ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣ–ਬਾਂਡ ਵਿਰੁੱਧ ਕਾਂਗਰਸੀ MPs ਦਾ ਸੰਸਦ ਭਵਨ ’ਚ ਰੋਸ ਮੁਜ਼ਾਹਰਾ

ਚੋਣ–ਬਾਂਡ ਵਿਰੁੱਧ ਕਾਂਗਰਸੀ MPs ਦਾ ਸੰਸਦ ਭਵਨ ’ਚ ਰੋਸ ਮੁਜ਼ਾਹਰਾ

ਸੰਸਦ ਦੇ ਸਰਦ–ਰੁੱਤ ਸੈਸ਼ਨ ਦਾ ਅੱਜ ਸ਼ੁੱਕਰਵਾਰ ਨੂੰ ਪੰਜਵਾਂ ਦਿਨ ਹੈ। ਸੰਸਦ ਭਵਨ ’ਚ ਕਾਂਗਰਸੀ ਆਗੂ ਚੋਣ ਬਾਂਡ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਸਭਨਾਂ ਦੇ ਹੱਥਾਂ ਵਿੱਚ ਤਖ਼ਤੀਆਂ ਹਨ; ਜਿਨ੍ਹਾਂ ਉੱਤੇ ਲਿਖਿਆ ਹੈ – ‘ਭ੍ਰਿਸ਼ਟਾਚਾਰ ਦਾ ਨਵਾਂ ਨਾਮ – ਇਲੈਕਟੋਰਲ ਬਾਂਡ’।

 

 

ਸ਼ਸ਼ੀ ਥਰੂਰ ਤੇ ਗ਼ੁਲਾਮ ਨਬੀ ਆਜ਼ਾਦ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਹਨ।

 

 

ਇਸ ਦੌਰਾਨ ਰਾਜ ਸਭਾ ’ਚ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਅਪਨਿਵੇਸ਼ ਅਤੇ ਜੇਐੱਨਯੂ ’ਚ ਫ਼ੀਸ ਵਾਧੇ ਦਾ ਮੁੱਦਾ ਸ਼ੁੱਕਰਵਾਰ ਨੂੰ ਸਿਫ਼ਰ–ਕਾਲ ਦੌਰਾਨ ਉਠਾਉਣ ਦੀ ਇਜਾਜ਼ਤ ਦੇਣ ਦਾ ਨੋਟਿਸ ਦਿੱਤਾ ਹੈ। ਰਾਜ ਸਭਾ ਸਕੱਤਰੇਤ ਨੂੰ ਇਹ ਮੁੱਦੇ ਸਿਫ਼ਰ ਕਾਲ ਦੌਰਾਨ ਉਠਾਉਣ ਦੀ ਇਜਾਜ਼ਤ ਦੇਣ ਲਈ ਵੱਖੋ–ਵੱਖਰੇ ਮੈਂਬਰਾਂ ਨੂੰ ਅਲੱਗ–ਅਲੱਗ ਨੋਟਿਸ ਮਿਲੇ ਹਨ।

 

 

ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਜਨਤਕ ਖੇਤਰ ਦੇ ਅਦਾਆਂ ਦੇ ਅਪਨਿਵੇਸ਼ ਸਰਕਾਰ ਦੇ ਫ਼ੈਸਲੇ ਰਾਹੀਂ ਇਨ੍ਹਾਂ ਅਦਾਰਿਆਂ ਦੇ ਮੁਲਾਜ਼ਮਾਂ ਦਾ ਭਵਿੱਖ ਅਧਵਾਟੇ ਲਟਕਣ ਦਾ ਮੁੱਦਾ ਉਠਾਉਣ ਦੀ ਚੇਅਰਮੈਨ ਤੋਂ ਇਜਾਜ਼ਤ ਮੰਗੀ ਹੈ।

 

 

ਰਾਜ ਸਭਾ ’ਚ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਅਪਨਿਵੇਸ਼ ਅਤੇ ਜੇਐੱਨਯੂ ’ਚ ਫ਼ੀਸ ਵਾਧੇ ਦਾ ਮੁੱਦਾ ਸ਼ੁੱਕਰਵਾਰ ਨੂੰ ਸਿਫ਼ਰ–ਕਾਲ ’ਚ ਉਠਾਉਣ ਦੀ ਇਜਾਜ਼ਤ ਦੇਣ ਦਾ ਨੋਟਿਸ ਦਿੱਤਾ ਹੈ। ਰਾਜ ਸਭਾ ਸਕੱਤਰੇਤ ਨੂੰ ਇਹ ਮੁੱਦੇ ਸਿਫ਼ਰ ਕਾਲ ਦੌਰਾਨ ਉਠਾਉਣ ਦੀ ਇਜਾਜ਼ਤ ਦੇਣ ਲਈ ਵੱਖੋ–ਵੱਖਰੇ ਮੈਂਬਰਾਂ ਦੇ ਅਲੱਗ–ਅਲੱਗ ਨੋਟਿਸ ਮਿਲੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress MPs protest against Electoral Bond in Parliament Building