ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਕਾਸ ਚੌਧਰੀ ਕਤਲ ਕਾਂਡ: SIT ਨੂੰ ਮਿਲੀ ਇੱਕ ਹੋਰ ਵੱਡੀ ਸਫ਼ਲਤਾ

ਫ਼ਰੀਦਾਬਾਦ ਪੁਲਿਸ ਦੀ ਐਸ.ਆਈ.ਟੀ. ਨੇ ਕਾਂਗਰਸ ਬੁਲਾਰੇ ਵਿਕਾਸ ਚੌਧਰੀ ਕਤਲ ਕਾਂਡ ਨੂੰ ਸੁਲਝਾਉਂਦੇ ਹੋਏ ਇਸ ਕਤਲ ਵਿੱਚ ਸ਼ਾਮਲ ਸੱਤ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋਂ ਇੱਕ ਘਟਨਾ ਸਮੇਂ ਕਾਰ ਵਿੱਚ ਮੌਜੂਦ ਸੀ ਜਦੋਂ ਕਿ ਬਾਕੀ ਮੁਲਜ਼ਮਾਂ ਨੇ ਰੇਕੀ ਅਤੇ ਬਦਮਾਸ਼ਾਂ ਨੂੰ ਸ਼ਰਨ ਦਿੱਤੀ ਸੀ।

 

ਸੀਸੀਟੀਵੀ ਫੁਟੇਜ ਵਿੱਚ ਗੋਲੀ ਚਲਾਉਂਦੇ ਹੋਏ ਦਿਖ ਰਹੇ ਬਦਮਾਸ਼ਾਂ ਦੀ ਪਛਾਣ ਝੱਜਰ ਨਿਵਾਸੀ ਸੱਜਣ ਉਰਫ਼ ਭੋਲੂ, ਗੁਰੂਗ੍ਰਾਮ ਨਿਵਾਸੀ ਵਿਕਾਸ ਉਰਫ਼ ਮਾਲੇ ਵਜੋਂ ਹੋਈ ਹੈ। ਘਟਨਾ ਸਮੇਂ ਮੌਕੇ 'ਤੇ ਤਿੰਨ ਕਾਰਾਂ 'ਚ 9 ਬਦਮਾਸ਼ ਮੌਜੂਦ ਸਨ।

 

ਦੱਸਣਯੋਗ ਹੈ ਕਿ 27 ਜੂਨ 2018 ਦੀ ਸਵੇਰ ਕਾਰ ਸਵਾਰ ਬਦਮਾਸ਼ਾਂ ਨੇ ਸੈਕਟਰ 9 ਹੁੱਡਾ ਮਾਰਕੀਟ ਸਥਿਤ ਜਿਮ ਦੇ ਬਾਹਰ ਕਾਂਗਰਸ ਬੁਲਾਰੇ ਵਿਕਾਸ ਚੌਧਰੀ ਦੀ ਤਾਬੜਤੋੜ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਸੀ। ਹਮਲਾਵਰਾਂ ਨੇ ਕਰੀਬ 20 ਰਾਊਂਡ ਗੋਲੀਆਂ ਚਲਾਈਆਂ ਸਨ।


 
ਗੋਲੀਆਂ ਵਿਕਾਸ ਦੀ ਗਰਦਨ, ਛਾਤੀ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਲੱਗੀਆਂ ਸਨ। ਪੁਲਿਸ ਨੇ ਮੌਕੇ ਤੋਂ 16 ਰਾਊਂਡ ਚੱਲੀ ਗੋਲੀਆਂ ਦੇ ਖੋਲ ਬਰਾਮਦ ਕੀਤੇ ਸਨ।

 

ਘਟਨਾ ਤੋਂ ਬਾਅਦ ਪੁਲਿਸ ਕਮਿਸ਼ਨਰ ਸੰਜੇ ਕੁਮਾਰ ਨੇ ਕਤਲ ਦੇ ਕੇਸ ਨੂੰ ਹੱਲ ਕਰਨ ਲਈ ਪੰਜ ਟੀਮਾਂ ਬਣਾਈਆਂ ਸਨ। ਮਾਮਲੇ ਦੀ ਜਾਂਚ ਕਰਦੇ ਹੋਏ ਕ੍ਰਾਈਮ ਬ੍ਰਾਂਚ ਨੇ ਗੈਂਗਸਟਰ ਕੌਸ਼ਲ ਦੀ ਪਤਨੀ ਰੋਸ਼ਨੀ ਅਤੇ ਉਸ ਦੇ ਨੌਕਰ ਨਰੇਸ਼ ਉਰਫ਼ ਚੰਦ ਨੂੰ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress spokesman Vikas Chaudhary Murder Case: SIT arrested seven Criminals