ਮੱਧ ਪ੍ਰਦੇਸ਼ ਦੀਆਂ ਸਾਰੀਆਂ 230 ਵਿਧਾਨ ਸਭਾ ਸੀਟਾਂ ਚੋਂ ਸਿੱਧੇ ਜਿ਼ਲ੍ਹੇ ਦੀ ਚੁਰਹਟ ਸੀਟ ਅਜਿਹੀ ਹੈ ਜਿਸ ਤੇ ਕਾਂਗਰਸ ਦਾ ਜ਼ੋਰਦਾਰ ਅਤੇ ਜ਼ਬਰਦਸਤ ਅਸਰ ਰਿਹਾ ਹੈ। ਚੁਰਹਟ ਵਿਧਾਨ ਸਭਾ ਸੀਟ ਤੇ ਕਾਂਗਰਸ ਲਗਾਤਾਰ 1998 ਤੋਂ ਜਿੱਤ ਦਰਜ ਕਰਦੀ ਆ ਰਹੀ ਹੈ। ਇੱਥੋਂ ਕਾਂਗਰਸ ਦੇ ਉਮੀਦਵਾਰ ਰਾਹੁਲ ਸਿੰਘ ਜੇਤੂ ਰਹੇ ਹਨ। ਚੁਰਹਟ ਸੀਟ ਤੋਂ ਹਾਲੇ ਤੱਕ ਕੁੱਲ 11 ਵਾਰ ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਹਨ, ਜਿਸ ਵਿਚ ਕਾਂਗਰਸ ਨੇ 9 ਵਾਰ ਜਿੱਤ ਦਰਜ ਕੀਤੀ ਹੈ।
ਸਿਧੀ ਜਿ਼ਲ੍ਹੇ ਚ ਆਉਣ ਵਾਲੀ ਇਸ ਵਿਧਾਨ ਸਭਾ ਸੀਟ ਤੋਂ ਇਲਾਵਾ ਜਿ਼ਲ੍ਹੇ ਚ ਹੋਰ ਤਿੰਨ ਸੀਟਾਂ ਹਨ। ਚੁਰਹਟ ਸੀਟ ਤੋਂ ਜਿੱਤਣ ਵਾਲਿਆਂ ਚ ਮੱਧ ਪ੍ਰਦੇਸ਼ ਦੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਅਰਜੁਨ ਸਿੰਘ ਦਾ ਵੀ ਨਾਂ ਸ਼ਾਮਲ ਹੈ। ਅਰਜੁਨ ਸਿੰਘ ਚੁਰਹਟ ਵਿਧਾਨ ਸਭਾ ਸੀਟ ਤੋਂ ਚਾਰ ਵਾਰ ਜਿੱਤ ਦਰਜ ਕਰ ਚੁੱਕੇ ਹਨ। ਉਨ੍ਹਾਂ ਨੇ ਸਾਲ 1977 ਤੋਂ ਲੈ ਕੇ 1990 ਤੱਕ ਲਗਾਤਾਰ ਜਿੱਤ ਦਰਜ ਕੀਤੀ। ਇਸ ਮਗਰੋਂ ਸਾਲ 1993 ਚ ਭਾਜਪਾ ਦੇ ਗੋਵਿੰਦ ਪ੍ਰਸਾਦ ਜਿੱਤ ਪਰ ਫਿਰ ਤੋਂ ਇੱਕ ਵਾਰ ਸੀਟ ਕਾਂਗਰਸ ਦੇ ਨਾਂ ਰਹੀ।
ਪਿਛਲੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਦੇ ਅਜੇ ਸਿੰਘ ਖਿਲਾਫ ਭਾਜਪਾ ਦੇ ਸ਼ਰਦੇਂਦੂ ਤਿਵਾੜੀ ਮੈਦਾਨ ਚ ਸਨ। ਅਜੇ ਸਿੰਘ ਨੂੰ ਕੁੱਲ 71796 ਵੋਟਾਂ ਮਿਲੀਆਂ ਸਨ। ਇਸ ਤੋਂ ਇਲਾਵਾ ਸ਼ਰਦੇਂਦੁ ਨੂੰ 52440 ਵੋਟਾਂ ਮਿਲੀਆਂ। ਤੀਜੇ ਨੰਬਰ ਤੇ ਬਸਪਾ ਦੇ ਚੰਦਰਭਾਨ ਜੈਸਵਾਲ ਆਏ ਸਨ। ਉਨ੍ਹਾਂ ਨੂੰ ਸਿਰਫ 7044 ਵੋਟਾਂ ਮਿਲੀਆਂ ਸਨ।
ਪ੍ਰਦੇਸ਼ ਚ 28 ਨਵੰਬਰ ਨੂੰ ਹੋਣੀਆਂ ਹਨ ਚੋਣਾਂ
ਮੱਧ ਪ੍ਰਦੇਸ਼ ਦੀ ਸਾਰੀਆਂ 230 ਵਿਧਾਨ ਸਭਾ ਸੀਟਾਂ ਤੇ ਵੋਟਿੰਗ 28 ਨਵੰਬਰ ਨੂੰ ਹੋਣੀਆਂ ਹਨ। ਚੋਣ ਕਮਿਸ਼ਨ ਨੇ ਸਾਰੀਆਂ ਸੀਟਾਂ ਤੇ ਇਕੱਠਿਆਂ ਵੋਟਿੰਗ ਕਰਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਦੇ ਨਤੀਜੇ 11 ਦਸੰਬਰ ਨੂੰ ਐਲਾਨੇ ਜਾਣਗੇ।