ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਵਰਕਰਾਂ ਨੇ ਰਾਹੁਲ ਗਾਂਧੀ ਲਈ ਖ਼ੂਨ ਨਾਲ ਲਿਖੀ ਚਿੱਠੀ

ਲੋਕ ਸਭਾ ਚੋਣਾਂ 2019 (Lok Sabha Elections 2019) ਚ ਮਿਲੀ ਹਾਰ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇਣ ’ਤੇ ਅੜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (Rahul Gandhi) ਦੇ ਸਮਰਥਨ ਚ ਪਾਰਟੀ ਵਰਕਰਾਂ ਨੇ ਆਪਣਾ ਰੋਸ ਦਰਜ ਕਰਾ ਰਹੇ ਹਨ।


ਪ੍ਰਿਯੰਕਾ ਗਾਂਧੀ ਤੋਂ ਲੈ ਕੇ ਕਾਂਗਰਸ ਦੇ ਕਈ ਪ੍ਰਮੰਨੇ ਰਾਹੁਲ ਗਾਂਧੀ ਨੂੰ ਮਨਾਉਣ ਚ ਲਗੇ ਹਨ। ਇਸ ਵਿਚਾਲੇ ਲਖਨਊ ਤੋਂ ਇਕ ਕਾਂਗਰਸੀ ਵਰਕਰ ਸ਼ੈਲੇਂਦਰ ਤਿਵਾੜੀ ਨੇ ਰਾਹੁਲ ਗਾਂਧੀ ਲਈ ਖ਼ੂਨ ਨਾਲ ਪੱਤਰ ਲਿਖਿਆ ਹੈ। ਉਸ ਨੇ ਆਪਣੇ ਲੈਟਰ-ਹੈਡ ’ਤੇ ਖੂਨ ਨਾਲ ਲਿਖ ਕੇ ਰਾਹੁਲ ਤੋਂ ਪਾਰਟੀ ਪ੍ਰਧਾਨ ਅਹੁਦੇ 'ਤੇ ਬਣੇ ਰਹਿਣ ਲਈ ਅਪੀਲ ਕੀਤੀ ਹੈ।


ਚਿੱਠੀ ਚ ਕਿਹਾ ਗਿਆ ਹੈ ਕਿ ਉਹ ਮਰਹੂਮ ਰਾਜੀਵ ਗਾਂਧੀ ਦੀ ਸ਼ਹਾਦਤ ਨੂੰ ਨਹੀਂ ਭੁਲਾ ਸਕਦੇ ਹਨ। ਉਹ ਤਨ ਮਨ ਧਨ ਨਾਲ ਕਾਂਗਰਸ ਦੀ ਸੇਵਾ ਕਰੇਂਗੇ, ਬਸ ਰਾਹੁਲ ਅਹੁਦੇ 'ਤੇ ਬਣੇ ਰਹਿਣ। 


ਸ਼ੈਲੇਂਦਰ ਤਿਵਾੜੀ ਨੇ ਲਿਖਿਆ ਹੈ ਕਿ ਸਾਨੂੰ ਸਾਰੇ ਕਾਂਗਰਸੀ ਵਰਕਰਾਂ ਨੂੰ ਤੁਹਾਡੀ ਲੀਡਰਸ਼ਿਪ ਦੀ ਲੋੜ ਹੈ।  ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਕਾਂਗਰਸ ਪ੍ਰਧਾਨ ਦੇ ਅਹੁਦੇ 'ਤੇ ਬਣੇ ਰਹੋ। ਤੁਹਾਡੀ ਲੀਡਰਸ਼ਿਪ ਚ ਅਸੀਂ ਸਾਰੇ ਕਾਂਗਰਸੀ ਵਰਕਰ ਆਪਣੇ ਖੂਨ ਦੀ ਇਕ-ਇਕ ਬੂੰਦ ਤਕ ਤੁਹਾਡੇ ਨਾਲ ਰਹਾਂਗੇ। ਅਸੀਂ ਤੁਹਾਡੇ ਨਾਲ ਹਾਂ। ਕਾਂਗਰਸ ਨੇਤਾ ਨੇ ਇਹ ਵੀ ਲਿਖਿਆ ਕਿ ਸਾਨੂੰ ਰਾਜੀਵ ਗਾਂਧੀ ਦੀ ਸ਼ਹਾਦਤ ਯਾਦ ਹੈ, ਇਸ ਲਈ ਅਸੀਂ ਸਭ ਤੁਹਾਡੇ ਨਾਲ ਹਾਂ। ਸਾਨੂੰ ਤੁਹਾਡੀ ਲੋੜ ਹੈ।


ਰਾਹੁਲ ਗਾਂਧੀ ਨੇ ਐਨਸੀਪੀ ਪ੍ਰਧਾਨ ਸ਼ਰਦ ਪਵਾਰ ਨਾਲ ਉਨ੍ਹਾਂ ਦੇ ਘਰ 'ਚ ਮੁਲਾਕਤਾ ਕੀਤੀ ਹੈ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਰਾਹੁਲ ਗਾਂਧੀ ਨੇ ਪਹਿਲੀ ਵਾਰ ਕਿਸੇ ਹੋਰ ਪਾਰਟੀ ਦੇ ਨੇਤਾ ਨਾਲ ਮੁਲਾਕਾਤ ਕੀਤੀ ਹੈ। ਦੋਨਾਂ ਆਗੂਆਂ ਵਿਚਾਲੇ ਸਿਆਸੀ ਹਾਲਾਤ ਅਤੇ ਵਿਰੋਧੀ ਏਕਤਾ ਬਾਰੇ ਚਰਚਾ ਕੀਤੀ।

 

ਸਮਝਿਆ ਜਾਂਦਾ ਹੈ ਕਿ ਕਾਂਗਰਸ ਚ ਐਨਸੀਪੀ ਦੇ ਰਲੇਵੇਂ ਨਾਲ ਜੁੜੇ ਮੁੱਦੇ 'ਤੇ ਵੀ ਵਿਚਾਰ ਚਰਚਾ ਕੀਤੀ ਗਈ ਸੀ। ਵਿਰੋਧੀ ਧਿਰ ਦੀ ਏਕਤਾ ਅਤੇ ਸਾਂਝੀ ਰਣਨੀਤੀ 'ਤੇ ਫੈਸਲਾ ਕਰਨ ਲਈ ਕਾਂਗਰਸ ਨੇ ਸ਼ੁੱਕਰਵਾਰ ਨੂੰ ਪਾਰਲੀਮੈਂਟ ਹਾਊਸ ਚ ਵਿਰੋਧੀ ਪਾਰਟੀਆਂ ਦੀ ਇਕ ਬੈਠਕ ਵੀ ਬੁਲਾਈ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress worker wrote a letter from his blood to Rahul Gandhi to not give resign