ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ: ਰਾਹੁਲ ਗਾਂਧੀ

ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ: ਰਾਹੁਲ ਗਾਂਧੀ

ਕਾਂਗਰਸ  ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਂਗਰਸ 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਸ਼ਾਮਲ ਨਹੀਂ ਸੀ। ਜਿਸ ਵਿਚ ਤਕਰੀਬਨ 3,000 ਸਿੱਖ ਮਾਰੇ ਗਏ ਸਨ, ਜ਼ਿਆਦਾਤਰ ਮੌਤਾਂ ਰਾਸ਼ਟਰੀ ਰਾਜਧਾਨੀ ਵਿੱਚ ਹੋਇਆ। ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਕੇਂਦਰ ਦੀ ਸੱਤਾ ਵਿਚ ਸੀ। ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਨਵੰਬਰ 1984 ਦੌਰਾਨ ਵਾਪਰੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।

 

1984 ਦੇ ਦੰਗਿਆਂ ਬਾਰੇ ਯੂਕੇ ਸੰਸਦ ਵਿਚ ਇਕ ਸਮਾਗਮ ਦੌਰਾਨ ਸੀਐਨਐਨ-ਨਿਊਜ਼ 18 ਨੇ ਸਵਾਲ ਪੁੱਛਿਆ ਸੀ ਤਾਂ ਗਾਂਧੀ ਨੇ ਕਿਹਾ ਕਿ: "ਮੈਰੇ ਮਨ ਵਿੱਚ ਇਸ ਬਾਰੇ ਕੋਈ ਉਲਝਣ ਨਹੀਂ ਹੈ ਕਿ ਇਹ ਇੱਕ ਤ੍ਰਾਸਦੀ ਸੀ, ਇਹ ਇੱਕ ਦਰਦਨਾਕ ਤਜਰਬਾ ਸੀ। ਤੁਸੀਂ ਕਹਿੰਦੇ ਹੋ ਕਿ ਕਾਂਗਰਸ ਪਾਰਟੀ ਇਸ ਵਿਚ ਸ਼ਾਮਲ ਸੀ, ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਨਿਸ਼ਚਿਤ ਤੌਰ ਤੇ ਹਿੰਸਾ ਹੋਈ, ਨਿਸ਼ਚਿਤ ਤੌਰ ਤੇ ਤ੍ਰਾਸਦੀ ਸੀ। "

 

ਬਾਅਦ ਵਿੱਚ  ਲੰਡਨ ਸਕੂਲ ਆਫ ਇਕਨਾਮਿਕਸ ਵਿੱਚ ਇਕ ਸੈਸ਼ਨ ਦੌਰਾਨ ਜਦੋਂ ਰਾਹੁਲ ਨੂੰ ਦੁਬਾਰਾ ਸਿੱਖ ਵਿਰੋਧੀ ਦੰਗਿਆਂ ਅਤੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਗਾਂਧੀ ਨੇ ਕਿਹਾ : "ਜਦੋਂ ਮਨਮੋਹਨ ਸਿੰਘ ਬੋਲਦੇ ਸਨ ਤਾਂ ਉਹ ਸਾਡੇ ਸਾਰਿਆਂ ਲਈ ਬੋਲਦੇ ਸੀ।  ਜਿਵੇਂ ਮੈਂ ਪਹਿਲਾਂ ਕਿਹਾ ਸੀ ਮੈਂ ਵੀ ਹਿੰਸਾ ਦਾ ਸ਼ਿਕਾਰ ਹੋਇਆ ਹਾਂ ਅਤੇ ਮੈਂ ਸਮਝਦਾ ਹਾਂ ਕਿ ਕਿਵੇਂ ਮਹਿਸੂਸ ਹੁੰਦਾ ਹੈ। "

 

"ਇਸ ਲਈ ਮੈਂ ਕਿਸੇ ਦੇ ਵਿਰੁੱਧ ਕਿਸੇ ਵੀ ਕਿਸਮ ਦੀ ਹਿੰਸਾ ਦੇ ਵਿਰੁੱਧ ਹਾਂ। ਜਦੋਂ ਮੈਂ ਕਿਸੇ ਨੂੰ ਸੱਟ ਲੱਗੀ ਦੇਖਦਾ ਹਾਂ ਤਾਂ ਮੈਂ ਪਰੇਸ਼ਾਨ ਹੋ ਜਾਂਦਾ ਹਾਂ। ਇਸ ਲਈ ਮੈਂ 100 ਪ੍ਰਤੀਸ਼ਤ ਹਿੰਸਾ ਦੀ ਨਿੰਦਾ ਕਰਦਾ ਹਾਂ ਅਤੇ ਮੈਂ ਹਿੰਸਾ ਵਿਚ ਸ਼ਾਮਲ ਲੋਕਾਂ ਲਈ 100 ਪ੍ਰਤੀਸ਼ਤ ਸਜ਼ਾ ਦੀ ਮੰਗ ਕਰਦਾ ਹਾਂ।"

 

"ਮੈਂ ਉਸ ਵਿਅਕਤੀ ( ਪ੍ਰਭਾਕਰਨ ) ਨੂੰ ਵੀ ਦੇਖਿਆ ਹੈ ਜਿਸ ਨੇ ਮੇਰੇ ਪਿਤਾ (ਰਾਜੀਵ ਗਾਂਧੀ) ਦੀ ਹੱਤਿਆ ਕਰ ਦਿੱਤੀ ਸੀ। ਜਦੋਂ ਮੈਂ ਪ੍ਰਭਾਕਰਨ ਨੂੰ ਜਾਫਨਾ ਵਿਚ ਸਮੁੰਦਰੀ ਕਿਨਾਰਿਆਂ 'ਤੇ ਪਿਆ ਦੇਖਿਆ ਤਾਂ ਮੈਂ ਉਸ ਲਈ ਉਦਾਸ ਹੋ ਗਿਆ, ਕਿਉਂਕਿ ਮੈਂ ਆਪਣੇ ਪਿਤਾ ਨੂੰ ਉਸਦੀ ਥਾਂ ਤੇ ਅਤੇ ਆਪਣੇ ਆਪ ਨੂੰ ਉਸਦੇ ਬੱਚਿਆਂ ਦੀ ਜਗ੍ਹਾ 'ਤੇ ਦੇਖਿਆ।"

 

1984 ਦੰਗਿਆ ਦੌਰਾਨ ਸੱਜਣ ਕੁਮਾਰ ਸਣੇ ਕੁਝ ਕਾਂਗਰਸੀ ਨੇਤਾਵਾਂ ਉੱਤੇ ਕਾਤਲ ਭੀੜ ਦੀ ਅਗਵਾਈ ਕਰਨ ਦਾ ਦੋਸ਼ ਲਗਾਇਆ ਗਿਆ ਹੈ. ਉਨ੍ਹਾਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

 

(ਇਹ ਕਹਾਣੀ ਇੱਕ ਤਾਰ ਏਜੰਸੀ ਦੀ ਫੀਡ ਤੋਂ ਪ੍ਰਕਾਸ਼ਿਤ ਕੀਤੀ ਗਈ ਹੈ ਟੈਕਸਟ ਵਿੱਚ ਕੋਈ ਬਦਲਾਵ ਨਹੀਂ ਹੈ। ਸਿਰਫ ਸਿਰਲੇਖ ਬਦਲਿਆ ਗਿਆ ਹੈ)

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Congress party was not involved in 1984 sikh riots