ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ ਚ ਭਾਜਪਾ ਸਰਕਾਰ ਦੇ ਇੱਕ ਸਾਲ ਪੂਰਾ ਹੋਣ ਮੌਕੇ ਧਰਮਸ਼ਾਲਾ ਚ ਕਰਵਾਏ ਸਮਾਮਗ ਚ ਹਿੱਸਾ ਲੈਣ ਪੁੱਜੇ। ਪੀਐਮ ਨੇ ਵੱਖੋ ਵੱਖਰੀ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਪੀਐਮ ਮੋਦੀ ਨੇ ਰੈਲੀ ਨੂੰ ਸਬੰਧਨ ਕਰਦਿਆਂ ਕਿਹਾ ਕਿ ਹਿਮਾਚਲ ਆ ਕੇ ਮੈਨੂੰ ਅਜਿਹਾ ਲੱਗਦਾ ਹੈ ਕਿ ਮੈਂ ਆਪਣੇ ਘਰ ਆਇਆ ਹਾਂ। ਹਿਮਾਚਲ ਚ ਜਿਨ੍ਹਾ ਨਾਲ ਅਸੀਂ ਕੰਮ ਕੀਤਾ ਹੈ ਉਹ ਅੱਜ ਪਹਿਲੀ ਕਤਾਰ ਦੇ ਨੇਤਾ ਹਨ।
ਮੋਦੀ ਨੇ ਇਸ ਮੌਕੇ ਕਾਂਗਰਸ ਪਾਰਟੀ ਨੂੰ ਵੀ ਆਪਣੇ ਨਿਸ਼ਾਨੇ ਤੇ ਲਿਆ। ਮੋਦੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਲੁੱਟਣ ਦੀ ਆਦਤ ਸੀ, ਉਨ੍ਹਾਂ ਨੂੰ ਅੱਜ ਦੇਸ਼ ਦੇ ਚੌਕੀਦਾਰ ਤੋਂ ਡਰ ਲੱਗਣ ਲੱਗ ਪਿਆ ਹੈ ਤੇ ਉਹ ਉਸਨੂੰ ਗਾਲਾਂ ਵੀ ਦੇਣ ਲਗੇ ਹਨ। ਮੋਦੀ ਨੇ ਕਿਹਾ ਕਿ ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਨੂੰ ਅਣਗੋਲਿਆ ਹੈ। ਜਦੋਂ ਦਿੱਲੀ ਚ ਡਰਾਉਣ ਵਾਲੀ ਸਰਕਾਰ ਸੀ ਤਾਂ ਹਿਮਾਚਲ ਨੂੰ 21000 ਕਰੋੜ ਰੁਪਏ ਮਿਲਦੇ ਸਨ। ਹੁਣ ਕੇਂਦਰ ਸਰਕਾਰ 72000 ਕਰੋੜ ਰੁਪਏ ਦੇ ਰਹੀ ਹੈ।
ਪੀਐਮ ਮੋਦੀ ਨੇ ਕਿਹਾ ਕਿ ਲੋਕਾਂ ਦੀਆਂ ਅੱਖਾਂ ਚ ਧੂੜਕੱਟਾ ਪਾਉਣਾ ਕਾਂਗਰਸ ਦੀ ਆਦਤ ਹੈ। ਇੱਕ ਸਮੇਂ ਚ ਕਾਂਗਰਸ ‘ਵਨ ਰੈਂਕ ਵਨ ਪੈਂਸ਼ਨ’ ਦੇ ਨਾਂ ਤੇ ਦੇ਼ਸ ਦੇ ਜਵਾਨਾਂ ਨੂੰ ਮੁਰਖ ਬਣਾਉਣ ਦਾ ਕੰਮ ਕਰਦੀ ਸੀ। ਉਹੀ ਕੰਮ ਕਾਂਗਰਸ ਅੱਜ ਦੇਸ਼ੇ ਦੇ ਕਿਸਾਨਾਂ ਨਾਲ ਕਰ ਰਹੀ ਹੈ, ਪਹਿਲਾਂ ਕਾਂਗਰਸ ਨੇ ਫੌਜੀਆਂ ਨਾਲ ਝੂਠ ਬੋਲਿਆ ਤੇ ਹੁਣ ਕਿਸਾਨਾਂ ਨਾਲ ਬੋਲ ਰਹੀ ਹੈ।
/