ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਜਿ਼ਮਨੀ ਚੋਣਾਂ `ਚ ਭਾਜਪਾ ਨੂੰ ਕਰਾਰੀ ਹਾਰ

ਕਰਨਾਟਕ: ਕਾਂਗਰਸ ਨੇ ਦੋ ਤੇ ਭਾਜਪਾ ਨੇ ਇੱਕ ਸੀਟ `ਤੇ ਕੀਤੀ ਜਿੱਤ ਦਰਜ

ਕਰਨਾਟਕ `ਚ ਤਿੰਨ ਲੋਕ ਸਭਾ ਅਤੇ ਦੋ ਵਿਧਾਨ ਸਭਾ ਸੀਟਾਂ ਲਈ ਹੋਈਆਂ ਜਿ਼ਮਨੀ ਚੋਣਾਂ `ਚ ਕਾਂਗਰਸ-ਜੇਡੀਐਸ ਗਠਜੋੜ ਨੇ ਭਾਜਪਾ ਦੇ ਮੁਕਾਬਲੇ ਸ਼ਾਨਦਾਰ 4:1 ਜਿੱਤ ਦਰਜ ਕੀਤੀ ਹੈ। ਇਸ ਚੋਣ `ਚ ਗਠਜੋੜ ਨੇ ਭਾਜਪਾ ਨੂੰ ਵੱਡਾ ਝਟਕਾ ਦਿੰਦੇ ਹੋਏ ਕਰੀਬ ਡੇਢ ਦਹਾਕੇ ਤੱਕ ਉਸਦਾ ਗੜ੍ਹ ਰਹੀ ਬੇਲਾਰੀ ਸੀਟ ਨੂੰ ਭਾਜਪਾ ਤੋਂ ਖੋਹ ਲਿਆ ਹੈ।

 

ਚਾਰ ਸੀਟਾਂ `ਤੇ ਗਠਜੋੜ ਦੀ ਸ਼ਾਨਦਾਰ ਜਿੱਤ


ਕਾਂਗਰਸ ਨੇ ਇਸ ਨੂੰ ਅਗਲੇ ਸਾਲ ਹੋਣ ਜਾ ਰਹੇ ਵਿਧਾਨ ਸਭਾ ਚੋਣ ਤੋਂ ਪਹਿਲਾਂ ਦਾ ਸੈਮੀ ਫਾਈਨਲ ਕਰਾਰ ਦਿੱਤਾ ਹੈ। ਗਠਜੋੜ ਦੇ ਉਮੀਦਵਾਰਾਂ ਨੇ ਜਮਖੰੜੀ, ਰਾਮ ਨਗਰ ਵਿਧਾਨ ਸਭਾ ਅਤੇ ਬੇਲਾਰੀ, ਮੰਡਿਆ ਲੋਕ ਸਭਾ `ਤੇ ਜਿੱਤ ਦਰਜ ਕੀਤੀ ਹੈ। ਬੇਲਾਰੀ ਲੋਕ ਸਭਾ ਸੀਟ `ਤੇ ਕਾਂਗਰਸ ਦੇ ਵੀ ਐਸ ਉਗਰਪਾ ਨੇ ਭਾਜਪਾ ਉਮੀਦਵਾਰ ਜੇ ਸ਼ਾਂਤਾ ਨੂੰ ਕਰੀਬ ਇਕ ਲੱਖ ਤੋਂ ਜਿ਼ਆਦਾ ਵੋਟਾਂ ਦੇ ਅੰਤਰ ਨਾਲ ਹਾਰ ਦਿੱਤੀ ਹੈ। ਜਮਖੰਡੀ `ਚ ਕਾਂਗਰਸ ਦੇ ਏ ਐਸ ਨਿਯਾਮਗੌਡਾ ਨੇ ਭਾਜਪਾ ਦੇ ਸੁਬਾਰਾਓ ਨੂੰ 39,480 ਵੋਟਾਂ ਦੇ ਅੰਤਰ ਨਾਲ ਹਰਾਇਆ।


ਇਸ ਸਾਲ ਮਈ `ਚ ਹੋਈਆਂ ਵਿਧਾਨ ਸਭਾ ਚੋਣਾਂ `ਚ ਜਿੱਤ ਦੇ ਬਾਅਦ ਸਭ ਤੋਂ ਵੱਡੀ ਪਾਰਟੀ ਬਣਕੇ ਉਭਰੀ ਭਾਜਪਾ ਨੂੰ ਸੱਤਾ ਤੋਂ ਬਾਹਰ ਦਾ ਰਾਸਤਾ ਦਿਖਾਉਣ ਦੇ ਬਾਅਦ ਕਾਂਗਰਸ-ਜੇਡੀਐਸ ਗਠਜੋੜ ਲਈ ਇਹ ਬੇਹੱਦ ਮਹੱਤਵਪੂਰਣ ਟੈਸਟ ਮੰਨਿਆ ਜਾ ਰਿਹਾ ਸੀ।


ਜਿ਼ਕਰਯੋਗ ਹੈ ਕਿ ਸ਼ਨੀਵਾਰ ਨੂੰ ਹੋਈਆਂ ਚੋਣਾਂ  `ਚ ਔਸਤਨ 67 ਫੀਸਦੀ ਵੋਟ ਪਈਆਂ ਸਨ। ਸਿ਼ਵਮੋਗਾ, ਬਲਾਰੀ ਅਤੇ ਮੰਡਆ ਲੋਕ ਸਭਾ ਸੀਟਾਂ `ਤੇ ਕ੍ਰਮਵਾਰ : 61.05, 63.85 ਅਤੇ 53.93 ਫੀਸਦੀ ਵੋਟਾਂ ਪਈਆਂ ਸਨ। ਰਾਮਨਗਰ ਅਤੇ ਜਾਮਖੰਡੀ ਵਿਧਾਨ ਸਭਾ ਸੀਟਾਂ `ਤੇ ਕ੍ਰਮਵਾਰ : 73.71 ਅਤੇ 81.58 ਫੀਸਦੀ ਵੋਟਾਂ ਪਈਆਂ ਸਨ। ਇਨ੍ਹਾਂ ਪੰਜ ਸੀਟਾਂ ਲਈ ਕੁਲ 31 ਉਮੀਦਵਾਰ ਮੈਦਾਨ `ਚ ਸਨ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress wins 2 and BJP wins one seat in KTK