ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸੀ ਆਗੂ ਨੇ ਲਾਏ ‘ਪ੍ਰਿਅੰਕਾ ਗਾਂਧੀ’ ਦੀ ਥਾਂ ‘ਪ੍ਰਿਅੰਕਾ ਚੋਪੜਾ ਜ਼ਿੰਦਾਬਾਦ’ ਦੇ ਨਾਅਰੇ

ਕਾਂਗਰਸੀ ਆਗੂ ਨੇ ਲਾਏ ‘ਪ੍ਰਿਅੰਕਾ ਗਾਂਧੀ’ ਦੀ ਥਾਂ ‘ਪ੍ਰਿਅੰਕਾ ਚੋਪੜਾ ਜ਼ਿੰਦਾਬਾਦ’ ਦੇ ਨਾਅਰੇ

ਵੱਡੀਆਂ ਰੈਲੀਆਂ ’ਚ ਵੀ ਕਈ ਵਾਰ ਕਾਰਕੁੰਨ ਤੇ ਆਗੂ ਜੋਸ਼ ’ਚ ਅਜਿਹੀਆਂ ਗ਼ਲਤੀਆਂ ਕਰ ਬੈਠਦੇ ਹਨ ਕਿ ਜਿਨ੍ਹਾਂ ਨੂੰ ਵੇਖ ਕੇ ਵੱਡੇ ਆਗੂਆਂ ਨੂੰ ਤਾਂ ਸ਼ਰਮ ਮਹਿਸੂਸ ਹੁੰਦੀ ਹੈ ਪਰ ਆਮ ਜਨਤਾ ਹੱਸਦੀ ਹੈ। ਦਿੱਲੀ ਦੀ ਕਾਂਗਰਸ ਰੈਲੀ ’ਚ ਕੁਝ ਅਜਿਹਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ। ਪਾਰਟੀ ਦਾ ਇੱਕ ਕਾਰਕੁੰਨ ਸਾਰੇ ਹੀ ਵੱਡੇ ਕਾਂਗਰਸੀ ਆਗੂਆਂ ਦੇ ਨਾਂਅ ਲੈ–ਲੈ ਕੇ ਨਾਅਰੇ ਲਾ ਰਿਹਾ ਸੀ।

 

 

ਇਸ ਦੌਰਾਨ ਉਸ ਨੇ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਜ਼ਿੰਦਾਬਾਦ ਦੇ ਨਾਅਰੇ ਲਾਏ। ਇਸੇ ਲੜੀ ’ਚ ਉਸ ਨੇ ‘ਪ੍ਰਿਅੰਕਾ ਗਾਂਧੀ ਜ਼ਿੰਦਾਬਾਦ’ ਦਾ ਨਾਅਰਾ ਲਾਉਣਾ ਸੀ ਤੇ ਲੋਕਾਂ ਨੇ ਉਸ ਦੇ ਪਿੱਛੇ ਜ਼ਿੰਦਾਬਾਦ–ਜ਼ਿੰਦਾਬਾਦ ਆਖਣਾ ਸੀ ਪਰ ਉਹ ਗ਼ਲਤੀ ਨਾਲ ‘ਪ੍ਰਿਅੰਕਾ ਚੋਪੜਾ ਜ਼ਿੰਦਾਬਾਦ’ ਦੇ ਨਾਅਰੇ ਲਾਉਣ ਲੱਗ ਪਿਆ।

 

 

ਤਦ ਮੰਚ ਉੱਤੇ ਬੈਠੇ ਕਾਂਗਰਸੀ ਆਗੂ ਇੱਧਰ–ਉੱਧਰ ਵੇਖਣ ਲੱਗ ਪਿਆ। ਤਦ ਸਟੇਜ ਸੰਭਾਲ ਰਹੇ ਉਸ ਕਾਰਕੁੰਨ ਨੇ ਤੁਰੰਤ ਆਪਣੀ ਗ਼ਲਤੀ ਸੁਧਾਰੀ ਤੇ ਫਿਰ ਉਸ ਨੇ ‘ਪ੍ਰਿਅੰਕਾ ਗਾਂਧੀ’ ਦੇ ਨਾਅਰੇ ਲਾਏ।

 

 

 

ਦਰਅਸਲ, ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਕਾਂਗਰਸ 14 ਦਸੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਜਨ–ਆਕ੍ਰੋਸ਼ ਰੈਲੀ ਕਰਨ ਜਾ ਰਹੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੀ ਇਸ ਰੈਲੀ ਵਿੱਚ ਸ਼ਾਮਲ ਹੋਣਗੇ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਣ ਵਾਲੀ ਇਸ ਰੈਲੀ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਇਸ ਰੈਲੀ ਨੂੰ ਕਾਮਯਾਬ ਬਣਾਉਣ ਲਈ ਕਾਂਗਰਸ ਨੇ ਪੂਰਾ ਟਿੱਲ ਲਾਇਆ ਹੋਇਆ ਹੈ।

 

 

ਇਸੇ ਰੈਲੀ ਦੀ ਰਣਨੀਤੀ ਉਲੀਕਣ ਲਈ ਕੱਲ੍ਹ ਐਤਵਾਰ ਨੂੰ ਬਵਾਨਾ ਇਲਾਕੇ ਵਿੱਚ ਇੱਕ ਰੈਲੀ ਰੱਖੀ ਗਈ ਸੀ। ਇਸ ਰੈਲੀ ’ਚ ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਅਤੇ ਪਾਰਟੀ ਦੇ ਹੋਰ ਆਗੂ ਵੀ ਸ਼ਾਮਲ ਹੋਏ।

 

 

ਜਦੋਂ ਸੁਭਾਸ਼ ਚੋਪੜਾ ਸਟੇਜ ’ਤੇ ਖਲੋ ਕੇ ਪਾਰਟੀ ਕਾਰਕੁੰਨਾਂ ਵਿੱਚ ਉਤਸਾਹ ਭਰ ਰਹੇ ਸਨ; ਤਦ ਕਾਂਗਰਸ ਦੇ ਸਾਬਕਾ ਵਿਧਾਇਕ ਸੁਰੇਂਦਰ ਕੁਮਾਰ ਪਾਰਟੀ ਦੇ ਹੱਕ ’ਚ ਨਾਅਰੇ ਲਾਉਣ ਲੱਗੇ ਤੇ ਤਦ ਗ਼ਲਤੀ ਨਾਲ ਉਹ ‘ਪ੍ਰਿਅੰਕਾ ਗਾਂਧੀ’ ਦੀ ਥਾਂ ‘ਪ੍ਰਿਅੰਕਾ ਚੋਪੜਾ’ ਆਖ ਗਏ।

 

 

ਸ਼ਾਇਦ ਪ੍ਰਿਅੰਕਾ ਚੋਪੜਾ ਇਹ ਖ਼ਬਰ ਜਾਣ ਕੇ ਜ਼ਰੂਰ ਹੱਸ ਰਹੇ ਹੋਣਗੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress Leader raises slogans Priyanka Chopra Long Live instead of Priyanka Gandhi