ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਮੇਰੇ ਖੂਨ ਦੀ ਪਿਆਸੀ : ਮੁੱਖ ਮੰਤਰੀ ਚੌਹਾਨ

ਕਾਂਗਰਸ ਮੇਰੇ ਖੂਨ ਦੀ ਪਿਆਸੀ : ਚੌਹਾਨ

ਜਨ ਅਸ਼ੀਰਵਾਦ ਯਾਤਰਾ ਦੌਰਾਨ ਕਾਫਲੇ `ਤੇ ਹੋਏ ਪਥਰਾਅ `ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸਿ਼ਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਾਂਗਰਸ ਉਨ੍ਹਾਂ ਦੇ ਖੂਨ ਦੀ ਪਿਆਸੀ ਹੋ ਗਈ ਹੈ। ਸਮਾਚਾਰ ਏਜੰਸੀ ਏਐਨਆਈ ਅਨੁਸਾਰ ਸਿ਼ਵਰਾਜ ਨੇ ਕਿਹਾ ਕਿ ਕਾਂਗਰਸ ਮੇਰੇ ਖੂਨ ਦੀ ਪਿਆਸੀ ਹੋ ਗਈ ਹੈ। ਐਮਪੀ ਦੀ ਰਾਜਨੀਤੀ `ਚ ਇਹ ਕਦੇ ਨਹੀਂ ਹੋਇਆ। ਵਿਚਾਰਾਂ ਦਾ ਸੰਘਰਸ਼ ਚਲਦਾ ਸੀ, ਅਲੱਗ ਅਲੱਗ ਪਾਰਟੀਆਂ ਆਪਣੇ ਆਪਣੇ ਪ੍ਰੋਗਰਾਮ ਕਰਦੀਆਂ ਸਨ, ਪ੍ਰੰਤੂ ਕਦੇ ਇਹ ਨਹੀਂ ਹੋਇਆ।


ਜਿ਼ਕਰਯੋਗ ਹੈ ਕਿ ਸਿ਼ਵਰਾਜ ਸਿੰਘ ਚੌਹਾਨ ਦੀ ਸਿਧੀ ਜਿ਼ਲ੍ਹੇ ਦੇ ਚੁਰਹਟ `ਚ ਜਨ ਅਸ਼ੀਰਵਾਦ ਯਾਤਰਾ `ਤੇ ਕੀਤੇ ਗਏ ਪਥਰਾਅ ਮਾਮਲੇ `ਚ ਪੁਲਿਸ ਨੇ ਨੌ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਸੁਪਰਡੈਂਟ ਨਰੂਣ ਨਾਇਕ ਨੇ ਯੂਨੀਵਰਤਾ ਨਾਲ ਗੱਲਬਾਤ `ਚ ਦੱਸਿਆ ਕਿ ਐਤਵਾਰ ਰਾਤ ਮੁੱਖ ਮੰਤਰੀ ਸਿ਼ਵਰਾਜ ਸਿੰਘ ਚੌਹਾਨ ਦੀ ਯਾਤਰੀ `ਤੇ ਕੁਝ ਲੋਕਾਂ ਨੇ ਪਥਰਾਅ ਕੀਤਾ ਸੀ। ਇਸ ਮਾਮਲੇ `ਚ ਪੁਲਿਸ ਨੇ ਨੌ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਦੋਸ਼ੀ ਕਾਂਗਰਸ ਨਾਲ ਜੁੜੇ ਹੋ ਸਕਦੇ ਹਨ, ਪ੍ਰੰਤੂ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ। ਪੁਲਿਸ ਪੂਰੇ ਮਾਮਲੇ ਦੀ ਜਾਂਚ `ਚ ਲੱਗੀ ਹੋਈ ਹੈ।


ਐਤਵਾਰ ਦੇਰ ਰਾਤ ਚੁਰਹਟ `ਚ ਅਣਪਛਾਤੇ ਲੋਕਾਂ ਨੇ ਚੌਹਾਨ ਦੇ ਰੱਥ `ਤੇ ਕਥਿਤ ਤੌਰ `ਤੇ ਪੱਥਰ ਮਾਰੇ ਸਨ। ਇਸ ਤੋਂ ਬਾਅਦ ਚੌਹਾਨ ਨੇ ਮੰਚ ਤੋਂ ਵਿਰੋਧੀ ਧਿਰ ਦੇ ਆਗੂ ਅਜੈ ਸਿੰਘ ਦਾ ਨਾਮ ਲੈਂਦੇ ਹੋਏ ਕਿਹਾ ਕਿ ਛਿਪਕੇ ਪੱਥਰ ਮਾਰਨ ਵਾਲਿਆਂ `ਚ ਜੇਕਰ ਤਾਕਤ ਹੈ ਤਾਂ ਉਹ ਸਾਹਮਣੇ ਆ ਕੇ ਮੁਕਾਬਲਾ ਕਰਨ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਕਾਇਰ ਹਰਕਤਾਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਉਨ੍ਹਾਂ ਦੇ ਨਾਲ ਪੂਰੀ ਜਨਤਾ ਹੈ।


ਉਥੇ ਭਾਜਪਾ ਬੁਲਾਰੇ ਰਜਨੀਸ਼ ਅਗਰਵਾਲ ਨੇ ਵੀ ਆਪਣੀ ਪ੍ਰਤੀਕਿਰਿਆ `ਚ ਕਿਹਾ ਕਿ ਕਾਂਗਰਸ ਗਾਲੀ ਗਲੋਚ ਦੇ ਬਾਅਦ ਹੁਣ ਹਿੰਸਾ `ਤੇ ਉਤਰ ਆਈ ਹੈ। ਕਾਂਗਰਸ ਮੁੱਖ ਮੰਤਰੀ ਦੀ ਹਰਮਨ ਪਿਆਰਤਾ ਤੋਂ ਘਬਰਾਕੇ ਰਾਜਨੀਤਿਕ ਸਦਭਾਵਨਾ ਨੂੰ ਵੀ ਖਤਮ ਕਰ ਰਹੀ ਹੈ। ਅਜੈ ਸਿੰਘ ਨੇ ਸ਼ੰਕਾ ਪ੍ਰਗਟਾਈ ਕਿ ਉਨ੍ਹਾਂ ਨੂੰ ਅਤੇ ਚੁਰਹਟ ਦੀ ਜਨਤਾ ਨੂੰ ਬਦਨਾਮ ਕਰਨ ਲਈ ਇਹ ਸਾਜਿਸ਼ ਰਚੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress mere khoon ki pyaasi ho gai haiCM Shivraj Singh Chouhan