ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁੱਸੇ 'ਚ ਮਾਇਆਵਤੀ, ਕਾਂਗਰਸ ਨਾਲ ਗੱਠਜੋੜ ਨੂੰ ਕੋਰੀ ਨਾਂਹ

ਮਾਇਆਵਤੀ

ਬਸਪਾ ਪ੍ਰਧਾਨ ਮਾਇਆਵਤੀ ਨੇ ਕਾਂਗਰਸ ਦੇ ਨੇਤਾ ਦਿਗਵਿਜੇ ਸਿੰਘ ਉੱਤੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਆਗਾਮੀ ਚੋਣਾਂ ਲਈ ਕਾਂਗਰਸ ਤੇ ਬਸਪਾ ਵਿਚਾਲੇ ਸੰਭਵ ਗੱਠਜੋੜ ਨੂੰ ਤੋੜਨ ਦਾ ਦੋਸ਼ ਲਗਾਇਆ ਹੈ।ਮਾਇਆਵਤੀ ਨੇ ਕਿਹਾ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਬਸਪਾ ਨਾਲ ਗਠਜੋੜ ਚਾਹੁੰਦੇ ਸਨ ਪਰ ਦਿਗਵਿਜੇ ਸਿੰਘ ਦੇ ਕਾਰਨ, ਇਹ ਗੱਠਜੋੜ ਨਹੀਂ ਹੋ ਸਕਿਆ। ਮਾਇਆਵਤੀ ਨੇ ਕਿਹਾ ਕਿ ਸ਼ਾਇਦ ਦਿਗਵਿਜੈ ਈਡੀ ਤੇ ਸੀਬੀਆਈ ਜਿਹੀਆਂ ਏਜੰਸੀਆਂ ਤੋਂ ਡਰਦੇ ਹਨ।

 

ਇਸ ਤੋਂ ਇਲਾਵਾ, ਮਾਇਆਵਤੀ ਨੇ ਐਲਾਨ ਕੀਤਾ ਕਿ ਉਸ ਦੀ ਪਾਰਟੀ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਖੇਤਰੀ ਪਾਰਟੀਆਂ ਨਾਲ ਮਿਲ ਕੇ ਚੋਣ ਲੜੇਗੀ। ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ ਨੇ ਪੂੰਜੀਵਾਦ ਦੀ ਸਹਿਯੋਗੀ, ਔਰਤਾਂ ਵਿਰੋਧੀ, ਦਮਨਕਾਰੀ ਨੀਤੀਆਂ ਵਾਲੀ ਭਾਜਪਾ ਵਿਰੁੱਧ ਗੱਠਜੋੜ ਕਰਨ ਦਾ ਫੈਸਲਾ ਕੀਤਾ ਹੈ।

 

ਮਾਇਆਵਤੀ ਨੇ ਕਿਹਾ ਕਿ ਜਿਵੇਂ ਉਨ੍ਹਾਂ ਦੀ ਪਾਰਟੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਖੇਤਰੀ ਪਾਰਟੀਆਂ ਦੇ ਨਾਲ ਮਿਲ ਕੇ ਚੋਣ ਲੜੀ ਸੀ, ਉਹ ਹੋਰ ਰਾਜਾਂ ਵਿੱਚ ਵੀ ਅਜਿਹਾ ਕਰੇਗੀ.। ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਬਸਪਾ ਚੋਣਾਂ ਲੜੇਗੀ. ਕਾਂਗਰਸ ਨਾਲ ਕੋਈ ਗੱਠਜੋੜ ਨਹੀਂ ਹੋਵੇਗਾ।

 

ਮਾਇਆਵਤੀ ਨੇ ਕਿਹਾ ਕਿ ਕਾਂਗਰਸ ਨੇ ਗੁਜਰਾਤ ਦੇ ਚੋਣ ਨਤੀਜਿਆਂ ਤੋਂ ਕੋਈ ਸਬਕ ਨਹੀਂ ਲਿਆ। ਇਹ ਪਿਛਲੇ ਨਤੀਜੇ ਤੋਂ ਸਪੱਸ਼ਟ ਹੈ ਕਿ ਜਦੋਂ ਵੀ ਭਾਜਪਾ ਸਿੱਧੇ ਤੌਰ 'ਤੇ ਕਾਂਗਰਸ ਨਾਲ ਚੋਣ ਲੜਦੀ ਹੈ,  ਤਾਂ ਭਾਜਪਾ ਨੇ ਆਸਾਨੀ ਨਾਲ ਜਿੱਤ ਪ੍ਰਾਪਤ ਕੀਤੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:congress leaders like Digvijaya Singh do not wish for a Congress BSP alliance Mayawati