ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੰਦਰ ’ਚ ਪੂਜਾ ਕਰਨ ਮੌਕੇ ਜ਼ਖਮੀ ਹੋਏ ਸ਼ਸ਼ੀ ਥਰੂਰ

ਮੰਦਰ ’ਚ ਪੂਜਾ ਕਰਨ ਮੌਕੇ ਜ਼ਖਮੀ ਹੋਏ ਸ਼ਸ਼ੀ ਥਰੂਰ

ਕੇਰਲ ਦੇ ਤਿਰੂਵਨੰਤਪੂਰਮ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਸ਼ਸ਼ੀ ਥਰੂਰ ਸੋਮਵਾਰ ਨੂੰ ਇਕ ਹਾਦਸੇ ਵਿਚ ਜ਼ਖਮੀ ਹੋ ਗਏ। ਇਸ ਦੌਰਾਨ ਉਨ੍ਹਾਂ ਦੇ ਸਿਰ ਉਤੇ ਸਟ ਲੱਗੀ ਹੈ। ਏਐਨਆਈ ਦੀ ਰਿਪੋਰਟ ਅਨੁਸਾਰ, ਉਨ੍ਹਾਂ ਦੇ ਸਿਰ ਉਤੇ ਛੇ ਟਾਂਕੇ ਲਗਾਏ ਗਏ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਖਤਰੇ ਤੋਂ ਬਾਹਰ ਹਨ।

 

ਕੇਰਲ ਦੇ ਤਿਰੂਵਨੰਤਪੂਰਮ ਵਿਚ ਇਕ ਮੰਦਰ ਵਿਚ ਪੂਜਾ ਕਰਨ ਦੌਰਾਨ ਸ਼ਸ਼ੀ ਥਰੂਰ ਜ਼ਖਮੀ ਹੋ ਗਏ, ਜਿਸਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

 

 

ਦੱਸਿਆ ਜਾ ਰਿਹਾ ਹੈ ਕਿ ਇਕ ਧਾਰਮਿਕ ਰਸ਼ਮ ਦੌਰਾਨ ਉਨ੍ਹਾਂ ਦੇ ਵਜਨ ਦੇ ਬਰਾਬਰ ਕੋਈ ਵੀ ਪ੍ਰਸਾਦ ਦੇਵਤਾ ਨੂੰ ਚੜ੍ਹਾਇਆ ਜਾਂਦਾ ਹੈ। ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਇਕ ਮੰਦਰ ਵਿਚ ਤੱਕੜੀ ਉਤੇ ਤੋਲ ਲਈ ਬੈਠੇ ਸਨ ਇਸ ਦੌਰਾਨ ਉਹ ਡਿੱਗ ਗਏ ਅਤੇ ਉਨ੍ਹਾਂ ਦੇ ਸਿਰ ਉਤੇ ਸੱਟ ਲੱਗ ਗਈ।

 

ਥਰੂਰ ਨੂੰ ਨਜ਼ਦੀਕ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress MP Shashi Tharoor injured while offering prayers at a temple in Thiruvananthapuram Kerala