ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਦੇ ਸਕਦੀ ਹੈ ਨਾਗਰਿਕਤਾ ਸੋਧ ਬਿਲ ਨੂੰ ਅਦਾਲਤ ’ਚ ਚੁਣੌਤੀ

ਕਾਂਗਰਸ ਦੇ ਸਕਦੀ ਹੈ ਨਾਗਰਿਕਤਾ ਸੋਧ ਬਿਲ ਨੂੰ ਅਦਾਲਤ ’ਚ ਚੁਣੌਤੀ

ਨਾਗਰਿਕਤਾ ਸੋਧ ਬਿਲ–2019 ਭਾਵੇਂ ਕੱਲ੍ਹ ਰਾਜ ਸਭਾ ’ਚ ਵੀ ਪਾਸ ਹੋ ਗਿਆ। ਲੋਕ ਸਭਾ ਪਹਿਲਾਂ ਹੀ ਇਸ ਨੂੰ ਪਾਸ ਕਰ ਚੁੱਕੀ ਹੈ। ਪਰ ਕਾਂਗਰਸ ਪਾਰਟੀ ਵੱਲੋਂ ਇਸ ਨੂੰ ਅਦਾਲਤ ’ਚ ਚੁਣੌਤੀਆਂ ਦੇਣ ਦੀਆਂ ਤਿਆਰੀਆਂ ਕਰ ਰਹੀ ਦੱਸੀ ਜਾਂਦੀ ਹੈ।

 

 

ਕੱਲ੍ਹ ਰਾਜ ਸਭਾ ’ਚ ਲੰਮੇਰੀ ਬਹਿਸ ਤੋਂ ਬਾਅਦ ਵੋਟਿੰਗ ਰਾਹੀਂ ਇਹ ਬਿਲ ਪਾਸ ਹੋਇਆ। ਵੋਟਿੰਗ ਦੌਰਾਨ ਇਸ ਬਿਲ ਦੇ ਹੱਕ ਵਿੱਚ 125 ਅਤੇ ਇਸ ਦੇ ਵਿਰੋਧ ਵਿੱਚ ਸਿਰਫ਼ 99 ਵੋਟਾਂ ਪਈਆਂ; ਜਿਸ ਤੋਂ ਬਾਅਦ ਰਾਜ ਸਭਾ ਵਿੱਚ ਇਹ ‘ਇਤਿਹਾਸਕ’ ਬਿਲ ਪਾਸ ਹੋ ਗਿਆ। ਹੁਣ ਨਾਗਰਿਕਤਾ ਸੋਧ ਬਿਲ ਨੂੰ ਸੰਸਦ ਦੇ ਦੋਵੇਂ ਸਦਨਾਂ ਤੋਂ ਮਨਜ਼ੂਰੀ ਮਿਲ ਗਈ ਹੈ। ਰਾਸ਼ਟਰਪਤੀ ਦੇ ਹਸਤਾਖਰਾਂ ਤੋਂ ਬਾਅਦ ਇਹ ਬਿਲ ਕਾਨੂੰਨ ਬਣ ਜਾਵੇਗਾ।

 

 

ਸੰਸਦ ਦੇ ਦੋਵੇਂ ਸਦਨਾਂ ’ਚ ਨਾਗਰਿਕਤਾ ਸੋਧ ਬਿਲ ਪਾਸ ਹੋ ਜਾਣ ਤੋਂ ਬਾਅਦ ਵੀ ਕਾਂਗਰਸ ਹਾਰ ਮੰਨਣ ਵਾਲੀ ਨਹੀਂ ਹੈ। ਰਾਜ ਸਭਾ ’ਚ ਇਸ ਬਿਲ ਦਾ ਜ਼ੋਰਦਾਰ ਵਿਰੋਧ ਕਰ ਰਹੇ ਕਾਂਗਰਸੀ ਆਗੂ ਸ੍ਰੀ ਕਪਿਲ ਸਿੱਬਲ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਇਸ ਬਿਲ ਨੂੰ ਅਦਾਲਤ ’ਚ ਚੁਣੌਤੀ ਦੇਣਗੇ, ਤਾਂ ਉਨ੍ਹਾਂ ਕਿਹਾ ਕਿ ਉਹ ਹਾਲੇ ਵੇਖਣਗੇ।

 

 

ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਦੱਸਿਆ ਕਿ ਉਹ ਨਾਗਰਿਕਕਤਾ ਸੋਧ ਬਿਲ ਨੂੰ ਅਦਾਲਤ ਵਿੱਚ ਚੁਣੌਤੀ ਦੇ ਸਕਦੇ ਹਨ। ਭਾਰਤ ਦੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਕਿ ਕਾਂਗਰਸ ਇਸ ਬਿਲ ਨੂੰ ਅਦਾਲਤ ਵਿੱਚ ਚੁਣੌਤੀ ਦੇਵੇਗੀ। ਸ੍ਰੀ ਚਿਦੰਬਰਮ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਇਹ ਬਿਲ ਕਾਨੂੰਨ ਸਾਹਮਣੇ ਟਿਕੇਗਾ ਨਹੀਂ।

 

 

ਲੋਕ ਸਭਾ ਤੋਂ ਬਾਅਦ ਰਾਜ ਸਭਾ ਤੋਂ ਨਾਗਰਿਕਤਾ ਸੋਧ ਬਿਲ ਪਾਸ ਹੋਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਜਮੀਅਤ ਉਲੇਮਾ–ਏ–ਹਿੰਦ ਦੇ ਪ੍ਰਧਾਨ ਮੌਲਾਨਾ ਸਈਦ ਅਰਸ਼ਦ ਮਦਨੀ ਨੇ ਕਿਹਾ ਕਿ ਇਹ ਬਿਲ ਸੰਵਿਧਾਨ ਦੇ ਮੂਲ ਢਾਂਚੇ ਦੇ ਵਿਰੁੱਧ ਹੈ; ਇਸੇ ਲਈ ਜਮੀਅਤ ਉਲੇਮਾ–ਏ–ਹਿੰਦ ਵੀ ਇਸ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਵੇਗੀ।

 

 

ਸ੍ਰੀ ਮਦਨੀ ਨੇ ਕਿਹਾ ਕਿ ਦੁੱਖ ਦੀ ਗੱਲ ਤਾਂ ਇਹ ਹੈ ਕਿ ਖ਼ੁਦ ਨੂੰ ‘ਧਰਮ–ਨਿਰਪੱਖ’ ਅਖਵਾਉਣ ਵਾਲੀਆਂ ਪਾਰਟੀਆਂ ਨੇ ਵੀ ਆਪਣੇ ਗ਼ੈਰ–ਜ਼ਿੰਮੇਵਾਰਾਨਾ ਰਵੱਈਏ ਦਾ ਸਬੂਤ ਦਿੰਦਿਆਂ ਇਸ ਬਿਲ ਦੀ ਹਮਾਇਤ ਕੀਤੀ ਤੇ ਦੋਵੇਂ ਸਦਨਾਂ ’ਚ ਇਹ ਬਿਲ ਪਾਸ ਹੋ ਗਿਆ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress may challenge Citizenship Amendment Bill in Court