ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਤੀਂ 9 ਵਜੇ ਇਸ ਦਲਿਤ ਨੇਤਾ ਨੂੰ ਐਲਾਨਿਆ ਜਾ ਸਕਦੈ ਕਾਂਗਰਸ ਦਾ ਨਵਾਂ ਪ੍ਰਧਾਨ

ਕਾਂਗਰਸ ਅੱਜ ਇਸ ਦਲਿਤ ਨੇਤਾ ਨੂੰ ਚੁਣ ਸਕਦੀ ਹੈ ਆਪਣਾ ਨਵਾਂ ਪ੍ਰਧਾਨ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ੇ ਦੀ ਪੇਸ਼ਕਸ਼ ਤੋਂ ਬਾਅਦ ਕੋਈ ਨਵਾਂ ਪ੍ਰਧਾਨ ਚੁਣਨ ਲਈ ਅੱਜ ਸਨਿੱਚਰਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ (CWC) ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਰਾਹੁਲ ਗਾਂਧੀ ਦਾ ਅਸਤੀਫ਼ਾ ਮਨਜ਼ੂਰ ਕਰਦਿਆਂ ਕਿਸੇ ਸੀਨੀਅਰ ਕਾਂਗਰਸੀ ਨੂੰ ਅਸਥਾਈ ਪ੍ਰ੍ਧਾਨ ਚੁਣਨ ਬਾਰੇ ਨਿੱਠ ਕੇ ਵਿਚਾਰ–ਵਟਾਂਦਰਾ ਕੀਤਾ ਗਿਆ।

 

 

CWC ਨੂੰ ਕੋਈ ਅੰਤਿਮ ਫ਼ੈਸਲਾ ਲੈਣ ਦੇਣ ਲਈ 12 ਕੁ ਵਜੇ ਸ੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਮੀਟਿੰਗ ਵਿੱਚੋਂ ਬਾਹਰ ਆ ਗਏ, ਤਾਂ ਜੋ ਨਿਰਪੱਖਤਾ ਨਾਲ ਕਿਸੇ ਵੀ ਯੋਗ ਆਗੂ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਚੁਣਿਆ ਜਾ ਸਕੇ।

 

 

ਪਰ ਇਸ ਮੀਟਿੰਗ ਵਿੱਚ ਵੀ ਕੋਈ ਫ਼ੈਸਲਾ ਨਾ ਹੋ ਸਕਿਆ। CWC ਦੀ ਮੀਟਿੰਗ ਦੋਬਾਰਾ ਫਿਰ ਸ਼ਾਮੀਂ ਹੋਵੇਗੀ। ਅੱਜ ਰਾਤੀਂ 9 ਕੁ ਵਜੇ ਤੱਕ ਨਵੇਂ ਪ੍ਰਧਾਨ ਦਾ ਐਲਾਨ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ।

 

 

ਇਹ ਮੰਨਿਆ ਜਾ ਰਿਹਾ ਹੈ ਕਿ ਕੋਈ ਦਲਿਤ ਆਗੂ ਪਾਰਟੀ ਦੀ ਕਮਾਂਡ ਸੰਭਾਲ ਸਕਦਾ ਹੈ; ਇਨ੍ਹਾਂ ਵਿੱਚ ਮੁਕੁਲ ਵਾਸਨਿਕ ਦਾ ਨਾਂਅ ਵੀ ਸ਼ਾਮਲ ਹੈ। ਰਾਜਸਥਾਨ ਦੇ ਉੱਪ–ਮੁੱਖ ਮੰਤਰੀ ਸਚਿਨ ਪਾਇਲਟ ਨੇ ਕਿਹਾ ਹੈ ਕਿ ਸਾਰੇ ਆਗੂਆਂ ਨਾਲ ਚਰਚਾ ਤੋਂ ਬਾਅਦ CWC ਪਾਰਟੀ ਦੇ ਨਵੇਂ ਪ੍ਰਧਾਨ ਬਾਰੇ ਫ਼ੈਸਲਾ ਕਰੇਗੀ।

 

 

ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਕਿਸੇ ਨਾਂਅ ਉੱਤੇ ਸਹਿਮਤੀ ਬਣਾਉਣ ਦੇ ਜਤਨਾਂ ਅਧੀਨ ਕੱਲ੍ਹ ਸ਼ੁੱਕਰਵਾਰ ਨੂੰ ਵੀ ਸਾਰਾ ਦਿਨ ਮੀਟਿੰਗਾਂ ਦਾ ਦੌਰ ਚੱਲਿਆ ਸੀ।

 

 

ਸਭ ਤੋਂ ਪਹਿਲਾਂ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਾਂਗਰਸ ਸੰਸਦੀ ਪਾਰਟੀ ਦੇ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ 10–ਜਨਪਥ ਉੱਤੇ ਹੋਈ ਇਸ ਮੀਟਿੰਗ ਦੌਰਾਨ ਪਾਰਟੀ ਆਗੂ ਰਾਹੁਲ ਗਾਂਧੀ ਤੇ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਮੌਜੂਦ ਸਨ।

 

 

ਇਸ ਤੋਂ ਬਾਅਦ ਪਾਰਟੀ ਆਗੂਆਂ ਅਹਿਮਦ ਪਟੇਲ, ਕੇਸੀ ਵੇਣੂਗੋਪਾਲ ਅਤੇ ਏ.ਕੇ. ਐਨਟੋਨੀ ਨੇ ਸ਼ਾਮ ਵੇਲੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ।

 

 

ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਅਸਥਾਈ ਪ੍ਰਧਾਨ ਲਈ ਕਈ ਨਾਵਾਂ ਉੱਤੇ ਵਿਚਾਰ ਹੋ ਰਿਹਾ ਹੈ; ਉਨ੍ਹਾਂ ਵਿੱਚ ਮਲਿਕਾਰਜੁਨ ਖੜਗੇ, ਸੁਸ਼ੀਲ ਕੁਮਾਰ ਸ਼ਿੰਦੇ ਅਤੇ ਮੁਕੁਲ ਵਾਸਨਿਕ ਦੇ ਨਾਂਅ ਸ਼ਾਮਲ ਹਨ। ਕਈ ਨੇਤਾ ਕਿਸੇ ਨੌਜਵਾਨ ਨੂੰ ਪਾਰਟੀ ਆਗੂ ਬਣਾਉਣ ਦੀ ਵਕਾਲਤ ਕਰ ਰਹੇ ਹਨ ਪਰ ਪ੍ਰਧਾਨ ਦੇ ਅਹੁਦੇ ਲਈ ਮੁਕੁਲ ਵਾਸਨਿਕ ਨੂੰ ਹੀ ਹਾਲੇ ਤੱਕ ਸਭ ਤੋਂ ਵੱਧ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।

 

 

ਜੇ ਇੰਝ ਹੁੰਦਾ ਹੈ, ਤਾਂ ਲਗਭਗ ਦੋ ਦਹਾਕਿਆਂ ਬਾਅਦ ਗਾਂਧੀ–ਨਹਿਰੂ ਪਰਿਵਾਰ ਤੋਂ ਇਲਾਵਾ ਕੋਈ ਬਾਹਰਲਾ ਵਿਅਕਤੀ ਪਾਰਟੀ ਪ੍ਰਧਾਨ ਬਣੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress may choose this Dalit leader to be its new President