ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਕਰੇਗੀ 5 ਕਰੋੜ ਨਵੇਂ ਮੈਂਬਰ ਭਰਤੀ, ਨਵੀਂ ਐਪ ਵੀ ਤਿਆਰ

ਕਾਂਗਰਸ ਕਰੇਗੀ 5 ਕਰੋੜ ਨਵੇਂ ਮੈਂਬਰ ਭਰਤੀ, ਨਵੀਂ ਐਪ ਵੀ ਤਿਆਰ। ਤਸਵੀਰ: ਕੈਰੇਵਾਨ

ਕਾਂਗਰਸ ਪਾਰਟੀ ਨੇ ਦੇਸ਼ ਭਰ ਵਿੱਚ ਪੰਜ ਕਰੋੜ ਨਵੇਂ ਲੋਕਾਂ ਨੂੰ ਆਪਣੇ ਨਾਲ ਜੋੜਨ ਦੇ ਟੀਚੇ ਨਾਲ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਲਈ ਇੱਕ ਖ਼ਾਸ ਮੋਬਾਇਲ ਐਪ ਵੀ ਤਿਆਰ ਕਰ ਲਈ ਗਈ ਹੈ। ਇਸ ਨਾਲ ਪਾਰਟੀ ਨਵੇਂ ਮੈਂਬਰਾਂ ਦਾ ਵਿਸਤ੍ਰਿਤ ਡਾਟਾ–ਬੇਸ ਤਿਆਰ ਕਰੇਗੀ। ਇਹ ਡਾਟਾ–ਬੇਸ ਨਵੇਂ ਮੈਂਬਰਾਂ ਦੇ ਵਰਗ ਤੇ ਪੇਸ਼ੇ ਦੇ ਆਧਾਰ ’ਤੇ ਤਿਆਰ ਕੀਤਾ ਜਾਵੇਗਾ।

 

 

ਮੈਂਬਰਸ਼ਿਪ ਮੁਹਿੰਮ ਨਾਲ ਜੁੜੇ ਪਾਰਟੀ ਸੂਤਰਾਂ ਮੁਤਾਬਕ ਪਾਰਟੀ ਵੱਲੋਂ ਤਿਆਰ ਕਰਵਾਈ ਇਸ ਐਪ ਦਾ ਨਾਂਅ ‘ਆੱਫ਼ੀਸ਼ੀਅਲ INC ਮੈਂਬਰਸ਼ਿਪ’ ਹੈ। ਇਸ ਦੀ ਸ਼ੁਰੂਆਤ ਭਲਕੇ 4 ਨਵੰਬਰ ਤੋਂ ਹੋ ਸਕਦੀ ਹੈ। ਇਸ ਐਪ ਨੂੰ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਦੀ ਮਨਜ਼ੂਰੀ ਵੀ ਮਿਲ ਗਈ ਹੈ।

 

 

ਐਪ ਤਿਆਰ ਕਰਨ ਵਾਲੀ ਟੀਮ ਦੇ ਇੱਕ ਅਹੁਦੇਦਾਰ ਨੇ ਕਿਹਾ ਕਿ ਕਾਂਗਰਸ ਭਾਜਪਾ ਵਾਂਗ ਮਿੱਸਡ–ਕਾਲ ਰਾਹੀਂ ਸਗੋਂ ਇਸ ਐਪ ਰਾਹੀਂ ਅਸਲ ਮੈਂਬਰ ਬਣਾਉਣਾ ਚਾਹੁੰਦੀ ਹੈ। ਕਾਂਗਰਸ ਦੇ ਜੱਥੇਬੰਦਕ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਦੀ ਨਿਗਰਾਨੀ ਹੇਠ ਪਾਰਟੀ ਇੱਕ ਵਿਆਪਕ ਮੈਂਬਰਸ਼ਿਪ ਮੁਹਿੰਮ ਚਲਾ ਰਹੀ ਹੈ; ਜਿਸ ਅਧੀਨ ਨਵੇਂ ਪੰਜ ਕਰੋੜ ਮੈਂਬਰਾਂ ਨੂੰ ਪਾਰਟੀ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਹੈ।

 

 

