ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋਟਬੰਦੀ ਦੀ ਤਰ੍ਹਾਂ ਬਗੈਰ ਸੋਚੇ-ਸਮਝੇ ਲਾਗੂ ਕੀਤਾ ਲੌਕਡਾਊਨ, GDP 'ਤੇ ਪਵੇਗਾ ਅਸਰ : ਕਾਂਗਰਸ

ਕਾਂਗਰਸ ਨੇ ਲੌਕਡਾਊਨ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੇ ਕਿਹਾ ਹੈ ਕਿ ਨੋਟਬੰਦੀ ਦੀ ਤਰ੍ਹਾਂ ਲੌਕਡਾਊਨ ਨੂੰ ਗੈਰ-ਯੋਜਨਾਬੱਧ ਤਰੀਕੇ ਨਾਲ ਲਾਗੂ ਕੀਤਾ ਗਿਆ ਹੈ। ਨਤੀਜੇ ਵਜੋਂ ਦੇਸ਼ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ। ਇੰਨਾ ਹੀ ਨਹੀਂ, ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਇਕ ਅੰਦਾਜ਼ੇ ਅਨੁਸਾਰ 3 ਮਈ ਤੱਕ ਇਸ ਦਾ ਜੀਡੀਪੀ ਦੇ 8.1% ਦੇ ਬਰਾਬਰ ਅਸਰ ਪਵੇਗਾ।
 

ਕਾਂਗਰਸ ਨੇ ਕਿਹਾ, "ਬਗੈਰ ਸੋਚੇ-ਸਮਝੇ ਅਤੇ ਬਿਨਾਂ ਯੋਜਨਾ ਬਣਾਏ ਸਖ਼ਤ ਫ਼ੈਸਲੇ ਲੈਣ 'ਚ ਮੁਸ਼ਕਲ ਇਹ ਹੈ ਕਿ ਇਸ ਦਾ ਨੁਕਸਾਨ ਸਿਰਫ਼ ਆਰਥਿਕ ਨਹੀਂ ਹੈ। ਨੋਟਬੰਦੀ ਦੀ ਤਰ੍ਹਾਂ ਭਾਰਤ ਨੂੰ ਬਿਨਾਂ ਯੋਜਨਾ ਲਾਗੂ ਕੀਤੇ ਲੌਕਡਾਊਨ ਕਾਰਨ ਵਿੱਤੀ ਨੁਕਸਾਨ ਹੋ ਰਿਹਾ ਹੈ। ਇੱਕ ਅੰਦਾਜ਼ੇ ਅਨੁਸਾਰ 3 ਮਈ ਤਕ ਜੀਡੀਪੀ ਦੇ 8.1% ਦੇ ਬਰਾਬਰ ਅਸਰ ਪਵੇਗਾ।" ਇਸ ਦੇ ਨਾਲ ਪਾਰਟੀ ਨੇ ਕਿਹਾ, "ਤਾਲਾਬੰਦੀ ਦਾ ਅਸਰ ਨੌਜਵਾਨਾਂ ਦੇ ਰੁਜ਼ਗਾਰ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਭਾਰਤ 'ਚ ਬੇਰੁਜ਼ਗਾਰੀ ਦੀ ਦਰ ਅਚਾਨਕ ਵੱਧ ਰਹੀ ਹੈ। ਭਾਜਪਾ ਸਰਕਾਰ ਨੂੰ ਲੌਕਡਾਊਨ ਦੌਰਾਨ ਬੇਰੁਜ਼ਗਾਰ ਨੌਜਵਾਨਾਂ ਲਈ ਵਿਸ਼ੇਸ਼ ਰਾਹਤ ਸਕੀਮ ਲਾਗੂ ਕਰਨੀ ਚਾਹੀਦੀ ਹੈ।"
 

ਉੱਥੇ ਹੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਸਰਕਾਰ ਤੋਂ ਇਹ ਸਵਾਲ ਪੁੱਛਿਆ ਕਿ ਸਰਕਾਰੀ ਮੁਲਾਜ਼ਮਾਂ ਦੇ ਡੀ.ਏ. ਕਿਉਂ ਕੱਟੇ ਜਾ ਰਹੇ ਹਨ। ਉਨ੍ਹਾਂ ਟਵੀਟ ਕੀਤਾ, "ਸਰਕਾਰੀ ਮੁਲਾਜ਼ਮਾਂ ਦੇ ਡੀਏ ਨੂੰ ਕਿਸ ਤਰਕ ਨਾਲ ਕੱਟਿਆ ਜਾ ਰਿਹਾ ਹੈ? ਜਦਕਿ ਇਸ ਦੌਰ 'ਚ ਉਨ੍ਹਾਂ 'ਤੇ ਕੰਮ ਦਾ ਦਬਾਅ ਕਈ ਗੁਣਾ ਵਧਿਆ ਹੈ। ਦਿਨ-ਰਾਤ ਸੇਵਾ ਕਰ ਰਹੇ ਸਿਹਤ ਕਰਮਚਾਰੀਆਂ ਅਤੇ ਪੁਲਿਸ ਕਰਮਚਾਰੀਆਂ ਦੇ ਡੀਏ ਕੱਟਣ ਦਾ ਕੀ ਤਰਕ ਹੈ? ਤੀਜੀ ਤੇ ਚੌਥੀ ਜਮਾਤ ਦੇ ਕਰਮਚਾਰੀ ਇਸ ਤੋਂ ਬਹੁਤ ਪ੍ਰੇਸ਼ਾਨ ਹਨ। ਪੈਨਸ਼ਨ 'ਤੇ ਨਿਰਭਰ ਲੋਕਾਂ ਨੂੰ ਇਹ ਸੱਟ ਕਿਉਂ ਮਾਰੀ ਗਈ ਹੈ?"
 

ਇਸ ਦੇ ਨਾਲ, ਪ੍ਰਿਯੰਕਾ ਗਾਂਧੀ ਨੇ ਪੁੱਛਿਆ, "ਸਰਕਾਰਾਂ ਆਪਣੇ ਬੇਲੋੜੇ ਖਰਚਿਆਂ ਨੂੰ ਕਿਉਂ ਨਹੀਂ ਬੰਦ ਕਰਦੀ? ਸਰਕਾਰੀ ਖਰਚਿਆਂ ਵਿੱਚ 30 ਫ਼ੀਸਦੀ ਕਟੌਤੀ ਦਾ ਐਲਾਨ ਕਿਉਂ ਨਹੀਂ ਕੀਤਾ ਜਾਂਦਾ? 1.25 ਲੱਖ ਕਰੋੜ ਦੇ ਬੁਲੇਟ ਟ੍ਰੇਨ ਪ੍ਰਾਜੈਕਟ, 20000 ਕਰੋੜ ਦੇ ਨਵੇਂ ਸੰਸਦ ਭਵਨ ਪ੍ਰਾਜੈਕਟ ਜਿਹੇ ਬੇਲੋੜੇ ਖਰਚਿਆਂ 'ਤੇ ਰੋਕ ਕਿਉਂ ਨਹੀਂ ਲਗਾਈ?"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress target Narendra Modi government on unplanned lockdown