੀ ਸੀਟ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜੇ ਸਨ। ਪਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।