ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਿੱਕੜ ਸੁੱਟ ਵਾਲਾ ਕਾਂਗਰਸੀ MLA ਗ੍ਰਿਫਤਾਰ, ਸਾਬਕਾ CM ਰਹੇ ਪਿਓ ਨੇ ਮੰਗੀ ਮੁਆਫੀ

ਇੰਜੀਨੀਅਰ ਨੂੰ ਚਿੱਕੜ ਨਾਲ ਨਵਾਉਣ ਅਤੇ ਕੁੱਟਮਾਰ ਕਰਨ ਦੇ ਮਾਮਲ ਚ ਸਾਬਕਾ ਮੁੱਖ ਮੰਤਰੀ ਨਾਰਾਇਣ ਰਾਣੇ ਦੇ ਬੇਟੇ ਅਤੇ ਵਿਧਾਇਕ ਨਿਤੇਸ਼ ਰਾਣੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਵਿਧਾਇਕ ਦੀ ਇਸ ਬਲਸਲੂਕੀ ਦੀ ਘਟਨਾ ਸਾਹਮਣੇ ਆਉਣ ਤੇ ਸਾਬਕਾ ਮੁੱਖ ਮੰਤਰੀ ਰਹੇ ਪਿਤਾ ਨੇ ਮੁਆਫੀ ਮੰਗੀ ਹੈ।

 

ਮਰਾਰਾਸ਼ਟਰ ਦੇ ਕਣਕਵਲੀ ਵਿਧਾਨਸਭਾ ਸੀਟ ਤੋਂ ਕਾਂਗਰਸੀ ਵਿਧਾਇਕ ਨਿਤੇਸ਼ ਰਾਣੇ ਵੀਰਵਾਰ ਨੂੰ ਵਿਧਾਇਕ ਨਿਤੇਸ਼ ਰਾਣੇ ਕਣਕਵਲੀ ਕੋਲ ਕੌਮੀ ਮਾਰਗ ਦਾ ਦੌਰਾ ਕਰਨ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨੂੰ ਮੁੰਬਈ-ਗੋਆ ਕੌਮੀ ਮਾਰਗ ’ਤੇ ਟੋਏ ਦਿਖਾਈ ਦਿੱਤੇ ਜਿਸ ਕਾਰਨ ਉਹ ਭੜਕ ਗਏ।

 

ਵਿਧਾਇਕ ਰਾਣੇ ਨੇ ਆਪਣੇ ਹਮਾਇਤੀਆਂ ਨਾਲ ਇੰਜੀਨੀਅਰ ਪ੍ਰਕਾਸ਼ ਸ਼ੇਡਕਰ ਨੂੰ ਉੱਥੇ ਸਦਿਆ ਤੇ ਉਨ੍ਹਾਂ ਨੂੰ ਗਾਲਾਂ ਕੱਢੀਆਂ। ਮੌਕੇ ਤੇ ਇੰਜੀਨੀਅਰ ਨਾਲ ਬਦਸਲੂਕੀ ਅਤੇ ਕੁੱਟਮਾਰ ਕੀਤੀ। ਇਸ ਤੋਂ ਇਲਾਵਾ ਰਾਣੇ ਨੇ ਇੰਜੀਨੀਅਰ ਨਾਲ ਕੁੱਟਮਾਰ ਕਰਦਿਆਂ ਉਸ ਨੂੰ ਚਿੱਕੜ ਨਾਲ ਨਵਾ ਦਿੱਤਾ। ਇਸ ਤੋਂ ਇਲਾਵਾ ਇੰਜੀਨੀਅਰ ਨੂੰ ਪੁੱਲ ਨਾਲ ਖੜ੍ਹਾ ਕਰਕੇ ਰੱਸੀਆਂ ਨਾਲ ਬੰਨਣ ਦੀ ਵੀ ਕੋਸ਼ਿਸ਼ ਕੀਤੀ।

 

ਦੂਜੇ ਪਾਸੇ ਵਿਧਾਇਕ ਬੇਟੇ ਦੀ ਇਸ ਕਰਤੂਤ ’ਤੇ ਨਿਰਾਸ਼ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਰਹੇ ਨਾਰਾਇਣ ਰਾਣੇ ਨੇ ਇਸ ਕੰਮ ਨੂੰ ਪੂਰੀ ਤਰ੍ਹਾਂ ਗਲਤ ਦੱਸਦਿਆਂ ਮੁਆਫੀ ਮੰਗ ਲੈਣ ਦੀ ਗੱਲ ਕਹੀ ਹੈ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress legislator Nitesh Rane arrested after pouring muddy water on engineer