ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨੇ ਸੰਸਦ ’ਚ ਉਠਾਇਆ ਹੈਦਰਾਬਾਦ ਬਲਾਤਕਾਰ ਮਾਮਲਾ

ਕਾਂਗਰਸ ਨੇ ਸੰਸਦਕਾਂਗਰਸ ਨੇ ਸੰਸਦ ’ਚ ਉਠਾਇਆ ਹੈਦਰਾਬਾਦ ਬਲਾਤਕਾਰ ਮਾਮਲਾ ’ਚ ਉਠਾਇਆ ਹੈਦਰਾਬਾਦ ਬਲਾਤਕਾਰ ਮਾਮਲਾ

ਹੈਦਰਾਬਾਦ ’ਚ ਲੇਡੀ ਵੈਟਰਨਰੀ ਡਾਕਟਰ ਨਾਲ ਸਮੂਹਕ ਬਲਾਤਕਾਰ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਘਟਨਾ ਕਾਰਨ ਸਮੁੱਚੇ ਦੇਸ਼ ਵਿੱਚ ਰੋਹ ਪਾਇਆ ਜਾ ਰਿਹਾ ਹੈ। ਕਾਂਗਰਸ ਪਾਰਟੀ ਨੇ ਸੰਸਦ ’ਚ ਇਹ ਮਾਮਲਾ ਉਠਾਇਆ। ਰਾਜ ਸਭਾ ’ਚ ਅੱਜ ਕਾਂਗਰਸ ਦੇ ਮੈਂਬਰਾਂ ਸ੍ਰੀ ਗ਼ੁਲਾਮ ਨਬੀ ਆਜ਼ਾਦ ਅਤੇ ਸ੍ਰੀਮਤੀ ਅਮੀ ਯਾਜਨਿਕ ਨੇ ਇਹ ਮਾਮਲਾ ਉਠਾਇਆ। ਸ੍ਰੀ ਆਜ਼ਾਦ ਨੇ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

 

 

ਹੋ ਸਕਦਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਸੰਸਦ ਵਿੱਚ ਭਾਰੀ ਹੰਗਾਮਾ ਹੋਵੇ। ਉੱਧਰ ਭਾਜਪਾ ਦੇ ਸੰਸਦ ਮੈਂਬਰ ਇਸੇ ਮੁੱਦੇ ’ਤੇ ਅੱਜ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਗੇ।

 

 

ਸਮੂਹਕ ਬਲਾਤਕਾਰ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਕਾਰਕੁੰਨਾਂ ਨੇ ਦਿੱਲੀ ਸਮੇਤ ਹੋਰ ਥਾਵਾਂ ਉੱਤੇ ਮਾਰਚ ਕੱਢਿਆ ਸੀ। ਹੁਣ ਸੋਮਵਾਰ ਨੂੰ ਉਹ ਸੰਸਦ ਦੇ ਬਾਹਰ ਇਸ ਘਟਨਾ ਤੇ ਔਰਤਾਂ ਦੀ ਅਸੁਰੱਖਿਆ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਵੀ ਕਰਨ ਜਾ ਰਹੀ ਹੈ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਹਾਲੇ ਤੱਕ ਇਸ ਬਲਾਤਕਾਰ ਮੁੱਦੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਲੇਡੀ ਵੈਟਰਨਰੀ ਡਾਕਟਰ ਨਾਲ ਹੋਈ ਇਸ ਵਹਿਸ਼ੀਆਨਾ ਹਰਕਤ ਦੀ ਜਾਂਚ ਕਰ ਰਹੀ ਪੁਲਿਸ ਅੱਜ ਚਾਰੇ ਮੁਲਜ਼ਮਾਂ ਨੂੰ ਅਗਲੇਰੀ ਪੁੱਛਗਿੱਛ ਲਈ ਪਟੀਸ਼ਨ ਦਾਇਰ ਕਰ ਕੇ ਹਿਰਾਸਤ ਮੰਗ ਸਕਦੀ ਹੈ।

 

 

ਚਾਰੇ ਮੁਲਜ਼ਮਾਂ ਮੁਹੰਮਦ ਆਰਿਫ਼, ਨਵੀਨ, ਚਿੰਤਾਕੁੰਤਾ ਕੇਸ਼ਾਵੁਲੂ ਅਤੇ ਸ਼ਿਵਾ ਨੂੰ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਫ਼ਿਲਹਾਲ ਮੁਲਜ਼ਮ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਹਨ।

 

 

ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਪੁਲਿਸ ਨੂੰ ਸਮੂਹਕ ਬਲਾਤਕਾਰ ਦੀ ਜਾਂਚ ਛੇਤੀ ਪੂਰੀ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਘਟਨਾ ਦੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿਵਾਉਣ ਅਤੇ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਫ਼ਾਸਟ ਟ੍ਰੈਕ ਕੋਰਟ ਬਣਾਉਣ ਦੇ ਹੁਕਮ ਦਿੱਤੇ  ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress raises Hyderabad rape case in Parliament