ਭਾਰਤ ਦੇ ਕੁਝ ਸੂਬਿਆਂ ’ਚ ਭਾਵੇਂ ਕਾਂਗਰਸ ਪਾਰਟੀ ਦੀ ਵਾਪਸੀ ਹੋ ਗਈ ਹੈ ਪਰ ਇਸ ਵਰ੍ਹੇ ਹੋਣ ਵਾਲੀਆਂ ਦੋ–ਸਾਲਾ ਰਾਜ ਸਭਾ ਚੋਣਾਂ ’ਚ ਉਸ ਦੀ ਹਾਲਤ ਕੁਝ ਕਮਜ਼ੋਰ ਹੋ ਜਾਵੇਗੀ। ਇਸ ਵਰ੍ਹੇ ਕਾਂਗਰਸ ਦੀਆਂ 17 ਸੀਟਾਂ ਖ਼ਾਲੀ ਹੋ ਰਹੀਆਂ ਹਨ ਪਰ ਉਸ ਨੂੰ 10 ਸੀਟਾਂ ਵੀ ਮਿਲਣਾ ਔਖਾ ਹੈ।
ਦਰਅਸਲ, ਕਾਂਗਰਸ ਦੀਆਂ ਖ਼ਾਲੀ ਹੋਣ ਵਾਲੀਆਂ ਜ਼ਿਆਦਾਤਰ ਸੀਟਾਂ ਹੋਰ ਪਾਰਟੀਆਂ ਤੇ ਭਾਜਪਾ ਦੀ ਹਕੂਮਤ ਵਾਲੇ ਸੂਬਿਆਂ ’ਚ ਹਨ। ਉੱਤਰਾਖੰਡ, ਓੜੀਸ਼ਾ, ਉੱਤਰ ਪ੍ਰਦੇਸ਼, ਮਿਜ਼ੋਰਮ, ਹਿਮਾਚਲ ਪ੍ਰਦੇਸ਼, ਹਰਿਆਣਾ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਆਂਧਰਾ ਪ੍ਰਦੇਸ਼ ਤੋਂ ਸੇਵਾ–ਮੁਕਤ ਹੋ ਰਹੇ ਮੈਂਬਰਾਂ ਦੀ ਵਾਪਸੀ ਸੰਭਵ ਨਹੀਂ ਹੈ।
ਕਾਂਗਰਸ ਨੂੰ ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ ਤੋਂ ਵਾਧੂ ਸੀਟਾਂ ਮਿਲਣ ਦੀ ਆਸ ਹੈ। ਮੋਤੀਲਾਲ ਵੋਰਾ, ਦਿਗਵਿਜੇ ਸਿੰਘ, ਬੀਕੇ ਹਰੀਪ੍ਰਸਾਦ, ਰਾਜ ਬੱਬਰ, ਰਾਜੀਵ ਗੌੜਾ, ਮਧੂਸੂਦਨ ਮਿਸਤਰੀ, ਪੀਐੱਲ ਪੂਨੀਆ, ਕੁਮਾਰੀ ਸ਼ੈਲਜਾ ਜਿਹੇ ਆਗੂ ਵਾਪਸੀ ਦੀ ਕੋਸ਼ਿਸ਼ ਕਰਨਗੇ।
