ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ 'ਚ ਪ੍ਰੱਗਿਆ ਠਾਕੁਰ ਦੇ ਸਹੁੰ ਲੈਣ ਦੌਰਾਨ ਨਾਮ ਨੂੰ ਲੈ ਕੇ ਹੰਗਾਮਾ

ਵਿਵਾਦਾਂ ਵਿੱਚ ਰਹਿਣ ਵਾਲੀ ਭਾਜਪਾ ਸਾਂਸਦ ਪ੍ਰੱਗਿਆ ਠਾਕੁਰ ਸੋਮਵਾਰ ਨੂੰ ਜਦੋਂ ਲੋਕ ਸਭਾ ਦੀ ਮੈਂਬਰਸ਼ਿਪ ਲੈਣ ਲਈ ਸਹੁੰ ਲੈ ਰਹੀ ਸੀ ਤਾਂ ਉਥੇ ਵੀ ਵਿਵਾਦ ਨੇ ਉਸ ਦਾ ਪਿੱਛਾ ਨਹੀਂ ਛੱਡਿਆ। ਸਹੁੰ ਲੈਣ ਦੌਰਾਨ ਉਨ੍ਹਾਂ ਨੇ ਜਦੋਂ ਆਪਣਾ ਨਾਮ ਪੜ੍ਹਿਆ ਤਾਂ ਉਸ ਨੂੰ ਲੈ ਕੇ ਕਈ ਵਿਰੋਧੀ ਮੈਂਬਰਾਂ ਨੇ ਇਤਰਾਜ਼ ਪ੍ਰਗਟਾਇਆ। 

 

ਵਿਰੋਧੀ ਮੈਂਬਰਾਂ ਦੀ ਤਿੱਖੇ ਇਤਰਾਜ਼ ਨੂੰ ਲੈ ਕੇ ਬਾਅਦ ਵਿੱਚ ਕਾਰਜਕਾਰੀ ਸਪੀਕਰ ਵੀਰੇਂਦਰ ਕੁਮਾਰ ਨੇ ਭਰੋਸਾ ਦਿੱਤਾ ਕਿ ਸਾਧਵੀ ਪ੍ਰੱਗਿਆ ਦਾ ਜੋ ਨਾਮ ਚੋਣ ਪ੍ਰਮਾਣ ਪੱਤਰ ਵਿੱਚ ਲਿਖਿਆ ਹੋਵੇਗਾ ਉਹੀ ਸਦਨ ਦੇ ਰਿਕਾਰਡ ਵਿੱਚ ਦਰਜ ਕੀਤਾ ਜਾਵੇਗਾ।

 

ਸਤਾਰਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਪਹਿਲੇ ਦਿਨ ਨਵੇਂ ਚੁਣੇ ਹੋਏ ਮੈਂਬਰਾਂ ਨੂੰ ਸਦਨ ਦੀ ਮੈਂਬਰਸ਼ਿਪ ਦੀ ਸਹੁੰ ਸੂਬੇ ਵਾਰ ਚੁਕਾਈ ਗਈ। ਜਦੋਂ ਮੱਧ ਪ੍ਰਦੇਸ਼ ਦੇ ਮੈਂਬਰਾਂ ਦਾ ਨੰਬਰ ਆਇਆ ਤਾਂ ਭੋਪਾਲ ਤੋਂ ਚੁਣ ਕੇ ਆਈ ਸਾਧਵੀ ਪ੍ਰੱਗਿਆ ਦਾ ਨਾਮ ਪੁਕਾਰਿਆ ਗਿਆ। ਸਾਧਵੀ ਪ੍ਰੱਗਿਆ ਸਿੰਘ ਠਾਕੁਰ ਪੂਰਨਚੇਤਨਾਨੰਦ ਅਵੇਧੇਸ਼ਾਨੰਦ ਗਿਰੀ ਬੋਲਿਆ। ਉਨ੍ਹਾਂ ਆਪਣੀ ਸਹੁੰ ਪੂਰੀ ਕਰਨ ਤੋਂ ਬਾਅਦ ਭਾਰਤ ਮਾਤਾ ਦੀ ਜੈ ਵੀ ਕਿਹਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:controversy over pragya singh thakur oath at lok sabha