ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA Protest: ਨਾਗਰਿਕਤਾ ਕਾਨੂੰਨ ਵਿਰੁੱਧ ਰਾਜਘਾਟ ਵਿਖੇ ਕਾਂਗਰਸ ਦਾ ਸੱਤਿਆਗ੍ਰਹਿ, ਸੋਨੀਆ ਗਾਂਧੀ ਸਣੇ ਵੱਡੇ ਨੇਤਾ ਸ਼ਾਮਲ

ਨਾਗਰਿਕਤਾ ਕਾਨੂੰਨ ਵਿਰੁੱਧ ਕਾਂਗਰਸ ਪਾਰਟੀ ਵੱਲੋਂ ਰਾਜਘਾਟ ਵਿਖੇ ਸੱਤਿਆਗ੍ਰਹਿ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪਾਰਟੀ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਸਣੇ ਪਾਰਟੀ ਦੇ ਕਈ ਵੱਡੇ ਨੇਤਾ ਇਸ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਹਨ। 

 

ਰਾਜਘਾਟ ਵਿਖੇ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਨੌਜਵਾਨਾਂ, ਵਿਦਿਆਰਥੀਆਂ ਅਤੇ ਹੋਰਨਾਂ ਨੂੰ ਰਾਜਘਾਟ ਵਿਖੇ ਪਾਰਟੀ ਦੇ ‘ਸੱਤਿਆਗ੍ਰਹਿ’ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ।

 

ਸੋਧੇ ਹੋਏ ਨਾਗਰਿਕਤਾ ਕਾਨੂੰਨ ਅਤੇ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੇ ਸਮਰਥਨ ਵਿੱਚ ਕਾਂਗਰਸ ਨੇ ਸੋਮਵਾਰ ਨੂੰ ਸੱਤਿਆਗ੍ਰਹਿ ਦਾ ਆਯੋਜਨ ਕੀਤਾ। ਰਾਹੁਲ ਗਾਂਧੀ ਨੇ ਟਵੀਟ ਕੀਤਾ, "ਪਿਆਰੇ ਵਿਦਿਆਰਥੀ ਅਤੇ ਨੌਜਵਾਨੋ, ਕੀ ਇਹ ਕਾਫੀ ਨਹੀਂ ਕਿ ਅਸੀਂ ਭਾਰਤ ਨੂੰ ਮਹਿਸੂਸ ਕਰੀਏ।" ਇਹ ਉਹ ਸਮਾਂ ਹੈ ਜਦੋਂ ਤੁਹਾਨੂੰ ਇਹ ਦਿਖਾਉਣਾ ਪਏਗਾ ਕਿ ਤੁਸੀਂ ਨਫ਼ਰਤ ਦੇ ਜ਼ਰੀਏ ਦੇਸ਼ ਨੂੰ ਬਰਬਾਦ ਹੋਣ ਦਿਓਗੇ ਜਾਂ ਨਹੀਂ।"

 

ਉਨ੍ਹਾਂ ਕਿਹਾ ਕਿ ਮੋਦੀ-ਸ਼ਾਹ ਵੱਲੋਂ ਸ਼ੁਰੂ ਕੀਤੀ ਗਈ ਨਫ਼ਰਤ ਅਤੇ ਹਿੰਸਾ ਦੇ ਵਿਰੋਧ ਵਿੱਚ ਦਿਨ ਦੇ ਤਿੰਨ ਵਜੇ ਰਾਜਘਾਟ ਵਿਖੇ ਸੱਤਿਆਗ੍ਰਹਿ ਵਿੱਚ ਸ਼ਾਮਲ ਹੋਵੋ। ਪ੍ਰਿਅੰਕਾ ਨੇ ਟਵੀਟ ਕੀਤਾ, “ਇਹ ਦੇਸ਼ ਇਕ ਹੈ ਇਕ ਸਾਂਝਾ ਰਿਸ਼ਤਾ ਹੈ, ਸਾਂਝਾ ਸੁਪਨਾ ਹੈ। ਅਸੀਂ ਇਸ ਮਿੱਟੀ ਨੂੰ ਮਿਹਨਤਕਸ਼ ਲੋਕਾਂ ਦੇ ਰੰਗਾਂ ਨਾਲ ਸਿੰਜਿਆ ਹੈ। ਸੰਵਿਧਾਨ ਸਾਡੀ ਸ਼ਕਤੀ ਹੈ।''

 


ਉਨ੍ਹਾਂ ਕਿਹਾ ਕਿ ਦੇਸ਼ ਨੂੰ ਫੁਟ ਪਾਓ ਅਤੇ ਰਾਜ ਕਰੋ ਦੀ ਰਾਜਨੀਤੀ ਤੋਂ ਬਚਾਉਣਾ ਹੈ। ਆਓ, ਅੱਜ ਦੁਪਹਿਰ 3 ਵਜੇ ਬਾਪੂ ਦੀ ਸਮਾਧੀ ਰਾਜਘਾਟ ਵਿਖੇ ਮੇਰੇ ਨਾਲ ਸੰਵਿਧਾਨ ਦੇ ਪਾਠ ਦਾ ਹਿੱਸਾ ਬਣੋ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress party hold Satyagraha at Rajghat against Citizenship Amendment Act Sonia Gandhi Manmohan Singh and Rahul Gandhi present