ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ

ਕਾਂਗਰਸ ਪ੍ਰਧਾਨ ਅਤੇ ਕੇਰਲ ਦੇ ਵਾਇਨਾਡ ਤੋਂ ਚੋਣ ਜਿੱਤ ਕੇ ਆਏ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਲੋਕ ਸਭਾ ਦੀ ਮੈਂਬਰਸ਼ਿੱਪ ਦੀ ਸਹੁੰ ਚੁੱਕੀ। ਰਾਹੁਲ ਗਾਂਧੀ ਨੇ ਹੇਠਲੇ ਸਦਨ ਦੀ ਮੈਂਬਰਸ਼ਿੱਪ ਅੰਗ੍ਰੇਜ਼ੀ ਚ ਚੁੱਕੀ।

 

ਕਾਂਗਰਸ ਪ੍ਰਧਾਨ ਦੁਪਹਿਰ ਦੇ ਖਾਣ ਮਗਰੋਂ ਸਦਨ ਚ ਆਏ। ਸਦਨ ਚ ਮੈਂਬਰਾਂ ਨੂੰ ਸੂਬਾਈ ਲੜੀ ਮੁਤਾਬਕ ਸਹੁੰ ਚੁਕਾਈ ਗਈ ਸੀ। ਰਾਹੁਲ ਨੂੰ ਕੇਰਲ ਤੋਂ ਚੁਣੇ ਗਏ ਮੈਂਬਰਾਂ ਨਾਲ ਲੜੀਵਾਰ ਸਹੁੰ ਚੁਕਾਈ ਗਈ।

 

 

ਰਾਹੁਲ ਨੇ ਆਪਣੇ ਰਵਾਇਤੀ ਪਹਿਰਾਵੇ ਮੁਤਾਬਕ ਚਿੱਟਾ ਕੁੜਤਾ ਤੇ ਪਜਾਮਾ ਪਾ ਕੇ ਸਦਨ ਚ ਪੁੱਜੇ। ਉਹ ਸਦਨ ਚ ਮੁਹਰਲੀ ਕਤਾਰ ਚ ਆਪਣੀ ਮਾਂ ਅਤੇ ਰਾਏਬਰੇਲੀ ਤੋਂ ਮੁੜ ਸੰਸਦ ਮੈਂਬਰ ਚੁਣੀ ਗਈ ਸੋਨੀਆ ਗਾਂਧੀ ਨਾਲ ਬੈਠੇ ਹੋਏ ਸਨ।

 

ਸਹੁੰ ਚੁੱਕਣ ਲਈ ਜਦੋਂ ਗਾਂਧੀ ਦਾ ਨਾਂ ਬੋਲਿਆ ਗਿਆ ਤਾਂ ਸੋਨੀਆ ਸਮੇਤ ਸਾਰੇ ਕਾਂਗਰਸੀ ਅਤੇ ਮੈਂਬਰਾਂ ਨੇ ਮੇਜਾਂ ਥਾਪੜ ਕੇ ਉਨ੍ਹਾਂ ਦਾ ਸੁਆਗਤ ਕੀਤਾ। ਪਿਛਲੀ ਲੋਕ ਸਭਾ ਚ ਰਾਹੁਲ ਗਾਂਧੀ ਵਿਰੋਧੀ ਧੜੇ ਲਈ ਤੈਅਸ਼ੁਦਾ ਪਹਿਲੀ ਕਤਾਰ ਦੀ ਥਾਂ ਦੂਜੀ ਕਤਾਰ ਚ ਬੈਠਦੇ ਸਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:congress president rahul gandhi took oath