ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਧਦਾ ਜਾ ਰਿਹੈ ਖੱਟਰ ਤੇ ਅਨਿਲ ਵਿੱਜ ਵਿਚਾਲੇ ਵਿਵਾਦ

ਵਧਦਾ ਜਾ ਰਿਹੈ ਖੱਟਰ ਤੇ ਅਨਿਲ ਵਿੱਜ ਵਿਚਾਲੇ ਵਿਵਾਦ

ਹਰਿਆਣਾ ’ਚ ਮੁੱਖ ਮੰਤਰੀ ਮਨੋਹਰਲਾਲ ਖੱਟਰ ਤੇ ਗ੍ਰਹਿ ਮੰਤਰੀ ਅਨਿਲ ਵਿੱਜ ਵਿਚਾਲੇ ਚੱਲ ਰਿਹਾ ਵਿਵਾਦ ਵਧਦਾ ਜਾ ਰਿਹਾ ਹੈ ਕਿਉਂਕਿ CID ਨੂੰ ਲੈ ਕੇ ਮੰਤਰੀ ਸ੍ਰੀ ਵਿੱਜ ਨੇ ਤਿੱਖਾ ਪ੍ਰਤੀਕਰਮ ਪ੍ਰਗਟਾਇਆ ਹੈ। ਸ੍ਰੀ ਵਿੱਜ ਨੇ ਕਿਹਾ ਹੈ ਕਿ ਸਰਕਾਰ ਵੈੱਬਸਾਈਟ ਨਾਲ ਨਹੀਂ, ਸਗੋਂ ‘ਰੂਲ ਆੱਫ਼ ਬਿਜ਼ਨੇਸ’ ਨਾਲ ਚੱਲਦੀ ਹੈ। ਸੀਆਈਡੀ ਵਿਭਾਗ ਹਾਲੇ ਵੀ ਗ੍ਰਹਿ ਮੰਤਰਾਲੇ ਕੋਲ ਹੀ ਹੈ। ਕੈਬਿਨੇਟ ਦੀ ਮਨਜ਼ੂਰੀ ਤੋਂ ਬਾਅਦ ਹੀ ਵਿਧਾਨ ਸਭਾ ’ਚ ਬਿਲ ਪਾਸ ਕਰਵਾਉਣ ਤੋਂ ਬਅਦ ਹੀ ਸੀਆਈਡੀ ਵਿਭਾਗ ਮੁੱਖ ਮੰਤਰੀ ਕੋਲ ਜਾ ਸਕਦਾ ਹੈ।

 

 

ਗ੍ਰਹਿ ਮੰਤਰੀ ਅਨਿਲ ਵਿੱਜ ਨੇ ਸਰਕਾਰੀ ਵੈੱਬਸਾਈਟ ਉੱਤੇ ਸੀਆਈਡੀ ਮੁੱਖ ਮੰਤਰੀ ਕੋਲ ਹੋਣ ਦੀ ਅਪਡੇਟ ਉੱਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਇਕਹਾ ਕਿ ਮੁੱਖ ਮੰਤਰੀ ਚਾਹੁਣ, ਤਾਂ ਉਹ ਸੀਆਈਡੀ ਵਿਭਾਗ ਉਨ੍ਹਾਂ ਤੋਂ ਵਾਪਸ ਲੈ ਸਕਦੇ ਹਨ ਪਰ ਉਹ ਕੈਬਿਨੇਟ ਮੀਟਿੰਗ ਤੋਂ ਬਿਨਾ ਨਹੀਂ ਹੋ ਸਕਦਾ। ਇਸ ਲਈ ਸੀਆਈਡੀ ਹਾਲੇ ਤੱਕ ਉਨ੍ਹਾਂ ਦੇ ਕੋਲ ਹੀ ਹੈ।

 

 

ਸ੍ਰੀ ਵਿੱਜ ਨੇ ਕਿਹਾ ਕਿ ਅਫ਼ਸਰਸ਼ਾਹੀ ਨਾਲ ਉਨ੍ਹਾਂ ਦਾ ਕੋਈ ਝਗੜਾ ਨਹੀਂ ਹੈ। ਕੰਮ ਨਾ ਕਰਨ ਵਾਲਿਆਂ ਨੂੰ ਠੀਕ ਕਰਨਾ ਮੇਰਾ ਧਰਮ ਤੇ ਕਰਮ ਹੈ ਤੇ ਇਹ ਮੈਂ ਆਖ਼ਰੀ ਸਾਹ ਤੱਕ ਵੀ ਕਰਦਾ ਰਹਾਂਗਾ। ਚੇਤੇ ਰਹੇ ਕਿ ਹਰਿਆਣਾ ਸਰਕਾਰ ’ਚ ਬੀਤੇ ਕਈ ਦਿਨਾਂ ਤੋਂ ਸਰਕਾਰ ਵਿੱਚ ਸੀਆਈਡੀ ਵਿਭਾਗ ਨੂੰ ਲੈ ਕੇ ਖਿੱਚੋਤਾਣ ਚੱਲਦੀ ਆ ਰਹੀ ਹੈ।

 

 

ਵਿਭਾਗਾਂ ਦੀ ਵੰਡ ਮੁਤਾਬਕ ਸੀਆਈਡੀ ਮੁੱਖ ਮੰਤਰੀ ਕੋਲ ਹੈ; ਜਦ ਕਿ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਕੈਬਿਨੇਟ ਮੰਤਰੀ ਅਨਿਲ ਵਿਜ ਕੋਲ ਹੈ। ਗ੍ਰਹਿ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸ੍ਰੀ ਵਿੱਜ ਸੀਆਈਡੀ ਨੂੰ ਵੀ ਆਪਣੇ ਅਧੀਨ ਸਮਝਦੇ ਰਹੇ; ਜਦ ਕਿ ਇਹ ਵਿਭਾਗ ਉਨ੍ਹਾਂ ਕੋਲ ਹੈ ਹੀ ਨਹੀਂ ਸੀ।

 

 

ਦਰਅਸਲ, ਗ਼ਲਤਫ਼ਹਿਮੀ ਉਸ ਗ਼ਜ਼ਟ ਨੋਟੀਫ਼ਿਕੇਸ਼ਨ ਤੋਂ ਹੋਈ, ਜੋ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਸਮੇਂ ਜਾਰੀ ਹੋਇਆ ਸੀ। ਉਸ ਵਿੱਚ ਸੀਆਈਡੀ ਵਿਭਾਗ ਦਾ ਵਰਨਣ ਸਪੱਸ਼ਟ ਤੌਰ ’ਤੇ ਨਹੀਂ ਸੀ।

 

 

ਸ੍ਰੀ ਵਿੱਜ ਕੋਲ ਗ੍ਰਹਿ ਵਿਭਾਗ ਵਿਖਾਇਆ ਗਿਆ ਸੀ; ਇਸੇ ਲਈ ਉਹ ਸਮਝ ਬੈਠੇ ਕਿ ਸੀਆਈਡੀ ਵੀ ਗ੍ਰਹਿ ਵਿਭਾਗ ਦਾ ਹੀ ਹਿੱਸਾ ਹੈ। ਪਰ ਉਹ ਵਿਭਾਗ ਮੁੱਖ ਮੰਤਰੀ ਕੋਲ ਵਿਭਾਗਾਂ ’ਚ ਵਿਧਾਨ ਸਭਾ ਦੀ ਵੈੱਬਸਾਈਟ ਉੱਤੇ 12ਵੇਂ ਨੰਬਰ ਉੱਤੇ ਦਰਸਾਇਆ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Controversy between Khattar and Anil Vij rising