ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਵਿਧਾਇਕ ਵੱਲੋਂ ਇੰਜਨੀਅਰ ਨਾਲ ਬਦਸਲੂਕੀ, ਉਤੇ ਚਿੱਕੜ ਸੁੱਟਿਆ

ਕਾਂਗਰਸ ਵਿਧਾਇਕ ਵੱਲੋਂ ਇੰਜਨੀਅਰ ਨਾਲ ਬਦਸਲੂਕੀ, ਉਤੇ ਸੁੱਟਿਆ ਕੂੜਾ ਤੇ ਬੰਨ੍ਹਿਆ

ਕਾਂਗਰਸ ਵਿਧਾਇਕ ਵੱਲੋਂ ਇਕ ਇੰਜਨੀਅਰ ਨਾਲ ਬਦਲਸਲੂਕੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ।  ਮਹਾਂਰਾਸ਼ਟਰ ਦੇ ਕਾਂਗਰਸੀ ਵਿਧਾਇਕ ਨਿਤੇਸ਼ ਨਰਾਇਣ ਰਾਣਾ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਇਕ ਇੰਜਨੀਅਰ ਨਾਲ ਬਦਤਮੀਜ਼ੀ ਕੀਤੀ ਹੈ। ਨਿਊਜ਼ ਏਜੰਸੀ ਏਐਨਆਈ ਵੱਲੋਂ ਜਾਰੀ ਇਕ ਵੀਡੀਓ ਅਨੁਸਾਰ, ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਇੰਜਨੀਅਰ ਪ੍ਰਕਾਸ਼ ਸ਼ੇਡੇਕਰ ਉਤੇ ਕੀਚੜ ਸੁੱਟਿਆ ਅਤੇ ਪੁੱਲ ਨਾਲ ਬੰਨ੍ਹ ਦਿੱਤਾ।

 

ਵਿਧਾਇਕ ਨਦੇਸ਼ ਰਾਣੇ ਦਾ ਇਹ ਵੀਡੀਓ ਕਾਂਕਾਵਲੀ ਵਿਚ ਮੁੰਬਈ–ਗੋਆ ਹਾਈਵੇ ਕੋਲ ਬਣੇ ਇਕ ਪੁਲ ਦਾ ਹੈ। ਇਹ ਘਟਨਾ ਉਦੋਂ ਘਟੀ ਜਦੋਂ ਇੰਜਨੀਅਰ ਹਾਈਵੇ ਉਤੇ ਖੱਡੇ ਦਾ ਨਿਰੀਖਣ ਕਰ ਰਹੇ ਸਨ। ਇਸ ਦੌਰਾਨ ਵਿਧਾਇਕ ਅਤੇ ਸਮਰਥਕਾਂ ਦੀ ਇੰਜਨੀਅਰ ਨਾਲ ਕੁਝ ਬਹਿਸ ਵੀ ਹੋਈ।

 

ਸਾਹਮਣੇ ਆਈ ਵੀਡੀਓ ਵਿਚ ਬਹਿਸ ਬਾਅਦ ਕੁਝ ਲੋਕ ਇੰਜਨੀਅਰ ਉਤੇ ਬਾਲਟੀ ਨਾਲ ਕੀਚੜ ਡੋਲਦੇ ਹੋਏ ਦੇਖੇ ਜਾ ਸਕਦੇ ਹਨ। ਇਸ ਤੋਂ ਬਾਅਦ ਉਨ੍ਹਾਂ ਇੰਜਨੀਅਰ ਨੂੰ ਫੜਕੇ ਨਦੀ ਉਤੇ ਬਣੇ ਪੁਲ ਨਾਲ ਰਸੀ ਨਾਲ ਬੰਨ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress MLA Nitesh Narayan Rane and his supporters throw mud on engineer Prakash Shedekar