ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸੀ ਵਰਕਰਾਂ ਨੇ ਪੋਸਟਰਾਂ ਵਿਚ ਪ੍ਰਿੰਅਕਾ ਗਾਂਧੀ ਨੂੰ ਝਾਂਸੀ ਦੀ ਰਾਣੀ ਦੇ ਰੂਪ ’ਚ ਵਿਖਾਇਆ

ਪੋਸਟਰਾਂ ਵਿਚ ਪ੍ਰਿੰਅਕਾ ਗਾਂਧੀ ਨੂੰ ਝਾਂਸੀ ਦੀ ਰਾਣੀ ਦੇ ਰੂਪ ’ਚ ਵਿਖਾਇਆ

ਕਾਂਗਰਸ ਨੇ ਐਤਵਾਰ ਨੁੰ ਦੋ ਪੋਸਟਰ ਜਾਰੀ ਕੀਤੇ ਗਏ ਜਿਸ ਵਿਚ ਪ੍ਰਿੰਅਕਾ ਗਾਂਧੀ ਨੂੰ ਝਾਂਸੀ ਦੀ ਰਾਣੀ ਵਜੋਂ ਪੇਸ਼ ਕੀਤਾ ਗਿਆ ਹੈ।  ਕਾਂਗਰਸ ਦੀ ਜ਼ਿਲ੍ਹਾ ਇਕਾਈ ਨੇ ਪ੍ਰਿੰਅਕਾ ਗਾਂਧੀ ਨੂੰ ਗੋਰਖਪੁਰ ਤੋਂ ਲੋਕ ਸਭਾ ਚੋਣ ਵਿਚ ਉਮੀਦਵਾਰ ਬਣਾਉਣ ਦੀ ਮੰਗ ਵੀ ਕੀਤੀ ਹੈ।

 

ਪਹਿਲੇ ਪੋਸਟਰ ਵਿਚ ਜ਼ਿਲ੍ਹਾ ਵਰਕਰਾਂ ਨੇ ਮੰਗ ਕੀਤੀ ਹੈ ਕਿ ਪ੍ਰਿੰਅਕਾ ਗਾਂਧੀ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਗੋਰਖਪੁਰ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾਇਆ ਜਾਵੇ। ਪੋਸਟਰ ਵਿਚ ਨਾਅਰਾ ਦਿੱਤਾ ਗਿਆ ਹੈ ਕਿ ਗੋਰਖਪੁਰ ਦੀ ਇਹ ਪੁਕਾਰ, ਪ੍ਰਿੰਅਕਾ ਗਾਂਧੀ ਸਾਂਸਦ ਇਸ ਵਾਰ।

 

ਦੂਜੇ ਪੋਸਟਰ ਵਿਚ ਪ੍ਰਿੰਅਕਾ ਗਾਂਧੀ ਨੂੰ ਝਾਂਸੀ ਦੀ ਰਾਣੀ ਰੂਪ ਵਿਚ ਸਫੇਦ ਘੋੜੇ ਉਤੇ ਸਵਾਰ ਦਿਖਾਇਆ ਗਿਆ ਹੈ। ਇਸ ਪੋਸਟਰ ਵਿਚ ਲਿਖਿਆ ਹੈ ਕਿ ਚਾਰੇ ਪਾਸੇ ਬਜ ਰਿਹਾ ਡੰਕਾ ਭੈਣ ਪ੍ਰਿੰਅਕਾ, ਭੈਣ ਪ੍ਰਿੰਅਕਾ। ਦੇਸ਼ ਦੀ ਹੁਣ ਇਹ ਪੁਕਾਰ ਕਾਂਗਰਸ ਆਏ ਇਸ ਵਾਰ।

 

ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਅਨਵਰ ਹੁਸੈਨ ਨੇ ਕਿਹਾ ਕਿ ਅਸੀਂ ਲੋਕ ਪ੍ਰਿੰਅਕਾ ਗਾਂਧੀ ਨੂੰ ਪੂਰਵੀ ਉਤਰ ਪ੍ਰਦੇਸ਼ ਦਾ ਇੰਚਾਰਜ ਬਣਾਏ ਜਾਣ ਉਤੇ ਬਹੁਤ ਉਤਸਾਹਤ ਹਾਂ ਅਤੇ ਪਾਰਟੀ ਤੋਂ ਮੰਗ ਕਰਦੇ ਹਾਂ ਕਿ ਉਨ੍ਹਾਂ ਨੂੰ ਇਸ ਵਾਰ ਗੋਰਖਪੁਰ ਤੋਂ ਲੋਕ ਸਭਾ ਦਾ ਉਮੀਦਵਾਰ ਬਣਾਇਆ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress workers showed Priyanka Gandhi as Queen of Jhansi in poster