ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯਾਦ ਰੱਖੋ ਨੌਕਰੀਆਂ ਖੋਹਣ ਦਾ ਅੰਕੜਾ ਲੋਕਾਂ ਕੋਲ ਹੈ : ਪ੍ਰਿਯੰਕਾ ਗਾਂਧੀ

ਯਾਦ ਰੱਖੋ ਨੌਕਰੀਆਂ ਖੋਹਣ ਦਾ ਅੰਕੜਾ ਲੋਕਾਂ ਕੋਲ ਹੈ : ਪ੍ਰਿਯੰਕਾ ਗਾਂਧੀ

ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰੀ ਸੰਤੋਸ਼ ਗੰਗਵਾਰ ਦੇ ਤਾਜ਼ਾ ਬਿਆਨ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਸੋਮਵਾਰ ਨੂੰ ਸਵਾਲ ਕੀਤਾ ਕਿ ਪਿਛਲੇ ਪੰਜ ਸਾਲਾਂ ਵਿਚ ਕੇਂਦਰ ਸਰਕਾਰ ਨੇ ਉਤਰ ਭਾਰਤ ਦੇ ਲੋਕਾਂ ਨੂੰ ਕਿੰਨੀਆਂ ਨੌਕਰੀਆਂ ਦਿੱਤੀਆਂ ਹਨ।

 

ਸੰਤੋਸ਼ ਗੰਗਵਾਰ ਦੇ ਬਿਆਨ ਨਾਲ ਜੁੜੇ ਵੀਡੀਓ ਪੋਸਟ ਕਰਦੇ ਹੋਏ ਪ੍ਰਿਯੰਕਾ ਨੇ ਆਪਣੇ ਟਵੀਟ ਵਿਚ ਕਿਹਾ, ਮੰਤਰੀ ਜੀ, ਆਪਣੇ ਇੰਨੀ ਵੱਡੀ ਗੱਲ ਬੋਲੀ ਹੈ ਤਾਂ ਹੁਣ ਅੰਕੜੇ ਵੀ ਦੇ ਦਿਓ। ਤੁਸੀਂ ਕਿੰਨੀਆਂ ਨੌਕਰੀਆਂ ਪਿਛਲੇ 5 ਸਾਲ ਅਤੇ 100 ਦਿਨ ਵਿਚ ਦਿੱਤੀਆਂ? ਪਿਛਲੇ 5 ਸਾਲ ਵਿਚ ਕਿੰਨੇ ਉਤਰੀ ਭਾਰਤੀਆਂ ਨੂੰ ਨੌਕਰੀਆਂ ਦਿੱਤੀਆਂ? ਸਕਿਲ ਇੰਡੀਆ ਪ੍ਰੋਗਰਾਮ ਦੇ ਤਹਿਤ ਕਿੰਨੀਆਂ ਨੌਕਰੀਆਂ ਦਿੱਤੀਆਂ?

 

 

ਉਨ੍ਹਾਂ ਕਿਹਾ ਕਿ ਯਾਦ ਰੱਖੋ, ਨੌਕਰੀਆਂ ਖੋਹਣ ਦੇ ਅੰਕੜੇ ਜਨਤਾ ਕੋਲ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸ਼ਨੀਵਾਰ ਨੂੰ ਗੰਗਵਾਰ ਨੇ ਕਿਹਾ ਕਿ ਦੇਸ਼ ਵਿਚ ਰੁਜ਼ਗਾਰ ਦੇ ਮੌਕਿਆਂ ਦੀ ਕੋਈ ਕਮੀ ਨਹੀਂ ਹੈ, ਪ੍ਰੰਤੂ ਉਤਰ ਭਾਰਤ ਵਿਚ ਆਉਣ ਵਾਲੇ ਮਾਲਕਾਂ ਦੀ ਸ਼ਿਕਾਇਤ ਹੈ ਕਿ ਖਾਲੀ ਅਸਾਮੀਆਂ ਭਰਨ ਲਈ ਯੋਗ ਲੋਕਾਂ ਦੀ ਘਾਟ ਹੈ। ਸੰਤੋਸ਼ ਗੰਗਵਾਰ ਦੇ ਇਸ ਬਿਆਨ ਉਤੇ ਵਿਰੋਧੀ ਆਗੂਆਂ ਨੇ ਪਲਟਵਾਰ ਕੀਤਾ। ਵਿਰੋਧੀ ਆਗੂਆਂ ਨੇ ਉਨ੍ਹਾਂ ਉਤੇ ਉਤਰ ਭਾਰਤ ਦੇ ਲੋਕਾਂ ਦੇ ਅਪਮਾਨ ਦਾ ਦੋਸ਼ ਲਗਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:congress leader priyanka gandhi vadra attacks government over santosh gangwar jobs statement