ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਗਰਾ 'ਚ ਫਟਿਆ ਕੋਰੋਨਾ ਬੰਬ, 24 ਘੰਟੇ 'ਚ 43 ਨਵੇਂ ਕੋਰੋਨਾ ਮਰੀਜ਼ ਮਿਲੇ

ਉੱਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਵਿੱਚ ਐਤਵਾਰ ਨੂੰ ਕੋਰੋਨਾ ਬੰਬ ਫਟਿਆ। ਇੱਕ ਹੀ ਦਿਨ 'ਚ 43 ਨਵੇਂ ਲੋਕਾਂ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਲੋਕਾਂ 'ਚ ਦਹਿਸ਼ਤ ਫੈਲ ਗਈ। ਸਵੇਰੇ 12 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੀ ਪ੍ਰਸ਼ਾਸਨ ਨੇ ਪੁਸ਼ਤੀ ਕੀਤੀ ਸੀ, ਜਦਕਿ ਦੇਰ ਰਾਤ ਕੇਜੀਐਮਯੂ ਲਖਨਊ ਤੋਂ ਆਈ ਰਿਪੋਰਟ 'ਚ 31 ਹੋਰ ਲੋਕਾਂ 'ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚ ਇੱਕ ਡਾਕਟਰ ਵੀ ਹੈ, ਜਦਕਿ 24 ਜ਼ਮਾਤੀਆਂ ਦੇ ਸੰਪਰਕ 'ਚ ਆਉਣ ਵਾਲੇ ਲੋਕ ਹਨ। ਆਗਰਾ 'ਚ ਕੋਰੋਨਾ ਪੀੜਤਾਂ ਦੀ ਗਿਣਤੀ 137 ਹੋ ਗਈ ਹੈ।
 

ਐਤਵਾਰ ਸਵੇਰੇ ਪ੍ਰਸ਼ਾਸਨ ਨੇ 12 ਲੋਕਾਂ ਦੇ ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਇਨ੍ਹਾਂ ਵਿੱਚ ਥਾਣਾ ਨਿਊ ਆਗਰਾ ਦੇ ਕੌਸ਼ਲਪੁਰ ਖੇਤਰ ਦੇ 8 ਲੋਕ ਸ਼ਾਮਲ ਹਨ। ਦੋ ਦਿਨ ਪਹਿਲਾਂ ਇੱਥੇ ਇੱਕ ਔਰਤ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਇਹ ਲੋਕ ਉਸ ਦੇ ਸੰਪਰਕ 'ਚ ਆਏ ਸਨ। ਤਿੰਨ ਲੋਕ ਵਜ਼ੀਰਪੁਰਾ ਦੇ ਰਹਿਣ ਵਾਲੇ ਹਨ। ਉਹ ਜਮਾਤੀਆਂ ਨਾਲ ਸੰਪਰਕ ਕਰਕੇ ਸੰਕਰਮਿਤ ਹੋਏ ਹਨ।
 

ਉੱਧਰ ਦੇਰ ਰਾਤ ਨੂੰ 31 ਹੋਰ ਲੋਕਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਮਿਲਦਿਆਂ ਹੀ ਦਹਿਸ਼ਤ ਫੈਲ ਗਈ। ਇਨ੍ਹਾਂ ਵਿੱਚ 13 ਔਰਤਾਂ ਅਤੇ 18 ਮਰਦ ਸ਼ਾਮਲ ਹਨ। ਪਹਿਲੀ ਵਾਰ ਇੰਨੀ ਵੱਡੀ ਗਿਣਤੀ 'ਚ ਔਰਤਾਂ ਸੰਕਰਮਿਤ ਹੋਈਆਂ ਹਨ। ਇੱਥੇ,ਕੇਜੀਐਮਯੂ ਵੱਲੋਂ ਦੇਰ ਰਾਤ 174 ਲੋਕਾਂ ਦੀ ਸੂਚੀ ਜਾਰੀ ਕੀਤੀ ਗਈ, ਜਿਨ੍ਹਾਂ ਵਿੱਚੋਂ 31 ਪਾਜ਼ੀਟਿਵ ਪਾਏ ਗਏ। ਇਨ੍ਹਾਂ 'ਚ 10 ਡਾਕਟਰਾਂ ਦੇ ਨਮੂਨੇ ਵੀ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਪਾਜ਼ੀਟਿਵ ਅਤੇ 9 ਨੈਗੇਟਿਵ ਪਾਏ ਗਏ ਹਨ।
 

ਆਗਰਾ ਵਿੱਚ ਹੁਣ ਤੱਕ ਜ਼ਮਾਤੀ ਅਤੇ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਗਿਣਤੀ 52 ਤੱਕ ਪਹੁੰਚ ਗਈ ਹੈ। ਇੱਥੇ ਦੋ ਮਾਮਲੇ ਹਸਪਤਾਲ ਸੰਚਾਲਕ ਪਿਤਾ-ਪੁੱਤਰ ਵੀ ਹਨ, ਜਿਨ੍ਹਾਂ ਦਾ ਇਲਾਜ ਮੇਦਾਂਤਾ ਵਿੱਚ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਆਗਰਾ ਵਿੱਚ ਇੱਕ ਦਿਨ 'ਚ ਸਭ ਤੋਂ ਵੱਧ 25 ਪਾਜ਼ੀਟਿਵ ਕੇਸ ਸਾਹਮਣੇ ਆਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona bomb exploded in Agra 43 new covid-19 patients found in last 24 hours