ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨੇ ਇਮਰਾਨ ਨੂੰ ਦੱਸਿਆ ਸੈਨਾ ਦਾ ਮੁਖੌਟਾ, ਪ੍ਰਧਾਨ ਮੰਤਰੀ ਬਾਰੇ ਅਪਸ਼ਬਦ ਅਸਵੀਕਾਰ

ਕਾਂਗਰਸ ਨੇ ਇਮਰਾਨ ਨੂੰ ਦੱਸਿਆ ਸੈਨਾ ਦਾ ਮੁਖੌਟਾ

ਕਾਂਗਰਸ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਭਾਰਤ ਸਰਕਾਰ ਬਾਰੇ ਦਿੱਤੇ ਗਏ ਬਿਆਨ ਦੀ ਨਿੰਦਾ ਕੀਤੀ ਹੈ। ਕਾਂਗਰਸ ਨੇ ਕਿਹਾ ਕਿ ਇਮਰਾਨ ਪਾਕਿ ਸੈਨਾ ਅਤੇ ਆਈਐਸਆਈ ਦੇ ਮੁਖੌਟਾ ਹੈ ਅਤੇ ਉਨ੍ਹਾਂ ਨੂੰ ਭਾਰਤ ਦੀ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਅਪਸ਼ਬਦ ਕਹਿਣ ਦਾ ਕੋਈ ਅਧਿਕਾਰ ਨਹੀਂ ਹੈ।


ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਾਰੇ ਅਸੀਂ ਸਿਰਫ ਇਹ ਹੀ ਕਿਹਾਗੇ ਕਿ ਸੱਜ ਬੋਲੇ ਤਾਂ ਬੋਲੇ, ਛਾਲਣੀ ਕੀ ਬੋਲੇ ਜਿਸ `ਚ ਇਕ ਹਜ਼ਾਰ ਛੇਦ ਹਨ। ਜੋ ਅੱਤਵਾਦ ਦਾ ਜਨਮਦਾਦਾ ਹੈ ਉਸ ਪਾਕਿਸਤਾਨ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਬਾਰੇ ਅੱਪਸ਼ਬਦ ਬੋਲੇ।
ਇਹ ਸਾਨੂੰ ਕਦੇ ਸਵੀਕਾਰ ਨਹੀਂ ਹੋ ਸਕਦਾ।

 

ਉਨ੍ਹਾਂ ਕਿਹਾ ਕਿ ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਹਮੇਸ਼ਾਂ ਸ਼ਾਂਤੀ ਅਤੇ ਭਾਈਚਾਰਾ ਪਨਪਾ ਹੈ। ਜਦੋਂਕਿ ਪਾਕਿਤਸਾਨ ਨੇ ਅੱਤਵਾਦ ਨੂੰ ਵਧਾਵਾ ਦਿੱਤਾ ਹੈ। ਉਥੋਂ ਦੀ ਸਰਕਾਰ ਅਤੇ ਇਮਰਾਨ ਖਾਨ ਸੈਨਾ ਤੇ ਆਈਐਸਆਈ ਦਾ ਮੁਖੌਟਾ ਹੈ। ਇਮਰਾਨ ਕਸ਼ਮੀਰ ਦਾ ਰਾਗ ਅਲਾਪ ਰਹੇ ਹਨ। ਅਸੀਂ ਉਨ੍ਹਾਂ ਦੀ ਗੱਲ ਨੂੰ ਖਾਰਜ ਕਰਦੇ ਹਾਂ।


ਭਾਜਪਾ ਨੇ ਪਾਕਿ ਪ੍ਰਧਾਨ ਮੰਤਰੀ ਇਮਰਾਨ `ਤੇ ਕੀਤਾ ਪਲਟਾਵਾਰ


ਸੱਤਾਧਾਰੀ ਭਾਜਪਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਉਹ ਆਪਣੇ ਦੇਸ਼ ਦੀ ਸੈਨਾ ਦੇ ਨਿਰਦੇਸ਼ਾਂ `ਤੇ ਸੱਤਾ `ਚ ਹਨ ਅਤੇ ਭਾਰਤ ਗੁਆਂਢੀ ਦੇਸ਼ ਨਾਲ ਉਦੋਂ ਤੱਕ ਗੱਲਬਾਤ ਨਹੀਂ ਕਰੇਗਾ ਜਦੋਂ ਤੱਕ ਉਸਦੇ ਸੈਨਿਕਾਂ ਨੂੰ ਮਾਰਿਆ ਜਾਂਦਾ ਰਹੇਗਾ।


ਭਾਜਪਾ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਖਾਨ ਨੇ ਇਸ ਮਹੀਨੇ ਨਿਊਯਾਰਕ `ਚ ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚ ਮੀਟਿੰਗ ਰੱਦ ਕਰਨ ਲਈ ਭਾਰਤ ਨੂੰ ਨਿਸ਼ਾਨਾ ਬਣਾਇਆ ਸੀ।


ਸੀਨੀਅਰ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਉਸ ਵਿਅਕਤੀ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ ਜੋ ਆਪਣੇ ਦੇਸ਼ ਦੀ ਸੈਨਾ ਦੇ ਨਿਰਦੇਸ਼ `ਤੇ ਪ੍ਰਧਾਨ ਮੰਤਰੀ ਦੇ ਅਹੁਦੇ `ਤੇ ਬੈਠਾ ਹੋਵੇ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੇ ਸੈਨਿਕਾਂ ਦੀ ਹੱਤਿਆ ਕੀਤੀ ਜਾਂਦੀ ਰਹੇਗੀ ਉਦੋਂ ਤੱਕ ਪਾਕਿਸਤਾਨ ਨਾਲ ਕੋਈ ਗੱਲ ਨਹੀਂ ਹੋਵੇਗੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress told Pak PM Imran Khan Army mask says Abusive language about PM Modi unacceptable