ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਲਤ ’ਚ ਸਜ਼ਾ ਸੁਣਦਿਆਂ ਹੀ ਬਲਾਤਕਾਰ ਦੇ ਦੋਸ਼ੀ ਨੇ ਵੱਢੀ ਆਪਣੀ ਗਰਦਨ

ਅਦਾਲਤ ’ਚ ਸਜ਼ਾ ਸੁਣਦਿਆਂ ਹੀ ਬਲਾਤਕਾਰ ਦੇ ਦੋਸ਼ੀ ਨੇ ਵੱਢੀ ਆਪਣੀ ਗਰਦਨ

ਛੱਤਰਪੁਰ ਦੀ ਜ਼ਿਲ੍ਹਾ ਅਦਾਲਤ ਵਿਚ ਮੰਗਲਵਾਰ ਨੂੰ ਉਸ ਸਮੇਂ ਲੋਕ ਹੈਰਾਨ ਰਹਿ ਗਏ ਜਦੋਂ ਬਲਾਤਕਾਰ ਦੇ ਦੋਸ਼ੀ ਇਕ 32 ਸਾਲਾ ਨੌਜਵਾਨ ਓਮਕਾਰ ਅਹਿਰਵਾਰ ਨੇ ਸਜ਼ਾ ਸੁਣਦਿਆਂ ਹੀ ਆਪਣੀ ਗਰਦਨ ਚਾਕੂ ਨਾਲ ਵਢ ਲਈ। ਉਸ ਨੂੰ ਗੰਭੀਰ ਹਾਲਤ ਵਿਚ ਜ਼ਿਲ੍ਹਾ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ।

 

ਅਹਿਰਵਾਰ ਦੇ ਵਕੀਲ ਰਾਜੇਂਦਰ ਸਕਸੇਨਾ ਨੇ ਦੱਸਿਆ ਕਿ ਛੱਤਰਪੁਰ ਸਿਵਿਲ ਲਾਈਨਸ ਥਾਣੇ ਦੀ ਪੁਲਿਸ ਨੇ ਓਮਕਾਰ ਅਹਿਰਵਾਰ ਉਤੇ 28 ਅਕਤੂਬਰ 2015 ਨੂੰ ਬਲਾਤਕਾਰ ਦਾ ਮਾਮਲਾ ਦਰਜ ਕਰਕੇ ਚਾਲਾਨ ਅਦਾਲਤ ਵਿਚ ਪੇਸ਼ ਕੀਤਾ ਸੀ। ਦੋਸ਼ੀ ਓਮਕਾਰ ਪਿਛਲੇ ਕੁਝ ਸਮੇਂ ਤੋਂ ਜਮਾਨਤ ਉਤੇ ਸੀ।

 

ਮਾਮਲੇ ਵਿਚ ਅਪਰ ਸੈਸ਼ਨ ਜੱਜ ਨੌਰਿਨ ਨਿਗਮ ਦੀ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤਾ ਅਤੇ 10 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ। ਓਮਕਾਰ (32) ਸਾਗਰ ਜ਼ਿਲ੍ਹੇ ਦੇ ਬੀਨਾ ਦਾ ਰਹਿਣ ਵਾਲਾ ਹੈ। ਅਤੇ ਛਤਰਪੁਰ ਦੀ ਲੜਕੀ ਨਾਲ ਉਸਦੀ ਫੇਸਬੁੱਕ ਉਤੇ ਦੋਸਤੀ ਹੋਈ ਸੀ। ਦੋਵੇਂ ਲਿਵ ਇਨ ਵਿਚ ਰਹਿ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Convicted of rape ravaged his neck as soon as he heard punishment in court