ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ’ਚ ਸ਼ਾਮਲ ਹੋਏ ਟੌਮ ਵਡਕਾਨ, ਕਾਂਗਰਸ ਨੇ ਕਿਹਾ ਜਾਣ ਦਾ ਦੁੱਖ

ਭਾਜਪਾ ’ਚ ਸ਼ਾਮਲ ਹੋਏ ਟੌਮ ਵਡਕਾਨ, ਕਾਂਗਰਸ ਨੇ ਕਿਹਾ ਜਾਣ ਦਾ ਦੁੱਖ

ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੀਰਵਾਰ ਨੂੰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਸੀਨੀਅਰ ਆਗੂ ਟੌਮ ਵਡਕਾਨ (Tom Vadakkan) ਕਾਂਗਰਸ ਛੱਡਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਟੌਮ ਦਿੱਲੀ ਵਿਚ ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸ਼ਾਦ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ ਹੋਏ।

 

ਵਡਕਾਨ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਹਵਾਈ ਫੌਜ ਦੇ ਹਵਾਈ ਹਮਲੇ ਉਤੇ ਆਪਣੀ ਪਿਛਲੀ ਪਾਰਟੀ ਦੇ ਰੁਖ ਨੂੰ ਲੈ ਕੇ ਉਸ ਨੂੰ ਨਿਸ਼ਾਨਾ ਬਣਾਇਆ। ਉਥੇ ਕਾਂਗਰਸ ਨੇ ਆਪਣੇ ਬੁਲਾਰੇ ਟੌਮ ਦੇ ਭਾਜਪਾ ਵਿਚ ਸ਼ਾਮਲ ਹੋਣ ਉਤੇ ਅੱਜ ਦੁਖ ਪ੍ਰਗਟ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਉਥੇ ਉਸਦੀਆਂ ਉਮੀਦਾਂ ਪੂਰੀਆ ਹੋਣਗੀਆਂ। ਭਾਸ਼ਾ ਅਨੁਸਾਰ, ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪੱਤਰਕਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਸਾਡੀਆਂ ਸ਼ੁਭਕਾਮਨਾਵਾਂ ਹਨ। ਉਨ੍ਹਾਂ ਦੇ ਜਾਣ ਦਾ ਦੁੱਖ ਹੈ। ਉਮੀਦ ਹੈ ਕਿ ਉਥੇ ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਹੋਣਗੀਆਂ।

 

ਵਡਕਾਨ ਨੇ ਭਾਜਪਾ ਵਿਚ ਸ਼ਾਮਲ ਹੋਣ ਦੇ ਬਾਅਦ ਕਿਹਾ ਕਿ ਪਾਕਿਸਤਾਨ ਸਥਿਤ ਅੱਤਵਾਦੀ ਕੈਂਪ ਉਤੇ ਹੋਏ ਹਮਲੇ ਉਤੇ ਕਾਂਗਰਸ ਦੀ ਪ੍ਰਤੀਕਿਰਿਆ ਦੁਖਦ ਸੀ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਵਿਚ ਸਥਿਤੀਆਂ ਨੂੰ ਲੈ ਕੇ ਆਹਤ ਸਨ ਜਿੱਥੇ ਉਹ ਸਪੱਸ਼ਟ ਨਹੀਂ ਸੀ ਕਿ ਸੱਤਾ ਦੇ ਕੇਂਦਰ ਵਿਚ ਕੌਣ ਹਨ।

 

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਰਾਜਨੀਤਿਕ ਪਾਰਟੀ ਦੇਸ਼ ਦੇ ਖਿਲਾਫ ਅਜਿਹਾ ਰਵੱਈਆ ਅਪਣਾਉਂਦੀ ਹੈ ਤਾਂ ਫਿਰ ਮੇਰੇ ਕੋਲ ਪਾਰਟੀ ਨੂੰ ਛੱਡਣ ਤੋਂ ਇਲਾਵਾ ਦੂਜਾ ਕੋਈ ਵਿਕਲਪ ਨਹੀਂ ਰਿਹਾ ਸੀ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਵਿਕਾਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਉਤੇ ਪੂਰਾ ਵਿਸ਼ਵਾਸ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:congress leader tom vadakkan joins bjp before lok sabha elections 2019