ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਜ਼ਾਮੂਦੀਨ ਮਰਕਜ਼ ਦੇ ਲੋਕਾਂ ਨੂੰ ਦਿੱਤੀ ਸੀ ਚੇਤਾਵਨੀ, ਦਿੱਲੀ ਪੁਲਿਸ ਨੇ 23 ਮਾਰਚ ਦਾ VIDEO ਕੀਤਾ ਜਾਰੀ

ਦਿੱਲੀ ਦੇ ਨਿਜ਼ਾਮੂਦੀਨ ਦੇ ਤਬਲੀਗੀ ਜਮਾਤ ਦੇ ਮਰਕਜ਼ ਚ ਸ਼ਾਮਲ ਹੋਣ ਆਏ ਲਗਭਗ ਦੋ ਹਜ਼ਾਰ ਤੋਂ ਵੱਧ ਲੋਕਾਂ ਕਾਰਨ ਦੇਸ਼ ਭਰ ਚ ਸੰਕਰਮ ਫੈਲਣ ਦਾ ਖਤਰਾ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਗਰਮਾ ਗਿਆ ਹੈ। ਇਸ ਮਰਕਜ਼ ਚ 19 ਰਾਜਾਂ ਅਤੇ ਦੇਸ਼ ਦੇ 16 ਹੋਰ ਦੇਸ਼ਾਂ ਤੋਂ ਇਸਲਾਮੀ ਪ੍ਰਚਾਰਕ ਆਏ ਸਨ। ਇਨ੍ਹਾਂ ਵਿੱਚੋਂ 200 ਦੇ ਕਰੀਬ ਲੋਕਾਂ ਵਿੱਚ ਕੋਰੋਨਾ ਦੇ ਲੱਛਣ ਦਿਖੇ ਹਨ।

 

ਇੱਥੇ ਸ਼ਾਮਲ ਹੋਏ ਲੋਕਾਂ ਚ ਦਿੱਲੀ ਤੋਂ ਤਾਮਿਲਨਾਡੂ ਤੱਕ ਕੋਰੋਨਾ ਦੇ ਚਿੰਨ੍ਹ ਦੇਖੇ ਜਾ ਰਹੇ ਹਨ। ਨਿਜ਼ਾਮੂਦੀਨ ਦੇ ਮਰਕਜ਼ ਤੋਂ ਤੇਲੰਗਾਨਾ ਵਾਪਸ ਜਾਣ ਵਾਲੇ ਲੋਕਾਂ ਚੋਂ 6 ਦੀ ਸੋਮਵਾਰ ਨੂੰ ਕੋਰੋਨਾ ਕਾਰਨ ਮੌਤ ਹੋ ਗਈ, ਜਦੋਂਕਿ ਤਬਲੀਗੀ ਜਮਾਤ ਚ ਸ਼ਾਮਲ ਹੋਣ ਤੋਂ ਬਾਅਦ ਤਾਮਿਲਨਾਡੂ ਪਹੁੰਚੇ ਲੋਕਾਂ ਚੋਂ ਮੰਗਲਵਾਰ ਨੂੰ 45 ਲੋਕਾਂ ਦੀ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ।

 

ਦਿੱਲੀ ਚ ਹੁਣ ਤਕ 24 ਵਿਅਕਤੀ ਜੋ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ, ਨਿਜ਼ਾਮੂਦੀਨ ਦੇ ਮਰਕਜ਼ ਚ ਸ਼ਾਮਲ ਹੋਏ ਸਨ।

 

ਦਿੱਲੀ ਪੁਲਿਸ ਨੇ ਜਾਰੀ ਕੀਤਾ ਚੇਤਾਵਨੀ ਵਾਲਾ ਵੀਡੀਓ

 

ਇਹ ਸਭ ਕੁਝ ਸਾਹਮਣੇ ਆਉਣ ਮਗਰੋਂ ਨਿਜ਼ਾਮੂਦੀਨ ਦੇ ਮਰਕਜ਼ ਤੋਂ ਸੰਕਰਮ ਫੈਲਣ ਦਾ ਜੋਖਮ ਸਾਰੇ ਦੇਸ਼ ਚ ਵੱਧ ਗਿਆ ਹੈ। ਇਸ ਵਿਚਾਲੇ ਦਿੱਲੀ ਪੁਲਿਸ ਨੇ ਇੱਕ ਵੀਡੀਓ ਜਾਰੀ ਕਰਕੇ ਸਪੱਸ਼ਟ ਕਰ ਦਿੱਤਾ ਕਿ ਉੱਥੋਂ ਦੇ ਲੋਕਾਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਮਰਕਜ਼ ਨੂੰ ਜਲਦੀ ਤੋਂ ਜਲਦੀ ਖਾਲੀ ਕਰਨ।

 

ਦਿੱਲੀ ਪੁਲਿਸ ਦੁਆਰਾ ਜਾਰੀ ਕੀਤਾ ਇਹ ਵੀਡੀਓ 23 ਮਾਰਚ ਦਾ ਹੈ। ਇਸ ਵਿੱਚ ਮਰਕਜ਼ ਦੇ ਮੈਂਬਰਾਂ ਤੋਂ ਦਿੱਲੀ ਪੁਲਿਸ ਵਲੋਂ ਪੁੱਛਿਆ ਜਾ ਰਿਹਾ ਹੈ ਕਿ ਹੁਣ ਤੱਕ ਕਿੰਨੇ ਲੋਕ ਅਤੇ ਕਿਥੋ-ਕਿਥੋਂ ਦੇ ਲੋਕ ਉਥੇ ਠਹਿਰੇ ਹੋਏ ਹਨ। ਇਸ ਦੇ ਨਾਲ ਹੀ ਦਿੱਲੀ ਪੁਲਿਸ ਉਨ੍ਹਾਂ ਲੋਕਾਂ ਨੂੰ ਜਲਦ ਉਸ ਨੂੰ ਖਾਲੀ ਨਾ ਕਰਨ ’ਤੇ ਕਾਰਵਾਈ ਕਰਨ ਦੀ ਚਿਤਾਵਨੀ ਵੀ ਦੇ ਰਹੀ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cornoa virus after lockdown imposed Delhi Police warns Nizamuddin Markaz member to vacate on 23rd march see video