ਉੱਧਰ ਜਿਓਤਿਰਾਦਿੱਤਿਆ ਸਿੰਧੀਆ, ਕੇਸੀ ਵੇਣੂਗੋਪਾਲ, ਮਲਿਕਾਰਜੁਨ ਖੜਗੇ, ਪ੍ਰਮੋਦ ਤਿਵਾੜੀ, ਰਾਜੀਵ ਸ਼ੁਕਲਾ, ਰਣਦੀਪ ਸੁਰਜੇਵਾਲਾ ਜਿਹੇ ਆਗੂ ਕਾਂਗਰਸ ਦੀ ਹਕੂਮਤ ਵਾਲੇ ਰਾਜਾਂ ਤੋਂ ਰਾਜ ਸਭਾ ਪੁੱਜਣ ਦੀ ਕਤਾਰ ’ਚ ਹਨ। ਕਾਂਗਰਸ ਦੀ ਹਕੂਮਤ ਵਾਲੇ ਸੂਬਿਆਂ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ ’ਚ ਦੋ–ਦੋ ਸੀਟਾਂ ਮਿਲਣਗੀਆਂ।
ਉੱਧਰ ਝਾਰਖੰਡ ’ਚ ਖ਼ਾਲੀ ਹੋ ਰਹੀਆਂ ਸੀਟਾਂ ਵਿੱਚੋਂ ਇੱਕ ਉੱਤੇ ਕਾਂਗਰਸ ਦਾਅਵਾ ਕਰ ਸਕਦੀ ਹੈ। ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਮੇਂਬਰ ਪੀਐੱਲ ਪੂਨੀਆ ਨੇ ਨਵੰਬਰ ਮਹੀਨੇ ’ਚ ਸੇਵਾ–ਮੁਕਤ ਹੋਣਾ ਹੈ। ਰਾਜ ਸਭਾ ’ਚ ਕਾਂਗਰਸ ਪਾਰਟੀ ਦੇ 9 ਵਿਧਾਇਕ ਹਨ; ਇੰਝ ਇਹ ਸੀਟਾਂ ਗੁਆਉਣੀਆਂ ਪੈਣਗੀਆਂ।
ਉੱਤਰਾਖੰਡ ਤੋਂ ਰਾਜ ਬੱਬਰ ਦਾ ਕਾਰਜਕਾਲ ਮੁਕੰਮਲ ਹੋ ਰਿਹਾ ਹੈ। ਉੱਥੇ ਵੀ ਇਸ ਵਾਰ ਕਾਂਗਰਸ ਨੂੰ ਸੀਟ ਨਹੀਂ ਮਿਲੇਗੀ। ਹਿਮਾਚਲ ਪ੍ਰਦੇਸ਼ ਤੇ ਓੜੀਸ਼ਾ ’ਚ ਵੀ ਸੀਟ ਗੁਆਉਣੀ ਪਵੇਗੀ।
ਇੰਝ ਹੀ ਕਰਨਾਟਕ ’ਚ ਵੀ ਸੇਵਾ–ਮੁਕਤ ਹੋ ਰਹੇ ਦੋ ਮੈਂਬਰਾਂ ਵਿੱਚੋਂ ਜੇਡੀਐੱਸ ਦੀ ਹਮਾਇਤ ਤੋਂ ਬਗ਼ੈਰ ਇੱਕ ਵੀ ਸੀਟ ਉੱਤੇ ਵਾਪਸੀ ਸੰਭਵ ਨਹੀਂ ਹੈ।
ਰਾਜਸਥਾਨ ’ਚ ਅਪ੍ਰੈਲ ਮਹੀਨੇ ਤਿੰਨ ਸੀਟਾਂ ਇੱਕੋ ਵਾਰੀ ’ਚ ਖ਼ਾਲੀ ਹੋਣੀਆਂ ਹਨ। ਉੱਥੇ ਤਿੰਨੇ ਰਾਜ ਸਭਾ ਸੀਟਾਂ ਭਾਜਪਾ ਦੀਆਂ ਹਨ। ਕਾਂਗਰਸ ਨੂੰ ਦੋ ਸੀਟਾਂ ਮਿਲ ਸਕਦੀਆਂ ਹਨ; ਜਦ ਕਿ ਤੀਜੀ ਸੀਟ ਲਈ ਭਾਜਪਾ ਤੇ ਕਾਂਗਰਸ ਵਿਚਾਲੇ ਖਿੱਚੋਤਾਣ ਹੋਵੇਗੀ।