ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਿਰ ਤੋਂ ਜੁੜੀਆਂ ਭੈਣਾਂ ਨੇ ਪਾਈਆਂ ਦੋ ਵੱਖੋ–ਵੱਖਰੀਆਂ ਵੋਟਾਂ

​​​​​​​ਸਿਰ ਤੋਂ ਜੁੜੀਆਂ ਭੈਣਾਂ ਨੇ ਪਾਈਆਂ ਦੋ ਵੱਖੋ–ਵੱਖਰੀਆਂ ਵੋਟਾਂ

ਬਿਹਾਰ ਦੀ ਰਾਜਧਾਨੀ ਪਟਨਾ ’ਚ ਰਹਿੰਦੀਆਂ ਤੇ ਜਨਮ ਤੋਂ ਹੀ ਸਿਰ ਤੋਂ ਆਪਸ ਵਿੱਚ ਜੁੜੀਆਂ ਦੋ ਭੈਣਾਂ ਨੇ ਅੱਜ ਦੋ ਵੱਖੋ–ਵੱਖਰੀਆਂ ਵੋਟਾਂ ਪਾਈਆਂ। ਚੋਣ ਕਮਿਸ਼ਨ ਨੇ ਦੋਵੇਂ ਭੈਣਾਂ ਨੂੰ ਵੱਖੋ–ਵੱਖਰੇ ਵਿਅਕਤੀ ਮੰਨ ਕੇ ਉਨ੍ਹਾਂ ਨੂੰ ਅਲੱਗ–ਅਲੱਗ ਭਾਵ ਦੋ ਵੋਟਾਂ ਪਾਉਣ ਦਾ ਅਧਿਕਾਰ ਪ੍ਰਦਾਨ ਕੀਤਾ ਸੀ।

 

 

ਸਬਾਹ ਤੇ ਫ਼ਰਾਹ (23) ਆਪਸ ਵਿੱਚ ਜੁੜੀਆਂ ਹੋਈਆਂ ਜੁੜਵਾਂ ਭੈਣਾਂ ਹਨ, ਜੋ ਸ਼ਹਿਰ ਦੇ ਸਮਨਪੁਰਾ ਇਲਾਕੇ ਵਿੱਚ ਰਹਿੰਦੀਆਂ ਹਨ। ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੋਵਾਂ ਕੋਲ ਸਿਰਫ਼ ਇੱਕੋ ਸ਼ਨਾਖ਼ਤੀ ਕਾਰਡ ਸੀ, ਜਿਸ ਕਾਰਨ ਉਨ੍ਹਾਂ ਸਿਰਫ਼ ਇੱਕੋ ਹੀ ਵੋਟ ਪਾਈ ਸੀ। ਪਰ ਐਤਕੀਂ ਉਨ੍ਹਾਂ ਦੋ ਵੱਖੋ–ਵੱਖਰੀਆਂ ਵੋਟਾਂ ਪਾਈਆਂ।

 

 

ਪਟਨਾ ਦੇ ਜ਼ਿਲ੍ਹਾ ਅਧਿਕਾਰੀ ਕੁਮਾਰ ਰਵੀ ਨੇ ਕਿਹਾ ਕਿ ਜੁੜਵਾਂ ਭੈਣਾਂ ਨੂੰ ਉਨ੍ਹਾਂ ਦੀ ਸਰੀਰਕ ਹਾਲਤ ਦੇ ਚੱਲਦਿਆਂ ਉਨ੍ਹਾਂ ਦੀ ਵੱਖੋ–ਵੱਖਰੀ ਪਛਾਣ ਤੋਂ ਵਾਂਝਿਆਂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦਾ ਦਿਮਾਗ਼ ਵੱਖੋ–ਵੱਖਰਾ ਹੈ, ਅਲੱਗ–ਅਲੱਗ ਵਿਚਾਰ ਤੇ ਪਸੰਦ ਹੈ। ਇਸੇ ਲਈ ਬਾਅਦ ਵਿੱਚ ਉਨ੍ਹਾਂ ਨੂੰ ਵੱਖੋ–ਵੱਖਰੇ ਸ਼ਨਾਖ਼ਤੀ ਕਾਰਡ ਜਾਰੀ ਕੀਤੇ ਗਏ ਹਨ।

 

 

ਇਨ੍ਹਾਂ ਜੁੜਵਾਂ ਭੈਣਾਂ ਬਾਰੇ ਖ਼ਬਰਾਂ ਕਾਫ਼ੀ ਚਰਚਿਤ ਹੁੰਦੀਆਂ ਰਹੀਆਂ ਹਨ। ਇਨ੍ਹਾਂ ਦੋਵਾਂ ਨੂੰ ਆਪਰੇਸ਼ਨ ਕਰ ਕੇ ਵੱਖ ਕਰਨ ਦੇ ਬਹੁਤ ਜਤਨ ਕੀਤੇ ਗਏ ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਇਸ ਨੂੰ ਬਹੁਤ ਗੁੰਝਲਦਾਰ ਆਪਰੇਸ਼ਨ ਦੱਸਿਆ ਸੀ। ਬਾਅਦ ’ਚ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਦੋਵੇਂ ਭੈਣਾਂ ਨੂੰ ਪੰਜ ਹਜ਼ਾਰ ਰੁਪਏ ਮਹੀਨਾ ਦੇਣ ਦਾ ਹੁਕਮ ਦਿੱਤਾ ਸੀ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਇਹ ਰਕਮ ਵਧਾ ਕੇ 20 ਹਜ਼ਾਰ ਰੁਪਏ ਕਰ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Conjoined twin sisters cast their two separate votes