ਅਗਲੀ ਕਹਾਣੀ

ਰਾਹੁਲ ਗਾਂਧੀ ਪਾਰਟੀ ਪ੍ਰਧਾਨ ਹਨ ਅਤੇ ਰਹਿਣਗੇ : ਸੁਰਜੇਵਾਲਾ


ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਅਸਤੀਫ਼ੇ ਦੀ ਪੇਸ਼ਕਸ਼ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਬੇਯਕੀਨੀ ਦੌਰਾਨ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਰਾਹੁਲ ਗਾਂਧੀ ਪਾਰਟੀ ਪ੍ਰਧਾਨ ਹਨ ਅਤੇ ਬਣੇ ਰਹਿਣਗੇ। ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਗ਼ੈਰ-ਰਸਮੀ ਬੈਠਕ ਤੋਂ ਬਾਅਦ ਸੁਰਜੇਵਾਲ ਨੇ ਇਹ ਟਿੱਪਣੀ ਕੀਤੀ।

 

ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਰਾਹੁਲ ਜੀ ਪਾਰਟੀ ਪ੍ਰਧਾਨ ਸਨ ਅਤੇ ਰਹਿਣਗੇ। ਸਾਡੇ ਵਿਚੋਂ ਕਿਸੇ ਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਇਹ ਪੁੱਛੇ ਜਾਣ ਉੱਤੇ ਕੀ ਰਾਹੁਲ ਗਾਂਧੀ ਦਾ ਵਿਕਲਪ ਲੱਭਿਆ ਜਾ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਸਵਾਲ ਦਾ ਕੋਈ ਮਤਲਬ ਨਹੀਂ ਹੈ।

 

ਪਾਰਟੀ ਦੇ ਸੀਨੀਅਰ ਨੇਤਾ ਏ ਕੇ ਐਂਟਨੀ ਦੇ ਮਾਰਗ ਦਰਸ਼ਨ ਵਿੱਚ 5 ਗੁਰਦੁਆਰਾ ਰਕਾਬਗੰਜ ਰੋਡ ਸਥਿਤ ਪਾਰਟੀ ਦੇ ਵਾਰ ਕਮਰੇ ਵਿੱਚ ਹੋਈ ਮੀਟਿੰਗ ਵਿੱਚ ਅਹਿਮਦ ਪਟੇਲ, ਪੀ ਚਿਦਬੰਰਮ, ਗੁਲਾਮ ਨਬੀ ਅਜ਼ਾਦ, ਮੱਲਿਕਾਰਜੁਨ ਖੜਗੇ, ਜੈਰਾਮ ਰਮੇਸ਼, ਕੇਸੀ ਵੇਣੁਗੋਪਾਲ, ਆਨੰਦ ਸ਼ਰਮਾ ਅਤੇ ਸੁਰਜੇਵਾਲਾ ਸ਼ਾਮਲ ਹੋਏ। ਇਹ ਨੇਤਾ ਲੋਕ ਸਭਾ ਚੋਣਾਂ ਲਈ ਗਠਤ ਪਾਰਟੀ ਦੇ ਕੋਰ ਗਰੁੱਪ ਵਿੱਚ ਸ਼ਾਮਲ ਸਨ।


ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਇਸ ਗ਼ੈਰ ਰਸਮੀ ਬੈਠਕ ਵਿੱਚ ਮਹਾਂਰਾਸ਼ਟਰ, ਹਰਿਆਣਾ, ਝਾਰਖੰਡ ਅਤੇ ਜੰਮੂ-ਕਸ਼ਮੀਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਤਿਆਰੀਆਂ ਨੂੰ ਲੈ ਕੇ ਵੀ ਚਰਚਾ ਹੋਈ।

 

ਉਨ੍ਹਾਂ ਕਿਹਾ ਕਿ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਮੈਨੂੰ ਸੂਚਿਤ ਕਰਨ ਲਈ ਕਿਹਾ ਹੈ ਕਿ ਉਹ ਬਹੁਤ ਛੇਤੀ ਮੁੱਖ ਸਕੱਤਰਾਂ ਦੀ ਬੈਠਕ ਬੁਲਾਉਣਗੇ ਤਾਂਕਿ ਲੋਕ ਸਭਾ ਚੋਣਾਂ ਦੀ ਸਮੀਖਿਆ ਅਤੇ ਅਗਲੀਆਂ ਚੋਣਾਂ ਦੀਆਂ ਤਿਆਰੀਆਂ ਉੱਤੇ ਚਰਚਾ ਕੀਤੀ ਜਾ ਸਕੇ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress spokesman Surjewala says- Rahul Gandhi was the Congress President and will remain