ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮੀ ਬੰਗਾਲ ’ਚ ਕਾਂਗਰਸ ਤੇ ਮਮਤਾ ਕਰ ਸਕਦੇ ਨੇ ਸਮਝੌਤਾ

ਪੱਛਮੀ ਬੰਗਾਲ ’ਚ ਕਾਂਗਰਸ ਤੇ ਮਮਤਾ ਕਰ ਸਕਦੇ ਨੇ ਸਮਝੌਤਾ

ਪੱਛਮੀ ਬੰਗਾਲ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਰੋਕਣ ਲਈ ਕਾਂਗਰਸ ਪਾਰਟੀ 2021 ਵਿਚ ਸੂਬੇ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਤ੍ਰਿਣਮੂਲ ਕਾਂਗਰਸ ਨਾਲ ਸਮਝੌਤੇ ਦੀ ਸੰਭਾਵਨਾ ਤਲਾਸ਼ ਰਹੀ ਹੈ। ਇਸ ਨੂੰ ਲੈ ਕੇ ਟੀਐਮਸੀ ਦੇ ਸੀਨੀਅਰ ਆਗੂਆਂ ਨਾਲ ਕਾਂਗਰਸ ਨੇ ਗੈਰ ਰਸ਼ਮੀ ਗੱਲਬਾਤ ਸ਼ੁਰੂ ਕਰ ਦਿੱਤੀ ਹੈ।

 

ਸੰਸਦ ਦੇ ਬਜਟ ਸੈਸ਼ਨ ਦੇ ਅੰਤਿਮ ਹਫਤੇ ਵਿਚ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟੀਐਮਸੀ ਦੇ ਲੋਕ ਸਭਾ ਪ੍ਰਮੁੱਖ ਸਚੇਤਕ ਕਲਿਆਣ ਬੈਨਰਜੀ ਨਾਲ ਲਗਭਗ ਅੱਧੇ ਘੰਟੇ ਤੱਕ ਗੱਲਬਾਤ ਕੀਤੀ। ਹਿੰਦੁਸਤਾਨ ਟਾਈਮਜ਼  ਅਨੁਸਾਰ ਰਾਹੁਲ ਗਾਂਧੀ ਨੇ ਬੈਨਰਜੀ ਤੋਂ ਪੁੱਛਿਆ ਕਿ ਟੀਐਮਸੀ ਲਈ ਸੂਬੇ ਵਿਚ ਮੁੱਖ ਵਿਰੋਧੀ ਪਾਰਟੀ ਵਜੋਂ ਕਿਸ ਨੂੰ ਦੇਖਦੀ ਹੈ। ਗਾਂਧੀ ਨੇ ਕਾਂਗਰਸ ਅਤੇ ਤ੍ਰਿਣਮੂਲ ਵਿਚ ਤਾਲਮੇਲ ਵਧਾਉਣ ਦੀ ਵੀ ਗੱਲ ਕਹੀ।


ਇਹ ਯਕੀਨੀ ਕਰਨ ਲਈ ਪਾਰਟੀ ਦੇ ਉਚ ਆਗੂ ਟੀਐਮਸੀ ਪ੍ਰਮੁੱਖ ਅਤੇ ਪੱਛਮੀ ਬੰਗਾਲ ਦੀ ਮੁੰਖ ਮੰਤਰੀ ਮਮਤਾ ਬੈਨਰਜੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹੀ ਅੰਤਿਮ ਫੈਸਲਾ ਕਰੇਗੀ।

 

ਰਾਹੁਲ ਗਾਂਧੀ ਅਤੇ ਕਲਿਆਣ ਬੈਨਰਜੀ ਦੀ ਮੁਲਾਕਾਤ ਤੋਂ ਇਲਾਵਾ ਇਸ ਮੁੱਦੇ ਉਤੇ ਤ੍ਰਿਣਮੂਲ ਦੇ ਲੋਕ ਸਭਾ ਆਗੂ ਸੁਦੀਪ ਅਤੇ ਸਾਬਕਾ ਕੇਂਦਰੀ ਮੰਤਰੀ ਪੀ ਚਿੰਦਬਰਮ ਵਿਚ ਵੀ ਇਕ ਹੋਰ ਗੈਰਰਾਸਮੀ ਗੱਲਬਾਤ ਹੋਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress may make agreement with Mamata Banerjee to stop BJP in West Bengal