ਇਸ ਮੁਹਿੰਮ ਵਿੱਚ ਫ਼ਰਜ਼ੀ ਮੈਂਬਰਸ਼ਿਪ ਤੋਂ ਬਚਣ ਲਈ ਡਿਜੀਟਲ ਪ੍ਰਣਾਲੀ ਦਾ ਸਹਾਰਾ ਲਿਆ ਜਾ ਰਿਹਾ ਹੈ।  ਸ੍ਰੀ ਵੇਣੂਗੋਪਾਲ ਨੇ ਪਿੱਛੇ ਜਿਹੇ ਪਾਰਟੀ ਆਗੂਆਂ ਨੂੰ ਮਹਾਰਾਸ਼ਟਰ, ਹਰਿਆਣਾ ਤੇ ਝਾਰਖੰਡ ਨੂੰ ਛੱਡ ਕੇ ਸਾਰੇ ਸੁਬਿਆਂ ਵਿੱਚ ਮੈਂਬਰਸ਼ਿਪ ਲਈ ਮੁਹਿੰਮ ਸ਼ੁਰੂ ਕਰਨ ਲਈ ਕਿਹਾ ਹੈ।

 

 

ਇਸ ਐਪ ਰਾਹੀਂ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਛੱਤੀਸਗੜ੍ਹ, ਉੱਤਰ ਪ੍ਰਦੇਸ਼ ਤੇ ਗੋਆ ’ਚ ਹੋਵੇਗੀ। ਫਿਰ ਦੇਸ਼ ਦੇ ਦੂਜੇ ਸੂਬਿਆਂ ਵਿੱਚ ਇਸ ਦਾ ਵਿਸਥਾਰ ਕੀਤਾ ਜਾਵੇਗਾ।

 

 

ਕਾਂਗਰਸ ਦੇ ਇੱਕ ਆਗੂ ਨੇ ਕਿਹਾ ਕਿ ਪਾਰਟੀ ਕਾਰਕੁੰਨ ਘਰ–ਘਰ ਸੰਪਰਕ ਕਰ ਕੇ ਇਸ ਐਪ ਰਾਹੀਂ ਲੋਕਾਂ ਨੂੰ ਪਾਰਟੀ ਨਾਲ ਜੋੜਨਗੇ। ਪਾਰਟੀ ਆਪਣੇ ਮੈਂਬਰਾਂ ਦਾ ਇੱਕ ਵਿਸ਼ਾਲ ਡਾਟਾ–ਬੇਸ ਤਿਆਰ ਕਰਨਾ ਚਾਹ ਰਹੀ ਹੈ। ਇਸ ਐਪ ਰਾਹੀਂ ਕਾਂਗਰਸ ਦੀ ਮੈਂਬਰਸ਼ਿਪ ਲੈਣ ਵਾਲੇ ਵਿਅਕਤੀ ਦਾ ਪਹਿਲਾਂ ਫ਼ੋਨ ਨੰਬਰ ਭਰਿਆ ਜਾਵੇਗਾ ਤੇ ਫਿਰ ਉਸ ਦੀ ਤਸਵੀਰ ਲਈ ਜਾਵੇਗੀ। ਬਾਅਦ ’ਚ ਉਸ ਦੇ ਵਰਗ ਤੇ ਪੇਸ਼ੇ ਦੇ ਵਿਕਲਪਾਂ ਨਾਲ ਸਬੰਧਤ ਖਾਨੇ ਭਰਨ ਤੋਂ ਬਾਅਦ ਉਸ ਦਾ ਮੈਂਬਰਸ਼ਿਪ ਫ਼ਾਰਮ ਸਬਮਿਟ ਕਰ ਦਿੱਤਾ ਜਾਵੇਗਾ। ਇਸ ਐਪ ਵਿੱਚ ਆਮ, OBC, SC, ST, ਘੱਟ–ਗਿਣਤੀਆਂ ਤੇ ਹੋਰ ਅਧੀਨ ਨਵੇਂ ਮੈਂਬਰਾਂ ਨੂੰ ਆਪਣੇ ਵਰਗ ਦੇ ਵੇਰਵੇ ਦੇਣੇ ਹੋਣਗੇ।

 

 

ਇਸ ਵੇਲੇ ਕਾਂਗਰਸ ਦੇ ਤਿੰਨ ਕਰੋੜ ਮੈਂਬਰ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress to add 5 Crore new members new App also ready