ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈਪੁਰ ਰੈਲੀ ’ਚ PM ਮੋਦੀ ’ਤੇ ਰੱਜ ਕੇ ਵਰ੍ਹੇ ਕਾਂਗਰਸੀ ਆਗੂ ਰਾਹੁਲ ਗਾਂਧੀ

ਜੈਪੁਰ ਰੈਲੀ ’ਚ PM ਮੋਦੀ ’ਤੇ ਰੱਜ ਕੇ ਵਰ੍ਹੇ ਕਾਂਗਰਸੀ ਆਗੂ ਰਾਹੁਲ ਗਾਂਧੀ

ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਜੈਪੁਰ ’ਚ ‘ਯੁਵਾ ਆਕ੍ਰੋਸ਼’ ਰੈਲੀ ਨੂੰ ਸੰਬੋਧਨ ਕੀਤਾ। ਕਾਂਗਰਸੀ ਆਗੂ ਸ੍ਰੀ ਰਾਹੁਲ ਗਾਂਧੀ ਇਸ ਰੈਲੀ ’ਚ ਮੋਦੀ ਸਰਕਾਰ ’ਤੇ ਰੱਜ ਕੇ ਵਰ੍ਹੇ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ’ਤੇ ਦੇਸ਼ ਦਾ ਅਕਸ ਵਿਗਾੜਨ ਦਾ ਦੋਸ਼ ਲਾਇਆ।

 

 

ਸ੍ਰੀ ਰਾਹੁਲ ਗਾਂਧੀ ਨੇ ਆਖਿਆ ਕਿ ਪਹਿਲਾਂ ਹਿੰਦੁਸਤਾਨ ਦਾ ਆਪਸੀ ਭਾਈਚਾਰੇ ਤੇ ਫਿਰਕੂ ਏਕਤਾ ਦਾ ਅਕਸ ਸੀ ਪਰ ਉਸ ਅਕਸ ਨੂੰ ਸ੍ਰੀ ਮੋਦੀ ਨੇ ਨੁਕਸਾਨ ਪਹੁੰਚਾਇਆ ਹੈ। ਸ੍ਰੀ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ।

 

 

ਕਾਂਗਰਸੀ ਆਗੂ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਨਿਵੇਸ਼ਕ ਭਾਰਤ ’ਚ ਨਿਵੇਸ਼ ਕਰਨ ਤੋਂ ਡਰਦੇ ਹਨ ਕਿਉਂਕਿ ਇੱਥੇ ਹਿੰਸਾ ਹੈ। ਭਾਰਤ ਦੀ ਸਰਕਾਰ ਹੀ ਕਥਿਤ ਤੌਰ ’ਤੇ ਦੇਸ਼ ਵਿੱਚ ਹਿੰਸਾ ਫੈਲਾ ਰਹੀ ਹੈ। ਤਦ ਕੋਈ ਬਾਹਰੋਂ ਜਾਂ ਅੰਦਰੋਂ ਦੇਸ਼ ’ਚੋਂ ਵੀ ਨਿਵੇਸ਼ ਕਿਉਂ ਕਰੇ।

 

 

ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਭਾਰਤ ਦਾ ਭਾਈਚਾਰੇ ਵਾਲਾ ਅਕਸ ਖ਼ਰਾਬ ਕਰ ਕੇ ਰੱਖ ਦਿੱਤਾ ਹੈ। ਪਹਿਲਾਂ ਲੋਕ ਇਹੋ ਆਖਦੇ ਸਨ ਕਿ ਪਾਕਿਸਤਾਨ ’ਚ ਹਿੰਸਾ ਦਾ ਮਾਹੌਲ ਹੈ। ਪਾਕਿਸਤਾਨ ਨੂੰ ਹਿੰਸਾ ਵਾਲਾ ਤੇ ਭਾਰਤ ਨੂੰ ਪਿਆਰ ਵਾਲਾ ਦੇਸ਼ ਆਖਦੇ ਸਨ ਪਰ ਨਰਿੰਦਰ ਮੋਦੀ ਨੇ ਉਹ ਅਕਸ ਬਰਬਾਦ ਕਰ ਕੇ ਰੱਖ ਦਿੱਤਾ। ਬਾਕੀ ਦੁਨੀਆ ਵਿੱਚ ਭਾਰਤ ਨੂੰ ‘ਰੇਪ ਕੈਪੀਟਲ’ ਆਖਿਆ ਜਾਂਦਾ ਹੈ।

 

 

‘ਯੁਵਾ ਆਕ੍ਰੋਸ਼ ਰੈਲੀ’ ਦੌਰਾਨ ਰਾਹੁਲ ਗਾਂਧੀ ਦਾ ਪੂਰਾ ਜ਼ੋਰ ਭਾਰਤੀ ਨੌਜਵਾਨਾਂ ’ਤੇ ਰਿਹਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਲਾਤ ਹਰ ਨੌਜਵਾਨ ਜਾਣਦਾ ਹੈ। ਹਰੇਕ ਦੇਸ਼ ਕੋਲ ਕੋਈ ਨਾ ਕੋਈ ਪੂੰਜੀ ਹੁੰਦੀ ਹੈ। ਭਾਰਤ ਦੀ ਸਭ ਤੋਂ ਵੱਡੀ ਪੂੰਜੀ ਉਸ ਦੇ ਨੌਜਵਾਨ ਹਨ। ਹਥਿਆਰਾਂ ਦੇ ਮਾਮਲੇ ’ਚ ਅਸੀਂ ਅਮਰੀਕਾ ਦਾ ਮੁਕਾਬਲਾ ਨਹੀਂ ਕਰ ਸਕਦੇ ਪਰ ਸਾਡੇ ਕੋਲ ਦੁਨੀਆ ਦੇ ਸਭ ਤੋਂ ਹੁਸ਼ਿਆਰ ਨੌਜਵਾਨ ਹਨ।

 

 

ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ 21ਵੀਂ ਸਦੀ ਦਾ ਹਿੰਦੁਸਤਾਨ ਆਪਣੀ ਪੂੰਜੀ ਬਰਬਾਦ ਕਰ ਰਿਹਾ ਹੈ। ਨੌਜਵਾਨਾਂ ਨੂੰ ਅੱਜ ਪ੍ਰਧਾਨ ਮੰਤਰੀ ਮੋਦੀ ਰੋਕ ਰਹੇ ਹਨ। ਨੌਜਵਾਨਾਂ ਨੂੰ ਅੱਜ ਬੇਰੁਜ਼ਗਾਰੀ ਦਾ ਸੁਫ਼ਨਾ ਦਿਸਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress Leader Rahul Gandhi criticizes severely PM Modi in Jaipur Rally