ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨੇ ਗਹਿਲੋਤ ’ਤੇ ਲਾਇਆ ਰਾਖਵਾਂਕਰਨ ਬਾਰੇ ਗਲਤ ਜਾਣਕਾਰੀ ਦੇਣ ਦਾ ਦੋਸ਼

ਕਾਂਗਰਸੀ ਨੇਤਾ ਕੇਸੀ ਵੇਣੂਗੋਪਾਲ ਨੇ ਰਾਖਵੇਂਕਰਨ ਦੇ ਮੁੱਦੇ 'ਤੇ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਥਾਪਰ ਚੰਦਰ ਗਹਿਲੋਤ 'ਤੇ ਲੋਕ ਸਭਾ ਗ਼ਲਤ ਜਾਣਕਾਰੀ ਦੇਣ ਦਾ ਦੋਸ਼ ਲਗਾਇਆ ਹੈ। ਕਾਂਗਰਸ ਪਾਰਟੀ ਇਸਦੇ ਖਿਲਾਫ ਪ੍ਰੈਵਲਿਜ ਮੋਸ਼ਨ ਲਿਆਏਗੀ।

 

ਲੋਕ ਸਭਾ ਵਿੱਚ ਬੋਲਦਿਆਂ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਥਵਰ ਚੰਦਰ ਗਹਿਲੋਤ ਨੇ ਕਿਹਾ ਹੈ ਕਿ ਸਰਕਾਰ ਇਸ ਮਾਮਲੇਤੇ ਉੱਚ ਪੱਧਰੀ ਵਿਚਾਰ ਵਟਾਂਦਰੇ ਕਰੇਗੀ।

 

ਕੇਂਦਰੀ ਮੰਤਰੀ ਨੇ ਲੋਕ ਸਭਾ ਕਿਹਾ ਹੈ ਕਿ ਕੇਂਦਰ ਸਰਕਾਰ ਇਸ ਮਾਮਲੇ ਕੋਈ ਧਿਰ ਨਹੀਂ ਹੈ। ਇਹ ਵੀ ਦੱਸਿਆ ਗਿਆ ਹੈ ਕਿ ਇਹ ਆਦੇਸ਼ 2012 ਦੇ ਉਤਰਾਖੰਡ ਸਰਕਾਰ ਦੇ ਉਸ ਫੈਸਲੇ 'ਤੇ ਦਿੱਤਾ ਗਿਆ ਹੈ, ਜਦੋਂ ਸੂਬੇ ਵਿਚ ਕਾਂਗਰਸ ਸੀ।

 

ਜਦੋਂ ਥਵਰ ਚੰਦਰ ਗਹਿਲੋਤ ਇਸ ਮਾਮਲੇ 'ਤੇ ਲੋਕ ਸਭਾ ਵਿਚ ਸਰਕਾਰ ਦਾ ਪੱਖ ਪੂਰ ਰਹੇ ਸਨ ਤਾਂ ਸਾਰੇ ਕਾਂਗਰਸੀ ਸੰਸਦ ਮੈਂਬਰ ਸਦਨ ਦਾ ਬਾਈਕਾਟ ਕਰ ਕੇ ਸਦਨ ਤੋਂ ਬਾਹਰ ਚਲੇ ਗਏ।

 

ਸੁਪਰੀਮ ਕੋਰਟ ਨੇ ਇਕ ਮਹੱਤਵਪੂਰਨ ਫੈਸਲੇ ਕਿਹਾ ਸੀ ਕਿ ਤਰੱਕੀ ਰਾਖਵਾਂਕਰਨ ਨਾ ਤਾਂ ਇਕ ਮੌਲਿਕ ਅਧਿਕਾਰ ਹੈ ਅਤੇ ਨਾ ਹੀ ਸੂਬਾ ਸਰਕਾਰਾਂ ਇਸ ਨੂੰ ਲਾਗੂ ਕਰਨ ਲਈ ਮਜਬੂਰ ਹਨ। ਜਸਟਿਸ ਐਲ ਨਾਗੇਸਵਰਾ ਰਾਓ ਅਤੇ ਜਸਟਿਸ ਹੇਮੰਤ ਗੁਪਤਾ ਦੀ ਬੈਂਚ ਨੇ ਆਪਣੇ ਇਕ ਫੈਸਲੇ ਵਿੱਚ ਇਹ ਕਿਹਾ ਹੈ।

 

ਬੈਂਚ ਨੇ ਕਿਹਾ ਹੈ ਕਿ ਤਰੱਕੀ ਵਿੱਚ ਰਾਖਵਾਂਕਰਨ ਨਾਗਰਿਕਾਂ ਦਾ ਬੁਨਿਆਦੀ ਅਧਿਕਾਰ ਨਹੀਂ ਹੈ ਅਤੇ ਸੂਬਾ ਸਰਕਾਰਾਂ ਇਸ ਲਈ ਜ਼ਿੰਮੇਵਾਰ ਨਹੀਂ ਹੋ ਸਕਦੀਆਂ। ਸਿਰਫ ਇਹ ਹੀ ਨਹੀਂ, ਅਦਾਲਤ ਇਸ ਲਈ ਸਰਕਾਰ ਨੂੰ ਮਜਬੂਰ ਨਹੀਂ ਕਰ ਸਕਦੀ।

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress will come with Privilege Motion against Minister Thawar Chand Gehlot