ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ 'ਚ ਦੁਕਾਨਾਂ ਸਾੜਨ ਦੀ ਸਾਜਿਸ਼ ਨਾਕਾਮ; ਲਗਾਤਾਰ ਹੋ ਰਹੀਆਂ ਹਨ ਅਜਿਹੀਆਂ ਘਟਨਾਵਾਂ

ਇੱਥੇ ਦੇ ਇੱਕ ਬਾਜਾਰ 'ਚ ਅੱਧੀ ਰਾਤ ਨੂੰ ਦੁਕਾਨਾਂ 'ਚ ਅੱਗ ਲਗਾਉਣ ਦੀ ਘਟਨਾ ਨੂੰ ਲੋਕਾਂ ਨੇ ਨਾਕਾਮ ਕਰ ਦਿੱਤਾ। ਸ਼ਹਿਰ 'ਚ ਇਸ ਤਰ੍ਹਾਂ ਦੀਆਂ ਘਟਾਨਾਵਾਂ ਪਹਿਲਾਂ ਵੀ ਕਈ ਵਾਰ ਵਾਪਰ ਚੁੱਕੀਆਂ ਹਨ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੁਕਾਨ ਮਾਲਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਧਾਰਾ-370 ਨੂੰ ਖਤਮ ਕੀਤੇ ਜਾਣ ਦੇ ਵਿਰੋਧ 'ਚ ਬੰਦ ਦਾ ਸਮਰਥਨ ਨਹੀਂ ਕੀਤਾ ਸੀ।
 

ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਰੈਜ਼ਡੈਂਸੀ ਰੋਡ 'ਤੇ ਲਾਮਬਰਟ ਲੇਨ ਬਾਜਾਰ 'ਚ ਕੁੱਝ ਦੁਕਾਨਾਂ 'ਤੇ ਜਲਨਸ਼ੀਲ ਪਦਾਰਥ ਸੁੱਟਿਆ ਗਿਆ ਪਰ ਆਸਪਾਸ ਦੀਆਂ ਇਮਾਰਤਾਂ 'ਚ ਰਹਿਣ ਵਾਲੇ ਲੋਕਾਂ ਨੇ ਇਸ ਸਾਜਿਸ਼ ਨੂੰ ਨਾਕਾਮ ਕਰ ਦਿੱਤਾ। ਨਜ਼ਦੀਕ ਦੀ ਇੱਕ ਇਮਾਰਤ 'ਚ ਰਹਿਣ ਵਾਲੇ ਇੱਕ ਵਿਅਕਤੀ ਨੇ ਦੱਸਿਆ, "ਸ਼ਨਿੱਚਰਵਾਰ ਦੇਰ ਰਾਤ ਸਾਨੂੰ ਇਮਾਰਤ ਦੇ ਨੇੜੇ ਪੈਟਰੋਲ ਦੀ ਮਹਿਕ ਆਈ। ਅਸੀ ਤੁਰੰਤ ਆਪਣੇ ਘਰ ਤੋਂ ਬਾਹਰ ਗਏ ਪਰ ਉੱਥੇ ਕੋਈ ਨਹੀਂ ਸੀ। ਕੁੱਝ ਦੁਕਾਨਾਂ 'ਤੇ ਪੈਟਰੋਲ ਸੁੱਟਿਆ ਹੋਇਆ ਸੀ। ਅਸੀਂ ਤੁਰੰਤ ਬਾਜਾਰ ਯੂਨੀਅਨ ਦੇ ਮੈਂਬਰਾਂ ਨੂੰ ਸੂਚਨਾ ਦਿੱਤੀ ਅਤੇ ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ।"
 

ਜ਼ਿਕਰਯੋਗ ਹੈ ਕਿ ਬੀਤੇ ਕਈ ਦਿਨਾਂ ਤੋਂ ਸ਼ਰਾਰਤੀ ਅਨਸਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਹੁਣ ਤਕ ਅਜਿਹੀਆਂ ਤਿੰਨ ਘਟਨਾਵਾਂ ਵਾਪਰ ਚੁੱਕੀਆਂ ਹਨ। ਸ਼ਨਿੱਚਰਵਾਰ ਰਾਤ ਅਤਿ ਸੁਰੱਖਿਅਤ ਅਖਾਰਾ ਇਮਾਰਤ ਨੇੜੇ ਬੁਡਸ਼ਾਹ ਚੌਕ ਅਤੇ ਉਸ ਤੋਂ ਇੱਕ ਰਾਤ ਪਹਿਲਾਂ ਹਰੀ ਸਿੰਘ ਹਾਈ ਸਟ੍ਰੀਟ 'ਚ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ।
 

ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਦੀ ਜਾਂਚ ਚੱਲ ਰਹੀ ਹੈ ਅਤੇ ਇਨ੍ਹਾਂ 'ਚ ਸ਼ਾਮਲ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। 5 ਅਗੱਸਤ ਨੂੰ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕੀਤੇ ਜਾਣ ਤੋਂ ਬਾਅਦ ਸ਼ਹਿਰ 'ਚ ਦੁਕਾਨਾਂ ਵਿੱਚ ਰਾਤ ਸਮੇਂ ਅੱਗ ਲਗਾਉਣ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ। ਜ਼ਿਆਦਾਤਰ ਮਾਮਲਿਆਂ 'ਚ ਦੁਕਾਨਾਂ ਉਨ੍ਹਾਂ ਬਾਜਾਰਾਂ ਦੀਆਂ ਹਨ, ਜੋ ਬੰਦ ਦੇ ਸੱਦੇ ਦੇ ਬਾਵਜੂਦ ਖੁੱਲ੍ਹੀਆਂ ਰਹਿੰਦੀਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Conspiracy to burn shops in Kashmir failed incidents like these happening continuously