ਕਾਂਗਰਸ ਦੇ ਸੀਨੀਅਰ ਆਗੂਆਂ ਨੇ ਅੱਜ ਰਾਫੇਲ ਜਹਾਜ਼ ਸੌਦੇ ਨੂੰ ਲੈ ਕੇ ਕੰਪਟਰੋਲਰ ਤੇ ਆਡੀਟਰ ਜਨਰਲ (ਕੈਗ) ਰਾਜੀਵ ਮਹਾਰਿਸ਼ੀ ਨਾਲ ਮੁਲਾਕਾਤ ਕੀਤੀ ਅਤੇ ਇਸ ਸੌਦੇ `ਚ ਕਥਿਤ ਤੌਰ `ਤੇ ਹੋਈਆਂ ਵਿੱਤੀ ਬੇਨਿਯਮੀਆਂ ਸਬੰਧੀ ਇਕ ਨਿਸ਼ਚਿਤ ਸਮਾਂ ਸੀਮਾ `ਚ ਵਿਸ਼ੇਸ਼ ਤੇ ਫੋਰੇਂਸਿਕ ਆਡਿਟ ਦੀ ਮੰਗ ਕੀਤੀ।
ਨਿਊਜ਼ ਏਜੰਸੀ ਭਾਸ਼ਾ ਅਨੁਸਾਰ ਪਾਰਟੀ ਆਗੂਆਂ ਨੇ ਕੈਗ ਨੂੰ ਦਿੱਤੇ ਮੰਗ ਪੱਤਰ `ਚ ਅਪੀਲ ਕੀਤੀ ਕਿ ਪੂਰੇ ਰਿਕਾਰਡ ਦੀ ਛਾਣਬੀਨ ਕਰਕੇ ਇਸਦਾ ਆਡਿਟ ਹੋਣਾ ਚਾਹੀਦਾ ਤਾਂ ਕਿ ਦੇਸ਼ ਦੀ ਜਨਤਾ ਨੂੰ ਸੱਚ ਦਾ ਪਤਾ ਚਲ ਸਕੇ ਅਤੇ ਮੋਦੀ ਸਰਕਾਰ ਦੀ ਜਿ਼ੰਮੇਵਾਰੀ ਤੈਅ ਹੋ ਸਕੇ।
ਕਾਂਗਰਸ ਦੇ ਖਜ਼ਾਨਚੀ ਅਹਿਮਦ ਪਟੇਲ, ਰਾਜ ਸਭਾ `ਚ ਆਗੂ ਗੁਲਾਮ ਨਬੀ ਆਜ਼ਾਦ, ਮੁਕੁਲ ਵਾਸਨਿਕ, ਸੀਨੀਅਰ ਆਗੂ ਆਨੰਦ ਸ਼ਰਮਾ, ਜੈਰਾਮ ਰਮੇਸ਼, ਰਣਦੀਪ ਸੁਰਜੇਵਾਲਾ, ਰਾਜੀਵ ਸ਼ੁਕਲਾ ਅਤੇ ਵਿਵੇਕ ਤਨਖਾ ਨੇ ਕੈਗ ਨਾਲ ਮੁਲਾਕਾਤ ਕਰਕੇ ਉਨ੍ਹਾਂ ਮੰਗ ਪੱਤਰ ਦਿੱਤਾ।
ਜਿ਼ਕਰਯੋਗ ਹੈ ਕਿ ਕਾਂਗਰਸ ਦਾ ਦੋਸ ਹੈ ਕਿ ਮੋਦੀ ਸਰਕਾਰ ਨੇ ਫਰਾਂਸ ਦੀ ਕੰਪਨੀ ਦਸਾਲਟ ਤੋਂ 36 ਰਾਫੇਲ ਲੜਾਕੂ ਜਹਾਜ ਦੀ ਖਰੀਦ ਦਾ ਜੋ ਸੌਦਾ ਕੀਤਾ ਹੈ, ਉਸਦਾ ਮੁੱਲ ਪਿਛਲੇ ਯੂ ਪੀ ਏ ਸਰਕਾਰ ਦੇ ਸ਼ਾਸਨਕਾਲ `ਚ ਕੀਤੇ ਗਏ ਸਮਝੌਤੇ ਦੇ ਮੁਕਾਬਲੇ `ਚ ਬਹੁਤ ਜਿ਼ਆਦਾ ਹੈ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।