ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ 'ਚ ਰਾਮ ਮੰਦਰ ਨਹੀਂ ਬਣੂਗਾ ਤਾਂ ਕਿ ਪਾਕਿਸਤਾਨ 'ਚ ਬਣੂ: ਕਾਂਗਰਸੀ MLA

ਰਾਮ ਮੰਦਿਰ ਵਿਵਾਦ

ਕਰਨਾਟਕ 'ਚ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਰੌਸ਼ਨ ਬੇਗ ਨੇ ਕਿਹਾ ਹੈ ਕਿ ਜੇ ਭਾਰਤ ਵਿੱਚ ਰਾਮ ਮੰਦਰ ਦਾ ਨਿਰਮਾਣ ਨਹੀਂ ਹੋਵੇਗਾ, ਤਾਂ ਕੀ ਇਹ ਪਾਕਿਸਤਾਨ 'ਚ ਬਣੇਗਾ? ਵਿਧਾਇਕ ਨੇ ਕਿਹਾ ਕਿ ਮੁਸਲਮਾਨ ਆਪਣੇ ਹਿੰਦੂ ਭਰਾਵਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਨ।

 

ਰਾਮ ਮੰਦਰ ਦੇ ਮੁੱਦੇ 'ਤੇ ਆਰਡੀਨੈਂਸ ਲਿਆਉਣ ਦੀ ਕਥਿਤ ਕੋਸ਼ਿਸ਼ ਬਾਰੇ ਭਾਰਤੀ ਜਨਤਾ ਪਾਰਟੀ' ਤੇ ਹਮਲਾ ਕਰਦੇ ਹੋਏ ਬੇਗ ਨੇ ਪੁੱਛਿਆ ਕਿ ਕੇਂਦਰ 'ਚ ਭਗਵਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਪਿਛਲੇ ਚਾਰ ਸਾਲ ਤੋਂ ਕੀ ਕਰ ਰਹੀ ਸੀ। ਉਨ੍ਹਾਂ ਨੇ ਕਿਹਾ, ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼ 'ਚ ਚੋਣਾਂ ਦਾ ਮਾਹੌਲ ਹੈ ਤੇ ਅਚਾਨਕ ਉਨ੍ਹਾਂ (ਭਾਜਪਾ) ਨੇ ਰਾਮ ਮੰਦਰ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ ... ਲੋਕ ਸਭਾ ਚੋਣਾਂ 2019 ਵਿੱਚ ਹੋਣੀਆਂ ਹਨ, ਇਸ ਲਈ ਉਹ ਗੱਲ ਕਰਦੇ ਹਨ।

 

ਕਾਂਗਰਸ ਵਿਧਾਇਕ ਨੇ ਪੁੱਛਿਆ, "ਜਦੋਂ ਮਾਮਲਾ ਅਦਾਲਤ ਦੇ ਕੋਲ ਹੈ, ਤਾਂ ਉਹ ਆਰਡੀਨੈਂਸ ਲਿਆਉਣ ਬਾਰੇ ਗੱਲ ਕਰ ਰਹੇ ਹਨ। ਉਹ ਪਿਛਲੇ ਸਾਢੇ ਚਾਰ ਸਾਲ ਤੋਂ ਕੀ ਕਰ ਰਹੇ ਸਨ? ਉਨ੍ਹਾਂ ਨੇ ਕਿਹਾ, "ਈਂਧਨ ਕੀਮਤਾਂ, ਜੀਐਸਟੀ ਦਾ ਅਸਰ, ਨੋਟਬੰਦੀ, ਬੇਰੁਜ਼ਗਾਰੀ ਕਾਰਨ ਸਰਕਾਰ ਤੋਂ ਲੋਕ ਖੁਸ਼ ਨਹੀਂ ਹਨ, ਇਸ ਲਈ ਭਾਜਪਾ ਮੰਦਰ ਦੇ ਮੁੱਦੇ ਨੂੰ ਉਠਾ ਰਹੀ ਹੈ। 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress MLA said If Ram Mandir not built in India then where