ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਅੱਜ ਜਾਰੀ ਕਰੇਗੀ ਆਪਣਾ ਮੈਨੀਫ਼ੈਸਟੋ

ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਅੱਜ ਜਾਰੀ ਕਰੇਗੀ ਆਪਣਾ ਮੈਨੀਫ਼ੈਸਟੋ

ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਅੱਜ ਆਪਣਾ ਚੋਣ–ਮੈਨੀਫ਼ੈਸਟੋ ਜਾਰੀ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ ਦਿੱਲੀ ਦੇ ਵਿਕਾਸ ਦੇ ਮੁੱਦਿਆਂ ਸਮੇਤ ਕਈ ਹੋਰ ਅਹਿਮ ਨੁਕਤੇ ਵੀ ਸ਼ਾਮਲ ਕੀਤੇ ਜਾਣਗੇ। ਇਸ ਮੈਨੀਫ਼ੈਸਟੋ ’ਚ 600 ਯੂਨਿਟਾਂ ਤੱਕ ਮੁਫ਼ਤ ਬਿਜਲੀ, ਪੈਨਸ਼ਨ ’ਚ ਵਾਧਾ, ਅਣ–ਅਧਿਕਾਰਤ ਕਾਲੋਨੀਆਂ ਨੂੰ ਨਿਯਮਤ ਕਰਨ ਵਿੱਚ 7ਏ ਦੇ ਅੜਿੱਕੇ ਦੂਰ ਕਰਨ ਸਮੇਤ ਕਈ ਅਹਿਮ ਮੁੱਦੇ ਸ਼ਾਮਲ ਕੀਤੇ ਜਾ ਸਕਦੇ ਹਲ।

 

 

ਅੱਜ ਰਾਜੀਵ ਭਵਨ ’ਚ ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ, ਆਨੰਦ ਸ਼ਰਮਾ, ਸੂਬਾ ਇੰਚਾਰਜ ਪੀਸੀ ਚਾਕੋ, ਅਜੇ ਮਾਕਨ, ਸੁਭਾਸ਼ ਚੋਪੜਾ, ਕੁਲਦੀਪ ਸਿੰਘ ਨਾਗਰਾ ਸਮੇਤ ਹੋਰ ਆਗੂ ਅੱਜ ਪਾਰਟੀ ਦਾ ਚੋਣ ਮਨੋਰਥ–ਪੱਤਰ ਰਿਲੀਜ਼ ਕਰਨਗੇ।

 

 

ਕਾਂਗਰਸ ਤੋਂ ਪਹਿਲਾਂ ਭਾਜਪਾ ਨੇ ਸ਼ੁੱਕਰਵਾਰ ਨੂੰ ਹੀ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣਾ ਮੈਨੀਫ਼ੈਸਟੋ ਜਾਰੀ ਕਰ ਦਿੱਤਾ ਸੀ; ਜਿਸ ਨੂੰ ‘ਦਿੱਲੀ ਸੰਕਲਪ ਪੱਤਰ’ ਆਖਿਆ ਗਿਆ ਸੀ। ਉਸ ਵਿੱਚ ਗ਼ਰੀਬਾਂ ਲਈ ਦੋ ਰੁਪਏ ਪ੍ਰਤੀ ਕਿਲੋਗ੍ਰਾਮ ਆਟਾ ਤੇ ਹਰ ਘਰ ਨੂੰ ਸਾਫ਼ ਪਾਣੀ ਦੇਣ ਦਾ ਵਾਅਦਾ ਕੀਤਾ ਗਿਆ ਹੈ।

 

 

ਭਾਜਪਾ ਦੇ ਚੋਣ–ਮੈਨੀਫ਼ੈਸਟੋ ’ਚ ਇਹ ਵੀ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਦੇ ਜਲ–ਜੀਵਨ ਮਿਸ਼ਨ ਦੀ ਤਰਜ਼ ’ਤੇ ਪਾਰਟੀ ਹਰ ਪਰਿਵਾਰ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇਗਾ।

 

 

ਮੈਨੀਫ਼ੈਸਟੋ ’ਚ ਭਾਜਪਾ ਨੇ ਕੇਂਦਰ ਸਰਕਾਰ ਦੀਆਂ ਅਹਿਮ ਯੋਜਨਾਵਾਂ ‘ਆਯੁਸ਼ਮਾਨ ਭਾਰਤ’ ਅਤੇ ‘ਕਿਸਾਨ ਸੰਮਾਨ ਨਿਧੀ’ ਵੀ ਲਾਗੂ ਕਰਨ ਦਾ ਵਾਅਦਾ ਕੀਤਾ ਹੈ। ਰੁਜ਼ਗਾਰ ਵਧਾਉਣ ਲਈ ਪਾਰਟੀ ਸਾਰੀਆਂ ਸਰਕਾਰੀ ਪੱਧਰ ’ਤੇ ਖ਼ਾਲੀ ਆਸਾਮੀਆਂ ’ਤੇ ਭਰਤੀ ਕਰੇਗੀ।

 

 

ਇਸ ਤੋਂ ਵੀ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣਾ ਚੋਣ–ਮੈਨੀਫ਼ੈਸਟੋ ਜਾਰੀ ਕੀਤਾ ਸੀ ਤੇ ਬਿਜਲੀ–ਪਾਣੀ ਨੂੰ ਲੈ ਕੇ ਆਪਣੀਆਂ ਨੀਤੀਆਂ ਤੇ ਯੋਜਨਾਵਾਂ ਜਾਰੀ ਰੱਖਣ ਦਾ ਐਲਾਨ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress to release its Manifesto for Delhi Assembly Polls