ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਨੇ ਪਾਈ PM ਮੋਦੀ ਨੂੰ ਜੱਫੀ, ਹਰਸਿਮਰਤ ਨੂੰ ਆਇਆ ਗੁੱਸਾ

 ਰਾਹੁਲ ਗਾਂਧੀ

No Confidence Motion - ਲੋਕਸਭਾ ਵਿੱਚ ਅੱਜ ਬੇਰਭਰੋਸਗੀ ਮਤੇ ਤੇ ਬਹਿਸ ਚੱਲ ਰਹੀ ਹੈ. ਇਸੇ ਦੌਰਾਨ ਰਾਹੁਲ ਗਾਂਧੀ ਦਾ ਭਾਸ਼ਨ ਖਤਮ ਹੋਣ ਤੋਂ ਬਾਅਦ ਇੱਕ ਅਜ਼ਬ ਨਜ਼ਾਰਾ ਦੇਖਣ ਨੂੰ ਮਿਲਿਆ। ਜਦੋਂ ਰਾਹੁਲ ਆਪਣੀ ਗੱਲ ਖਤਮ ਕਰਕੇ ਪੀਐੱਮ ਮੋਦੀ ਦੇ ਉਨ੍ਹਾਂ ਦੀ ਸੀਟ 'ਤੇ ਜਾ ਕੇ ਗਲੇ ਲੱਗ ਗਏ। ਰਾਹੁਲ ਨੇ ਕਿਹਾ ਕਿ ਤੁਸੀਂ ਮੈਨੂੰ ਭਵਾਂ ਪੱਪੂ ਕਹੋ ਪਰ ਮੇਰੇ ਦਿਲ ਵਿਚ ਤੁਹਾਡੇ ਲਈ ਕੋਈ ਨਫਰਤ ਨਹੀਂ ਹੈ।

 

ਰਾਹੁਲ ਗਾਂਧੀ ਅਚਾਨਕ ਮੋਦੀ ਦੀ ਕੁਰਸੀ ਵੱਲ ਨੂੰ ਵਧੇ। ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਕਿ ਰਾਹੁਲ ਕੀ ਕਰਨ ਜਾ ਰਹੇ ਹਨ ਪਰ ਰਾਹੁਲ ਨੇ ਸਿੱਧਾ ਜਾ ਕੇ ਮੋਦੀ ਨੂੰ ਗਲੇ ਲਗਾ ਲਿਆ। ਇਸ ਤੋਂ ਬਾਅਦ ਜਦੋਂ ਰਾਹੁਲ ਮੁੜਨ ਲੱਗੇ ਤਾਂ ਪੀਐੱਮ ਨੇ ਹੱਥ ਦੇ ਇਸ਼ਾਰੇ ਨਾਲ ਰਾਹੁਲ ਨੂੰ ਵਾਪਸ ਆਉਣ ਲਈ ਕਿਹਾ। ਬਾਅਦ ਵਿੱਚ ਮੋਦੀ ਨੇ ਰਾਹੁਲ ਨਾਲ ਹੱਥ ਮਿਲਾਇਆ ਅਤੇ ਰਾਹੁਲ ਦੀ ਪਿੱਠ ਥਪਥਪਾਈ।

 

ਟਵਿਟਰ ਤੇ ਇਸ ਮੁੱਦੇ ਉੱਤੇ ਜੰਮ ਕੇ ਮਜ਼ੇ ਲਏ ਜਾ ਰਹੇ ਹਨ। ਕਾਂਗਰਸ ਬੁਲਾਰੇ ਨੇ ਲਿਖਿਆ ਕਿ ਅੱਜ ਰਾਹੁਲ ਦੇ ਭਾਸਣ ਕਰਕੇ ਭੂਚਾਲ ਆ ਗਿਆ।

 

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਹਰਸਿਮਰਤ ਬਾਦਲ ਬਾਰੇ ਕਿਹਾ ਕਿ ਉਹ ਵੀ ਮੇਰੇ ਭਾਸ਼ਨ ਤੋਂ ਖੁਸ਼ ਹਨ। ਜਿਸ ਤੇ ਹਰਸਿਮਰਤ ਨੂੰ ਗੁੱਸਾ ਆ ਗਿਆ। ਹਰਸਿਮਰਤ ਨੇ ਖੜ੍ਹੀ ਹੋ ਕੇ ਕਿਹਾ ਕਿ ਇਹ ਸੰਸਦ ਹੈ ਕੋਈ ਮੁੰਨਾ ਬਾਈ ਦਾ ਪੱਪੀ-ਛੱਪੀ ਪ੍ਰੋਗਰਾਮ ਨਹੀਂ ਹੈ। ਹਾਲਾਂਕਿ ਸਪੀਕਰ ਨੇੇ ਹਰਸਿਮਰਤ ਨੂੰ ਇਸ ਤਰ੍ਰਾਂ ਨਾ ਬੋਲਣ ਨੂੰ ਕਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:congress president hugs prime minister narendra modi in parliament