ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋਟਬੰਦੀ ਨੇ ਕਿਸਾਨਾਂ ਨੂੰ ਬਰਬਾਦ ਕੀਤਾ : ਰਾਹੁਲ ਗਾਂਧੀ

ਨੋਟਬੰਦੀ ਨੇ ਕਿਸਾਨਾਂ ਨੂੰ ਬਰਬਾਦ ਕੀਤਾ : ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ `ਤੇ ਨੋਟਬੰਦੀ ਦੇ ਅਸਰ ਨਾਲ ਜੁੜੀ ਖਬਰ ਦਾ ਹਵਾਲਾ ਦਿੰਦੇ ਹੋਏ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ `ਤੇ ਹਮਲਾ ਬੋਲਿਆ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਵੀ ਮੰਨ ਲਿਆ ਹੈ ਕਿ ਨੋਟਬੰਦੀ ਨਾਲ ਕਿਸਾਨਾਂ ਦੀ ਕਮਰ ਟੁੱਟ ਗਈ ਹੈ।


ਭਾਸ਼ਾ ਅਨੁਸਾਰ ਗਾਂਧੀ ਨੇ ਟਵੀਟ `ਤੇ ਇਕ ਖਬਰ ਸ਼ੇਅਰ ਕਰਦੇ ਹੋਏ ਕਿਹਾ ਕਿ ਨੋਟਬੰਦੀ ਨੇ ਕਰੋੜਾਂ ਕਿਸਾਨਾਂ ਦਾ ਜੀਵਨ ਨਸ਼ਟ ਕਰ ਦਿੱਤਾ ਹੈ। ਹੁਣ ਉਨ੍ਹਾਂ ਕੋਲ ਬੀਜ-ਖਾਦ ਖਰੀਦਣ ਲਈ ਪੈਸਾ ਨਹੀਂ ਹੈ। ਪ੍ਰੰਤੂ ਅੱਜ ਵੀ ਮੋਦੀ ਜੀ ਕਿਸਾਨਾਂ ਦੀ ਬਦਕਿਸਮਤੀ ਦਾ ਮਜ਼ਾਕ ਉਡਾਉਂਦੇ ਹਨ। ਗਾਂਧੀ ਨੇ ਕਿਹਾ ਕਿ ਹੁਣ ਖੇਤੀਬਾੜੀ ਮੰਤਰਾਲਾ ਵੀ ਕਹਿੰਦਾ ਹੈ ਕਿ ਨੋਟਬੰਦੀ ਨਾਲ ਕਿਸਾਨਾਂ ਦੀ ਕਮਰ ਟੁੱਟ ਗਈ ਹੈ।


ਕਾਂਗਰਸ ਪ੍ਰਧਾਨ ਨੇ ਜੋ ਖਬਰ ਸ਼ੇਅਰ ਕੀਤੀ ਹੈ ਉਸਦੇ ਮੁਤਾਬਕ ਵਿੱਤ ਮੰਤਰਾਲੇ ਨਾਲ ਸਬੰਧਤ ਸਥਾਈ ਸੰਸਦੀ ਕਮੇਟੀ ਨੂੰ ਸੌਪੀ ਰਿਪੋਰਟ `ਚ ਖੇਤੀਬਾੜੀ ਮੰਤਰਾਲੇ ਨੇ ਕਿਹਾ ਕਿ ਨੋਟਬੰਦੀ ਦਾ ਕਿਸਾਨਾਂ `ਤੇ ਬੁਰਾ ਅਸਰ ਪਿਆ ਹੈ। ਨੋਟਬੰਦੀ ਦੇ ਬਾਅਦ ਨਗਦੀ ਦੀ ਕਮੀ ਹੋ ਗਈ ਜਿਸ ਨਾਲ ਕਿਸਾਨ ਹਾੜ੍ਹੀ ਅਤੇ ਸਾਉਣੀ ਦੀਆਂ ਫਸਲਾਂ ਲਈ ਬੀਜ-ਖਾਦ ਨਹੀਂ ਖਰੀਦ ਸਕੇ।


ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ `ਚ ਚੋਣ ਪ੍ਰਚਾਰ ਦੌਰਾਨ ਪਿਛਲੇ ਮੰਗਲਵਾਰ ਨੂੰ ਕਿਹਾ ਕਿ ਦੇਸ਼ `ਚ ਭ੍ਰਿਸ਼ਟਾਚਾਰ ਦੀ ਸਿਉਂਕ ਨੂੰ ਸਾਫ ਕਰਨ ਅਤੇ ਬੈਕਿੰਗ ਪ੍ਰਣਾਲੀ `ਚ ਪੈਸਾ ਵਾਪਸ ਲਿਆਉਣ ਲਈ ਨੋਟਬੰਦੀ ਵਰਗੀ ਸਖਤ ਦਵਾਈ ਦੀ ਵਰਤੋਂ ਕਰਨਾ ਜ਼ਰੂਰੀ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:congress president rahul gandhi attacks pm modi over demonetization