ਅਗਲੀ ਕਹਾਣੀ

Video – … ਅਧਿਕਾਰੀਆਂ ਨੂੰ ਜੁੱਤਾ ਮਾਰਨਾ ਪਵੇ ਤਾਂ ਮਾਰੋ : ਕਾਂਗਰਸ ਵਿਧਾਇਕ

Video – … ਅਧਿਕਾਰੀਆਂ ਨੂੰ ਜੁੱਤਾ ਮਾਰਨਾ ਪਵੇ ਤਾਂ ਮਾਰੋ : ਕਾਂਗਰਸੀ ਵਿਧਾਇਕ

ਕਾਂਗਰਸ ਪਾਰਟੀ ਦੇ ਵਿਧਾਇਕ ਨੇ ਇਕ ਅਜੀਬ ਬਿਆਨ ਦਿੱਤਾ ਹੈ, ਜਿਸ ਵਿਚ ਉਹ ਅਧਿਕਾਰੀਆਂ ਨੂੰ ਜੁੱਤਾ ਮਾਰਨ ਦੀ ਗੱਲ ਕਰ ਰਹੇ ਹਨ। ਛਤੀਸਗੜ੍ਹ ਦੇ ਕਾਂਗਰਸ ਵਿਧਾਇਕ ਬ੍ਰਹਸਪਤ ਸਿੰਘ ਨੇ ਕਿਸਾਨਾਂ ਨਾਲ ਗੜਬੜੀ ਹੋਣ ਉਤੇ ਅਧਿਕਾਰੀਆਂ ਦੇ ਪ੍ਰਤੀ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਕਿਸਾਨਾਂ ਨਾਲ ਗੜਬੜ ਕਰਦਾ ਹੈ ਤਾਂ ਉਸ ਨੂੰ ਜੇਲ੍ਹ ਭੇਜੋ ਅਤੇ ਜੁੱਤਾ ਮਾਰਨਾ ਪਵੇ ਤਾਂ ਜੁੱਤਾ ਮਾਰੋ।

 

 

ਸਮਾਚਾਰ ਏਜੰਸੀ ਏਐਨਆਈ ਨੇ ਇਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿਚ ਵਿਧਾਇਕ ਬ੍ਰਹਸਪਤ ਸਿੰਘ ਬਲਰਾਮਪੁਰ ਵਿਚ ਬੋਲ ਰਹੇ ਹਨ ਕਿ … ਜੋ ਅੰਨਦਾਤਾ ਹੈ, ਉਸ ਨਾਲ ਕੋਈ ਅਧਿਕਾਰੀ ਗੜਬੜ ਕਰੇਗਾ ਤਾਂ ਕਿਸੇ ਕੀਮਤ ਉਤੇ ਬਰਦਾਸ਼ਤ ਨਹੀਂ ਕਰਾਂਗੇ। ਇਨ੍ਹਾਂ ਦੀ ਜਾਂਚ ਕਰਵਾਕੇ ਜੇਲ੍ਹੇ ਭੇਜੋ। ਜੁੱਤਾ ਮਾਰਨਾ ਪਵੇ ਤਾਂ ਮਾਰੋ, ਪ੍ਰੰਤੂ ਕਿਸਾਨਾਂ ਨੂੰ ਧੋਖਾ ਦੇਵੇਗਾ ਤਾਂ ਬਰਦਾਸ਼ਤ ਨਹੀਂ ਹੋਵੇਗਾ।

 

ਇਸ ਤੋਂ ਪਹਿਲਾਂ ਛਤੀਸਗੜ੍ਹ ਸਰਕਾਰ ਦੇ ਹੀ ਇਕ ਮੰਤਰੀ ਨੇ ਅਧਿਕਾਰੀਆਂ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਸੀ। ਜਿਸ ਵਿਚ ਮੰਤਰੀ ਨੇ ਵਿਦਿਆਰਥੀਆਂ ਨੂੰ ਕਿਹਾ ਸੀ ਕਿ ਐਸਪੀ–ਡੀਸ ਦਾ ਕਾਲਰ ਫੜੋਗੇ ਤਾਂ ਵੱਡੇ ਆਗੂ ਬਣੋਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress MLA Brihaspat Singh Controversial remark Viral Video Chhattisgarh