ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੀਂ ਬੋਤਲ ਵਿਚ ਪੁਰਾਣੀ ਸ਼ਰਾਬ ਵਰਗਾ ਬਜਟ : ਕਾਂਗਰਸ

ਨਵੀਂ ਬੋਤਲ ਵਿਚ ਪੁਰਾਣੀ ਸ਼ਰਾਬ ਵਰਗਾ ਬਜਟ : ਕਾਂਗਰਸ

ਕਾਂਗਰਸ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਸ਼ੁੱਕਰਵਾਰ ਨੂੰ ਪੇਸ਼ ਕੀਤੇ ਬਜਟ ਨੂੰ ‘ਨਵੀਂ ਬੋਤਲ ਵਿਚ ਪੁਰਾਣੀ ਸ਼ਰਾਬ ਕਰਾਰ ਦਿੰਦੇ ਹੋਏ ਦਾਅਵਾ ਕੀਤਾ ਕਿ ਇਸ ਵਿਚ ਕੁਝ ਵੀ ਨਵਾਂ ਨਹੀਂ ਹੈ ਅਤੇ ਸਿਰਫ ਪੁਰਾਣੇ ਵਾਦਿਆਂ ਨੂੰ ਦੁਹਰਾਇਆ ਗਿਆ ਹੈ। ਲੋਕ ਸਭਾ ਵਿਚ ਪਾਰਟੀ ਦੇ ਆਗੂ ਅਧੀਨ ਰੰਜਨ ਚੌਧਰੀ ਨੇ ਸੰਸਦ ਭਵਨ ਪਰਿਸਰ ਵਿਚ ਪੱਤਰਕਾਰਾਂ ਨੁੰ ਕਿਹਾ ਕਿ ‘ਇਸ ਵਿਚ ਕੁਝ ਵੀ ਨਵਾਂ ਨਹੀਂ ਹੈ। ਪੁਰਾਣੀਆਂ ਗੱਲਾਂ ਨੂੰ ਹੀ ਦੁਹਰਾਇਆ ਗਿਆ ਹੈ। ਇਹ ਨਵੀਂ ਬੋਤਲ ਵਿਚ ਪੁਰਾਣੀ ਸ਼ਰਾਬ ਹੈ।’

 

ਉਨ੍ਹਾਂ ਕਿਹਾ ਕਿ ਉਹ ਨਵੇਂ ਭਾਰਤ ਦੀ ਗੱਲ ਕਰ ਰਹੇ ਹਨ, ਜਦੋਂ ਕਿ ਕੋਈ ਨਵੀਂ ਪਹਿਲ ਨਹੀਂ ਕੀਤੀ ਗਈ। ਪੈਟਰੋਲ ਅਤੇ ਡੀਜ਼ਲ ਉਤੇ ਉਪ ਕਰ ਲਗਾ ਦਿੱਤਾ ਗਿਆ ਹੈ। ਉਹ ਇਕ ਅਜਿਹੇ ਭਾਰਤ ਨੂੰ ਪੇਸ਼ ਕਰ ਰਹੇ ਹਨ ਜੋ ਸਭ ਲਈ ਹਸੀਨ ਸੁਪਨੇ ਵਰਗਾ ਹੈ, ਪ੍ਰੰਤੂ ਹਕੀਕਤ ਵਿਚ ਖੇਤੀਬਾੜੀ ਅਤੇ ਅਰਥ ਵਿਵਸਥਾ ਅਤੇ ਦੂਜੇ ਖੇਤਰਾਂ ਨੂੰ ਲੈ ਕੇ ਜੋ ਪਹਿਲਾਂ ਵਾਅਦੇ ਕੀਤੇ ਗਏ ਸਨ, ਉਸ ਵਿਚ ਕੁਝ ਨਵਾਂ ਨਹੀਂ ਕੀਤਾ ਗਿਆ।

 

ਕਾਂਗਰਸ ਦੇ ਸੀਨੀਅਰ ਆਗੂ ਮੋਤੀ ਲਾਲ ਵੋਰਾ ਨੇ ਕਿਹਾ ਕਿ ਇਸ ਬਜਟ ਵਿਚ ਆਮ ਆਦਮੀ ਲਈ ਕੁਝ ਨਹੀਂ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਿੰਡ, ਗਰੀਬ ਤੇ ਕਿਸਾਨ ਹਾਸ਼ੀਏ ਉਤੇ। ਕੀ ਥੋਥੇ ਸ਼ਬਦਾਂ ਨਾਲ ਖੇਤੀਬਾੜੀ ਸੰਕਟ ਹਲ ਹੋਵੇਗਾ? ਨਾ ਕਿਸਾਨ ਦੀ ਆਮਦਨ ਦੁਗਣੀ ਕਰਨ ਦਾ ਰਾਸਤਾ ਨਾ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਦਾ ਵਾਦਾ, ਅਕਾਲ–ਸੂਖੇ ਨਾਲ ਲੜਨ ਦਾ ਕੋਈ ਉਪਾਅ, ਨਾ ਪੇਂਡੂ ਅਰਥ ਵਿਵਸਥਾ ਵਿਚ ਸੰਕਟ ਦਾ ਸੁਧਾਰ। ਕੇਵਲ ਡੀਜ਼ਲ ਉਤੇ ਦੋ ਰੁਪਏ ਦਾ ਵਾਧੂ ਭਾਰ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:congress reaction on budget 2019 Nirmala Sitharaman