ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਤੇ ਦਿੱਲੀ ’ਚ ਕਾਂਗਰਸ ਦੇ CAA ਤੇ NRC ਵਿਰੋਧੀ ਧਰਨੇ ਅੱਜ

ਪੰਜਾਬ ਤੇ ਦਿੱਲੀ ’ਚ ਕਾਂਗਰਸ ਦੇ CAA ਤੇ NRC ਵਿਰੋਧੀ ਧਰਨੇ ਅੱਜ

CAA ਅਤੇ NRC ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸਪੱਸ਼ਟ ਵਿਰੋਧ ਦੇ ਬਾਵਜੂਦ ਕੁਝ ਸੀਨੀਅਰ ਆਗੂਆਂ ਦੀ ਚੁੱਪੀ ’ਤੇ ਸੁਆਲ ਉੱਠਣ ਤੋਂ ਬਾਅਦ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਖ਼ੁਦ ਕਮਾਂਡ ਸੰਭਾਲ ਲਈ ਹੈ।

 

 

ਇਸ ਮੁੱਦੇ ’ਤੇ ਪ੍ਰਿਅੰਕਾ ਗਾਂਧੀ ਦੀ ਲਗਾਤਾਰ ਸਰਗਰਮੀ ਤੇ ਦਖ਼ਲ ਤੋਂ ਬਾਅਦ ਹੀ ਤੈਅ ਹੋਇਆ ਹੈ ਕਿ ਪਾਰਟੀ ਦਾ ਇਸ ਮੁੱਦੇ ਉੱਤੇ ਧਰਨਾ ਅੱਜ ਸੋਮਵਾਰ 23 ਦਸੰਬਰ ਨੂੰ ਹੋਵੇਗਾ। ਕਾਂਗਰਸ ਨੇ ਪਹਿਲਾਂ ਇਸ ਲਈ 28 ਦਸੰਬਰ ਦਾ ਦਿਨ ਤੈਅ ਕੀਤਾ ਸੀ।

 

 

ਕਾਂਗਰਸ ਦਾ ਦਿੱਲੀ ਵਾਲਾ ਧਰਨਾ ਦੁਪਹਿਰ ਦੋ ਵਜੇ ਤੋਂ ਸ਼ਾਮੀਂ ਛੇ ਵਜੇ ਤੱਕ ਸ਼ਾਂਤੀਪੂਰਨ ਤੇ ਸੰਕੇਤਕ ਹੋਵੇਗਾ। ਇਸ ਦੇ ਨਾਲ ਹੀ ਜਿਹੜੇ ਸੂਬਿਆਂ ’ਚ ਕਾਂਗਰਸ ਦੀਆਂ ਸਰਕਾਰਾਂ ਹਨ, ਉੱਥੇ ਵੀ ਸੂਬਾ ਪ੍ਰਧਾਨਾਂ ਦੀ ਅਗਵਾਈ ਹੇਠ ਧਰਨਾ ਪ੍ਰਦਰਸ਼ਨ ਹੋਣਗੇ। ਰਾਜਸਥਾਨ ’ਚ ਇਸ ਦੀ ਜ਼ਿੰਮੇਵਾਰੀ ਖ਼ੁਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੇ ਹੱਥ ਲਈ ਹੈ।

 

 

ਦੇਸ਼ ਭਰ ’ਚ ਖ਼ਾਸ ਤੌਰ ’ਤੇ ਉੱਤਰ ਪ੍ਰਦੇਸ਼ ਦੇ ਦਰਜਨਾਂ ਸ਼ਹਿਰਾਂ ਵਿੱਚ ਪੁਲਿਸ ਦੀ ਕਾਰਵਾਈ ਉੱਤੇ ਪ੍ਰਿਅੰਕਾ ਗਾਂਧੀ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਜਨਤਾ ਦੀ ਆਵਾਜ਼ ਦਬਾਉਣ ਲਈ ਦੇਸ਼ ਵਿੱਚ ਤਾਨਾਸ਼ਾਹੀ ਦਾ ਨੰਗਾ ਨਾਚ ਹੋ ਰਿਹਾ ਹੈ।

