ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ਨਾਲ ਹੀ ਟੁੱਟਣੀ ਹੈ ਕੋਰੋਨਾ ਵਾਇਰਸ ਦੀ ਸਥਾਨਕ ਲਾਗ, ਚੀਨ ਇੰਝ ਹੀ ਹੋਇਐ ਸਫ਼ਲ

ਲੌਕਡਾਊਨ ਨਾਲ ਹੀ ਟੁੱਟਣੀ ਹੈ ਕੋਰੋਨਾ ਵਾਇਰਸ ਦੀ ਸਥਾਨਕ ਲਾਗ, ਚੀਨ ਇੰਝ ਹੀ ਹੋਇਐ ਸਫ਼ਲ

ਮੈਡੀਕਲ ਮਾਹਿਰਾਂ ਦਾ ਮੰਨਣਾ ਹੈ ਕਿ ਜਨਤਾ–ਕਰਫ਼ਿਊ ਅਤੇ ਲੌਕਡਾਊਨ ਜਿਹੇ ਪ੍ਰਭਾਵੀ ਕਦਮ ਨਾਲ ਕੋਰੋਨਾ ਵਾਇਰਸ ਦੀ ਸਥਾਨਕ ਪੱਧਰ ’ਤੇ ਫੈਲ ਰਹੀ ਲਾਗ ਦੀ ਲੜੀ ਟੁੱਟ ਜਾਵੇਗੀ। ਦਰਅਸਲ, ਇਸ ਵਾਇਰਸ ਦੀ ਲਾਗ ਹੁਣ ਸਥਾਨਕ ਪੱਧਰ ’ਤੇ ਫੈਲਣ ਲੱਗ ਪਈ ਹੈ, ਜਿਸ ਨੂੰ ਤੋੜਨਾ ਬਹੁਤ ਜ਼ਰੂਰੀ ਹੈ।

 

 

ਕੇਂਦਰ ਸਰਕਾਰ ਨੇ ਇਸ ਖ਼ਤਰਨਾਕ ਤੇ ਘਾਤਕ ਵਾਇਰਸ ਦੀ ਸਥਾਨਕ ਪੱਧਰ ਉੱਤੇ ਫੈਲ ਰਹੀ ਛੂਤ ਦੇ ਮਾਮਲਿਆਂ ਦੀ ਪੁਸ਼ਟੀ ਤੋਂ ਬਾਅਦ ਹੀ ਸਾਰੇ ਐਮਰਜੈਂਸੀ ਕਦਮ ਚੁੱਕੇ ਹਨ।

 

 

ਕੋਰੋਨਾ ਨੂੰ ਲੈ ਕੇ ਦੁਨੀਆ ਭਰ ’ਚ ਹੋ ਰਹੀਆਂ ਕਈ ਖੋਜਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਵੁਹਾਨ ਸ਼ਹਿਰ ਵਿੱਚ ਇਸ ਬੀਮਾਰੀ ਉੱਤੇ ਕਾਬੂ ਸਭ ਤੋਂ ਵੱਧ ਲੌਕਡਾਊਨ ਕਰਕੇ ਕੀਤਾ ਹੈ। ਵੁਹਾਨ ਲਗਭਗ ਦੋ ਮਹੀਨਿਆਂ ਤੋਂ ਬੰਦ ਹੈ। ਉਂਝ ਭਾਵੇਂ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ ਪਰ ਇਸ ਨਾਲ ਹੁਣ ਉੱਧੇ ਇਸ ਛੂਤ ਦੀ ਲਾਗ ਫੈਲਣੀ ਪੂਰੀ ਤਰ੍ਹਾਂ ਬੰਦ ਹੋ ਗਈ ਹੈ।

 

 

ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਵੁਹਾਨ ’ਚ ਹਾਲਾਤ ਬੇਕਾਬੂ ਹੋਣ ਤੋਂ ਬਾਅਦ ਇਹ ਕਦਮ ਚੁੱਕੇ ਗਏ। ਭਾਰਤ ’ਚ ਵੀ ਜਿਹੜੇ ਜ਼ਿਲ੍ਹਿਆਂ ’ਚ ਕੁਝ ਮਾਮਲੇ ਸਾਹਮਣੇ ਆਏ ਹਨ, ਉੰਥੇ ਬੰਦ ਕਰਨ ਨਾਲ ਇਸ ਬੀਮਾਰੀ ਦਾ ਫੈਲਾਅ ਰੁਕ ਜਾਵੇਗਾ।

 

 

ਵਰਧਮਾਨ ਮਹਾਵੀਰ ਮੈਡੀਕਲ ਕਾਲਜ ਦੇ ਕਮਿਊਨਿਟੀ ਮੈਡੀਸਨ ਦੇ ਮੁਖੀ ਜੁਗਲ ਕਿਸ਼ੋਰ ਦਾ ਕਹਿਣਾ ਹੈ ਕਿ ਅਸਲ ਚੁਣੌਤੀ ਇਸ ਦਾ ਭਾਈਚਾਰਕ ਤੇ ਸਮਾਜਕ ਪੱਧਰ ਉੱਤੇ ਫੈਲਾਅ ਰੋਕਣਾ ਹੈ। ਜਨਤਾ–ਕਰਫ਼ਿਊ ਤੇ ਲਾਗ ਵਾਲੇ ਜ਼ਿਲ੍ਹੇ ਲੌਕਡਾਊਨ ਕਰਨ ਨਾਲ ਹੀ ਇਸ ਦਾ ਫੈਲਣਾ ਰੁਕ ਸਕੇਗਾ।

 

 

ਜੇ ਇਨ੍ਹਾਂ ਜਤਨਾਂ ਨਾਲ ਅਸੀਂ ਕੋਰੋਨਾ ਵਾਇਰਸ ਦੀ ਛੂਤ ਨੂੰ ਫੇਲਣਾ ਰੋਕ ਦਿੰਦੇ ਹਾਂ, ਤਾਂ ਕਮਿਊਨਿਟੀ ਟ੍ਰਾਂਸਮਿਸ਼ਨ ਦਾ ਖ਼ਤਰਾ ਟਲ਼ ਸਕਦਾ ਹੈ।

 

 

ਕੇਂਦਰੀ ਸਿਹਤ ਮੰ’ਚ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਵੀ ਮੰਨਿਆ ਕਿ ਸਥਾਨਕ ਮਾਮਲੇ ਸਾਹਮਣੇ ਆਉਣ ਲੱਗੇ ਤੇ ਇਸ ਵੇਲੇ ਉਨ੍ਹਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ।

 

 

ਇੰਝ ਹੀ ਕੋਰੋਨਾ ਦੀ ਛੂਤ ਬਾਰੇ ਖੋਜ ਕਰ ਰਹੇ ਯੇਲ ਸਕੂਲ ਆੱਫ਼ ਪਬਲਿਕ ਹੈਲਥ ਦੇ ਅਸਿਸਟੈਂਟ ਪ੍ਰੋਫ੍ਰੈਸਰ ਚਿਨ ਸ਼ੀ ਨੇ ਕਿਹਾ ਕਿ ਜਿਹੜੇ ਦੇਸ਼ਾਂ ਵਿੱਚ ਕੋਰੋਨਾ ਦੀ ਛੂਤ ਵਧ ਰਹੀ ਹੈ; ਉਹ ਚੀਨ ਦੇ ਲੌਕਡਾਊਨ ਨੂੰ ਅਪਣਾ ਸਕਦੇ ਹਨ ਪਰ ਲੋਕਲ ਟ੍ਰਾਂਸਮਿਸ਼ਨ ਰੋਕਣ ਲਈ ਸਾਰੇ ਦੇਸ਼ਾਂ ਨੂੰ ਇੰਨਾ ਲੰਮਾ ਲੌਕਡਾਊਨ ਕਰਨ ਦੀ ਲੋੜ ਨਹੀਂ ਪਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Continuity of Corona Virus Contagiousness to be broken through LOCKDOWN China got success only this way