ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਾਂਗਰਸ ਨੇ ਟਵਿਟਰ ’ਤੇ ਲਾਈ ਮਹਾਤਮਾ ਗਾਂਧੀ ਦੀ ਫ਼ੋਟੋ

​​​​​​​ਕਾਂਗਰਸ ਨੇ ਟਵਿਟਰ ’ਤੇ ਲਾਈ ਮਹਾਤਮਾ ਗਾਂਧੀ ਦੀ ਫ਼ੋਟੋ

ਬੀਤੇ ਕੁਝ ਦਿਨਾਂ ਤੋਂ ਨਾਥੂਰਾਮ ਗੌਡਸੇ ਉੱਤੇ ਪੈਦਾ ਹੋਏ ਵਿਵਾਦਾਂ ਦੌਰਾਨ 7ਵੇਂ ਤੇ ਆਖ਼ਰੀ ਗੇੜ ਦਾ ਚੋਣ ਪ੍ਰਚਾਰ ਖ਼ਤਮ ਹੁੰਦਿਆਂ ਹੀ ਕੱਲ੍ਹ ਸ਼ਾਮੀਂ ਕਾਂਗਰਸ ਪਾਰਟੀ ਨੇ ਆਪਣੇ ਟਵਿਟਰ ਖਾਤੇ ਦੀ ਤਸਵੀਰ ਬਦਲ ਦਿੱਤੀ ਹੈ। ਕਾਂਗਰਸ ਨੇ ਉਸ ਪ੍ਰੋਫ਼ਾਈਲ ਵਿੱਚ ਮਹਾਤਮਾ ਗਾਂਧੀ ਦੀ ਤਸਵੀਰ ਲਾ ਦਿੱਤੀ ਹੈ।

 

 

ਗੌਡਸੇ ਨੂੰ ਦੇਸ਼–ਭਗਤ ਦੱਸਣ ਤੋਂ ਬਾਅਦ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਦੇ ਬਿਆਨ ਉੱਤੇ ਪਿਛਲੇ ਦੋ ਦਿਨ ਭਾਜਪਾ ਤੇ ਕਾਂਗਰਸ ਵਿਚਾਲੇ ਸਿਆਸੀ ਜੰਗ ਲਗਾਤਾਰ ਜਾਰੀ ਰਹੀ ਤੇ ਕਾਂਗਰਸ ਪਾਰਟੀ ਇਸ ਵਿਵਾਦ ਦਾ ਲਾਹਾ ਲੈਣ ਦਾ ਪੂਰਾ ਜਤਨ ਕਰ ਰਹੀ ਹੈ।

 

 

ਇਸ ਤੋਂ ਪਹਿਲਾਂ ਕਾਂਗਰਸ ਦੇ ਟਵਿਟਰ ਪ੍ਰੋਫ਼ਾਈਲ ਵਿੱਚ ਪਾਰਟੀ ਦੇ ਚੋਣ–ਨਿਸ਼ਾਨ ਪੰਜੇ ਦੀ ਤਸਵੀਰ ਸੀ। ਟਵਿਟਰ ਉੱਤੇ ਫ਼ੋਟੋ ਬਦਲਣ ਦੇ ਨਾਲ ਹੀ ਕਾਂਗਰਸ ਨੇ ਲੋਕਾਂ ਨੂੰ ਵੋਟ ਦੇਣ ਦੀ ਅਪੀਲ ਵੀ ਕੀਤੀ ਹੈ।

 

 

ਕਾਂਗਰਸ ਨੇ ਸਿਰਫ਼ ਫ਼ੋਟੋ ਹੀ ਨਹੀਂ, ਕਾਂਗਰਸ ਨੇ ਵਿਡੀਓ ਦੀ ਵਰਤੋਂ ਵੀ ਕੀਤੀ ਹੈ, ਜਿਸ ਦਾ ਸਿਰਲੇਖ ਹੈ ਕਿ ‘ਗਾਂਧੀ ਜੀ ਨੂੰ ਕਿਸ ਨੇ ਮਾਰਿਆ ਸੀ?’ ਇਸ ਵਿੱਚ ਗਾਂਧੀ ਜੀ ਦੀ ਤਸਵੀਰ ਸਾਹਮਣੇ ਨਾਥੂਰਾਮ ਗੌਡਸੇ ਦੀ ਤਸਵੀਰ ਵੀ ਲਾਈ ਗਈ ਹੈ। ਇਸ ਵਿੱਚ ਨਾਥੂਰਾਮ ਦੇ ਹੱਥ ਵਿੱਚ ਪਿਸਤੌਲ ਵੀ ਵਿਖਾਈ ਦੇ ਰਹੀ ਹੈ। ਇਸ ਵਿਡੀਓ ਵਿੱਚ ਲੋਕਾਂ ਨਾਲ ਗੱਲਬਾਤ ਕਰ ਕੇ ਇਹ ਦਰਸਾਇਆ ਗਿਆ ਹੈ ਕਿ ਉਹ ਗਾਂਧੀ ਜੀ ਬਾਰੇ ਕੀ ਸੋਚਦੇ ਹਨ ਤੇ ਨਾਥੂਰਾਮ ਬਾਰੇ ਕੀ ਸੋਚਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress places Gandhi s photo on Twitter handle amid Godse controversy