ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਂਗਠਬੰਧਨ ਕਿਸੇ ਵਿਅਕਤੀ ਖਿਲਾਫ਼ ਨਹੀਂ, ਦੇਸ਼ ਨੂੰ ਬਚਾਉਣ ਲਈ : ਰਾਜ ਬੱਬਰ

ਮਹਾਂਗਠਬੰਧਨ ਕਿਸੇ ਵਿਅਕਤੀ ਖਿਲਾਫ਼ ਨਹੀਂ, ਦੇਸ਼ ਨੂੰ ਬਚਾਉਣ ਲਈ : ਰਾਜ ਬੱਬਰ

ਮੁੱਖ ਮੰਤਰੀ ਸਿਰਫ ਪ੍ਰਦੇਸ਼ ਦੇ ਹੀ ਆਗੂ ਹਨ ਇਸ ਸਬੰਧੀ ਵੱਡੇ ਚੋਣ ਬਾਰੇ `ਚ ਗੱਲ ਕਰਨਾ ਕੋਈ ਮਤਲਬ ਨਹੀਂ ਹੈ। ਇਹ ਚੋਣ ਲੋਕ ਸਭਾ ਦੀ ਚੋਣ ਹੈ, ਰਾਸ਼ਟਰੀ ਚੋਣ ਹੈ ਇਸਦੇ ਲਈ ਜੋ ਵੀ ਫੈਸਲਾ ਹੋਵੇਗਾ ਉਹ ਰਾਸ਼ਟਰੀ ਆਗੂ ਲੈਣਗੇ। ਯਕੀਨ ਮੰਨੀਏ ਮਹਾਂਗਠਬੰਧਨ ਕਿਸੇ ਇਕ ਵਿਅਕਤੀ ਦੇ ਖਿਲਾਫ਼ ਨਹੀਂ ਹੈ, ਸਗੋਂ ਦੇਸ਼ ਨੂੰ ਬਚਾਉਣ ਲਈ ਹੈ। ਉਤਰ ਪ੍ਰਦੇਸ਼ ਦੇ ਕਾਂਗਰਸ ਪ੍ਰਦੇਸ਼ ਪ੍ਰਧਾਨ ਰਾਜ ਬੱਬਰ ਨੇ ਇਹ ਗੱਲ ਲਖਨਊ `ਚ ਹੋ ਰਹੇ ‘ਹਿੰਦੁਸਤਾਨ ਸਿ਼ਖਰ ਸਮਾਗਮ 2018` `ਚ ਕਹੀ।


ਉਨ੍ਹਾਂ ਗਠਬੰਧਨ ਸਬੰਧੀ ਕਿਹਾ ਕਿ ਇਸ ਨਾਲ ਤਮਾਮ ਰਾਜਨੀਤਿਕ ਪਾਰਟੀਆਂ ਸੰਸਥਾਵਾਂ ਅਤੇ ਵਿਅਕਤੀ ਸਭ ਇਕ ਹੋਣਗੇ ਜਿਨ੍ਹਾਂ  ਨੂੰ ਇਸ ਦੇਸ਼ ਨਾਲ ਪਿਆਰ ਹੈ। ਗਠਬੰਧਨ ਛੋਟਾ ਜਾਂ ਵੱਡਾ ਨਹੀਂ ਹੁੰਦਾ ਹੈ, ਇੱਟਾਂ ਦਾ ਢੇਰ ਲਗਾਉਣ ਨਾਲ ਦਿਵਾਰ ਨਹੀਂ ਬਣ ਜਾਂਦੀ ਹੈ ਕਾਂਗਰਸ ਪਾਰਟੀ `ਚ ਸੀਮਿੰਟ ਹੈ ਜੋ ਗਠਬੰਧਨ ਨਾਲ ਖੜ੍ਹੀ ਹੈ ਜੋ ਦੇਸ਼ ਬਚਾਉਣ ਆਉਣਗੇ ਅਸੀਂ ਉਨ੍ਹਾਂ ਨਾਲ ਰਹਾਂਗੇ।


ਉਨ੍ਹਾਂ ਦੇਸ਼ ਦੀ ਅਰਥਵਿਵਸਥਾ `ਤੇ ਪ੍ਰਹਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਜੀਡੀਪੀ ਦਰ 10 ਦੇ ਉਪਰ ਛੱਡੀ ਸੀ। ਅੱਜ ਦੀ ਤਾਰੀਖ `ਚ ਡਾਲਰ ਕਾਫੀ ਭਾਰੀ ਪੈ ਗਿਆ ਹੈ, ਪੈਟਰੋਲ 85 ਰੁਪਏ ਦੇ ਉਪਰ ਪਹੁੰਚ ਗਿਆ ਅਤੇ ਆਪ ਜੀਡੀਪੀ ਦੀ ਗੱਲ ਕਰ ਰਹੇ ਹੈ ਸਰਕਾਰ ਨੂੰ ਇਹ ਜੀਡੀਪੀ ਸਮਝ `ਚ ਨਹੀਂ ਆ ਰਹੀ।


ਰਾਜ ਬੱਬਰ ਨੇ ਕੇਂਦਰ `ਤੇ ਆਪਣਾ ਹਮਲਾ ਹੋਰ ਤੇਜ਼ ਕਰਦੇ ਹੋਏ ਕਿਹਾ ਕਿ ਅੱਜ ਦੇਸ਼ ਭਰ `ਚ ਕਿਸਾਨ ਪ੍ਰੇਸ਼ਾਨ ਹਨ, ਰੁਜ਼ਗਾਰ ਨਹੀਂ ਹੈ, ਦਲਿਤ ਪ੍ਰੇਸ਼ਾਨ ਹਨ ਅਤੇ ਮਹਿੰਗਾਈ ਲਗਾਤਾਰ ਵਧ ਰਹੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress State President Rajbabbar in Hindustan Shikhar Samagam 2018