ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਪਾਰਟੀ ਵੱਲੋਂ 135ਵੇਂ ਸਥਾਪਨਾ ਦਿਵਸ ਮੌਕੇ ਦੇਸ਼ ਭਰ ’ਚ ਰੈਲੀਆਂ

ਕਾਂਗਰਸ ਪਾਰਟੀ ਵੱਲੋਂ 135ਵੇਂ ਸਥਾਪਨਾ ਦਿਵਸ ਮੌਕੇ ਦੇਸ਼ ਭਰ ’ਚ ਰੈਲੀਆਂ

ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਇਸ ਵੇਲੇ ਦੇਸ਼ ਭਰ ’ਚ ਰੋਸ ਮੁਜ਼ਾਹਰੇ ਹੋ ਰਹੇ ਹਨ। ਅੱਜ ਕਾਂਗਰਸ ਪਾਰਟੀ ਦਾ 135ਵਾਂ ਸਥਾਪਨਾ ਦਿਵਸ ਹੈ, ਜਿਸ ਕਾਰਨ ਪਾਰਟੀ ਵੱਲੋਂ ਕਈ ਰਾਜਾਂ ਦੀਆਂ ਰਾਜਧਾਨੀਆਂ ’ਚ ‘ਸੰਵਿਧਾਨ ਬਚਾਓ, ਭਾਰਤ ਬਚਾਓ’ ਰੈਲੀਆਂ ਕੀਤੀਆਂ ਜਾ ਰਹੀਆਂ ਹਨ।

 

 

ਅੱਜ ਸਵੇਰੇ ਦਿੱਲੀ 'ਚ ਸ੍ਰੀਮਤੀ ਸੋਨੀਆ ਗਾਂਧੀ ਨੇ ਕਾਂਗਰਸ ਦਾ ਝੰਡਾ ਝੁਲਾ ਕੇ ਦੇਸ਼ ਭਰ ਦੀਆਂ ਰੈਲੀਆਂ ਤੇ ਵਿਰੋਧ–ਪ੍ਰਦਰਸ਼ਨਾਂ ਦੀ ਸ਼ੁਰੂਆਤ ਕੀਤੀ।

 

 

ਦਿੱਲੀ, ਮੁੰਬਈ, ਪਟਨਾ, ਚੇਨਈ ਵਿੱਚ ਹਜ਼ਾਰਾਂ ਲੋਕ ਇਸ ਨਵੇਂ ਸੋਧ ਕਾਨੂੰਨ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਉਣ ਲਈ ਸੜਕਾਂ ਉੱਤੇ ਉੱਤਰ ਆਏ ਹਨ। ਲਖਨਊ ’ਚ ਕਾਂਗਰਸ ਪਾਰਟੀ ਨੂੰ ਰੈਲੀ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇੱਥੇ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਨਾ ਸੀ।

 

 

ਰੈਲੀ ਦੀ ਇਜਾਜ਼ਤ ਨਾ ਮਿਲਣ ਤੋਂ ਬਾਅਦ ਲਖਨਊ ਸਥਿਤ ਕਾਂਗਰਸ ਹੈੱਡਕੁਆਰਟਰਜ਼ ਵਿਖੇ ਸਥਾਪਨਾ ਦਿਵਸ ਮੌਕੇ ਪ੍ਰਿਅੰਕਾ ਗਾਂਧੀ ਨੇ ਰਣਨੀਤਕ ਤੇ ਕਾਰਜ–ਯੋਜਨਾ ਕਮੇਟੀ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਸੰਵਿਧਾਨ ’ਤੇ ਹਮਲਾ ਬੋਲਣ ਵਾਲਿਆਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।

 

 

ਸ੍ਰੀਮਤੀ ਪ੍ਰਿਅੰਕਾ ਗਾਂਧੀ ਕੱਲ੍ਹ ਸ਼ੁੱਕਰਵਾਰ ਸ਼ਾਮੀਂ ਸੱਤ ਵਜੇ ਹੀ ਲਖਨਊ ਪੁੱਜ ਗਏ ਸਨ। ਉਹ ਸੂਬਾ ਕਾਂਗਰਸ ਦੇ ਪ੍ਰਧਾਨ ਅਜੇ ਕੁਮਾਰ ਲੱਲੂ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਆਗੂਆਂ ਨੂੰ ਮਿਲੇ।

 

 

ਕਾਂਗਰਸ ਪਾਰਟੀ ਨੇ ਕੇਰਲ ਦੀ ਰਾਜਧਾਨੀ ਤਿਰੂਵਨੰਥਾਪੁਰਮ ਵਿਖੇ ਰਾਜ ਭਵਨ ਵੱਲ CAA ਅਤੇ NRC ਵਿਰੁੱਧ ਵਿਰੋਧ ਮਾਰਚ ਕੱਢਿਆ ਜਾ ਰਿਹਾ ਹੈ; ਜਿੱਥੇ ਕਾਂਗਰਸ ਦੇ ਕਈ ਸੀਨੀਅਰ ਆਗੂ ਮੌਜੂਦ ਹਨ।

 

 

ਤਾਮਿਲ ਨਾਡੂ ਦੀ ਰਾਜਧਾਨੀ ਚੇਨਈ ’ਚ ਤਾਮਿਲ ਨਾਡੂ ਤੌਹੀਦ ਜਮਾਤ ਨੇ ਨਾਗਰਿਕਤਾ ਕਾਨੂੰਨ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸ ਦਾ ਬਹੁਤ ਲੰਮੇਰਾ ਝੰਡਾ ਇੱਥੇ ਲੋਕਾਂ ਨੂੰ ਵੇਖਣ ਨੂੰ ਮਿਲਿਆ।

 

 

ਉੱਧਰ ਮੁੰਬਈ ਅਤੇ ਬਿਹਾਰ ਦੀ ਰਾਜਧਾਨੀ ਪਟਨਾ ਸਾਹਿਬ ਦੀਆਂ ਕਾਂਗਰਸ ਰੈਲੀਆਂ ਵਿੱਚ ਵੀ ਪਾਰਟੀ ਦੇ ਹਜ਼ਾਰਾਂ ਸਮਰਥਕ ਵੇਖੇ ਗਏ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress Rallies in whole country on its 135th Foundation Day