 

 

ਉਨ੍ਹਾਂ ਮੁੜ ਦੋਹਰਾਇਆ ਕਿ ਐੱਨਆਰਸੀ ਤੇ ਨਾਗਰਿਕਤਾ ਸੋਧ ਕਾਨੂੰਨ ਦੇਸ਼ ਦੀ ਗ਼ਰੀਬ ਜਨਤਾ ਦੇ ਵਿਰੁੱਧ ਹੈ। ਪ੍ਰਿਅੰਕਾ ਗਾਂਧੀ ਨੇ ਵਿਦਿਆਰਥੀਆਂ, ਬੁੱਧੀਜੀਵੀਆਂ, ਸਮਾਜਕ ਕਾਰਕੁੰਨਾਂ, ਵਕੀਲਾਂ ਤੇ ਪੱਤਰਕਾਰਾਂ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਹੈ।

 

 

ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਕੀਮਤ ਉੱਤੇ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਉੱਤੇ ਹਮਲਾ ਨਹੀਂ ਹੋਣ ਦਿੱਤਾ ਜਾਵੇਗਾ। ਜਨਤਾ ਇਸ ਹਮਲੇ ਵਿਰੁੱਧ ਸੜਕ ਉੱਤੇ ਉੱਤਰ ਕੇ ਸੰਵਿਧਾਨ ਲਈ ਲੜ ਰਹੀ ਹੈ ਪਰ ਸਰਕਾਰ ਜਬਰ ਤੇ ਹਿੰਸਾ ਉੱਤੇ ਉੱਤਰੀ ਹੋਈ ਹੈ।

 

 

ਪ੍ਰਿਅੰਕਾ ਗਾਂਧੀ ਨੇ ਇਹ ਵੀ ਕਿਹਾ ਕਿ ਥਾਂ–ਥਾਂ ਚੱਲ ਰਹੇ ਪ੍ਰਦਰਸ਼ਨਾਂ ਤੇ ਮਾਰਚ ਦੌਰਾਨ ਪੁਲਿਸ ਲੋਕਾਂ ਨੂੰ ਹਿੰਸਾ ਲਈ ਭੜਕਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਲਖਨਊ ’ਚ ਦੋ ਦਿਨਾਂ ਤੋਂ ਕਈ ਸਮਾਜਕ, ਸਿਆਸੀ ਕਾਰਕੁੰਨਾਂ ਨੂੰ ਪੁਲਿਸ ਨੇ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਉਨ੍ਹਾਂ ਨੂੰ ਪੁਲਿਸ ਹਿਰਸਤ ਵਿੱਚ ਕੁੱਟਿਆ–ਮਾਰਿਆ ਵੀ ਜਾ ਰਿਹਾ ਹੈ।

 

 

ਉੱਤਰ ਪ੍ਰਦੇਸ਼ ਵਿੱਚ ਮੋਬਾਇਲ ਤੇ ਇੰਟਰਨੈੱਟ ਸਰਕਾਰ ਨੇ ਬੰਦ ਕਰ ਦਿੱਤਾ ਹੈ। ਪੁਲਿਸ ਨੇ ਬਰੇਲੀ, ਕਾਨਪੁਰ, ਫ਼ਿਰੋਜ਼ਾਬਾਦ, ਮੁਰਾਦਾਬਾਦ, ਰਾਮਪੁਰ, ਅਮਰੋਹਾ, ਤੇ ਗੋਰਖਪੁਰ ’ਚ ਪੁਲਿਸ ਨੇ ਸ਼ਾਂਤੀਪੂਰਨ ਪ੍ਰਦਰਸ਼ਨਾਂ ਉੱਤੇ ਲਾਠੀਚਾਰਜ ਕੀਤਾ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress sit-in today in Delhi and Punjab against CAA and NRC